ਜੰਮੂ-ਕਸ਼ਮੀਰ : ਵੈਸ਼ਨੋ ਦੇਵੀ ਮੰਦਰ ਦੇ ਆਲੇ-ਦੁਆਲੇ ਸ਼ਰਾਬ, ਮਾਸਾਹਾਰੀ ਭੋਜਨ ’ਤੇ ਪਾਬੰਦੀ ਦੋ ਮਹੀਨਿਆਂ ਲਈ ਵਧੀ
Published : Feb 9, 2025, 10:42 pm IST
Updated : Feb 9, 2025, 10:42 pm IST
SHARE ARTICLE
Vaishno Devi.
Vaishno Devi.

ਕਟੜਾ ਤੋਂ ਤ੍ਰਿਕੁਟਾ ਪਹਾੜੀ ’ਤੇ  ਪਵਿੱਤਰ ਗੁਫਾ ਤਕ  12 ਕਿਲੋਮੀਟਰ ਲੰਮੇ  ਟਰੈਕ ਅਤੇ ਆਸ-ਪਾਸ ਦੇ ਇਲਾਕਿਆਂ ’ਤੇ ਪਾਬੰਦੀ ਲਾਗੂ ਰਹੇਗੀ

ਜੰਮੂ : ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਮਾਤਾ ਵੈਸ਼ਨੋ ਦੇਵੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਦੇ ਬੇਸ ਕੈਂਪ ਕਟੜਾ ’ਚ ਸ਼ਰਾਬ ਅਤੇ ਮਾਸਾਹਾਰੀ ਭੋਜਨ ਦੀ ਵਿਕਰੀ, ਰੱਖਣ ਅਤੇ ਖਪਤ ’ਤੇ  ਲੱਗੀ ਪਾਬੰਦੀ ਨੂੰ ਅਧਿਕਾਰੀਆਂ ਨੇ ਦੋ ਮਹੀਨੇ ਹੋਰ ਵਧਾ ਦਿਤਾ ਹੈ। ਅਧਿਕਾਰੀਆਂ ਨੇ ਦਸਿਆ  ਕਿ ਕਟੜਾ ਤੋਂ ਤ੍ਰਿਕੁਟਾ ਪਹਾੜੀ ’ਤੇ  ਪਵਿੱਤਰ ਗੁਫਾ ਤਕ  12 ਕਿਲੋਮੀਟਰ ਲੰਮੇ  ਟਰੈਕ ਅਤੇ ਆਸ-ਪਾਸ ਦੇ ਇਲਾਕਿਆਂ ’ਤੇ ਪਾਬੰਦੀ ਲਾਗੂ ਰਹੇਗੀ ਅਤੇ ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ ਦੋ ਮਹੀਨਿਆਂ ਲਈ ਲਾਗੂ ਰਹੇਗਾ ਜਦੋਂ ਤਕ  ਕਿ ਪਹਿਲਾਂ ਇਸ ਨੂੰ ਰੱਦ ਨਹੀਂ ਕੀਤਾ ਜਾਂਦਾ। 

ਅਧਿਕਾਰੀਆਂ ਨੇ ਦਸਿਆ  ਕਿ ਕਟੜਾ ਦੇ ਸਬ-ਡਵੀਜ਼ਨਲ ਮੈਜਿਸਟਰੇਟ ਪੀਯੂਸ਼ ਧੋਤਰਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਸ਼ਰਾਬ ਅਤੇ ਮਾਸਾਹਾਰੀ ਭੋਜਨ ਦੀ ਵਿਕਰੀ, ਰੱਖਣ ਅਤੇ ਪੀਣ ’ਤੇ  ਪਾਬੰਦੀ ਲਗਾ ਦਿਤੀ  ਹੈ। 

ਅਧਿਕਾਰੀਆਂ ਨੇ ਦਸਿਆ  ਕਿ ਟਰੈਕ ਤੋਂ ਇਲਾਵਾ ਇਹ ਪਾਬੰਦੀ ਕਟੜਾ-ਟਿਕਰੀ ਸੜਕ ਦੇ ਦੋਵੇਂ ਪਾਸੇ 200 ਮੀਟਰ ਦੇ ਅੰਦਰ ਅਰਲੀ ਹੰਸਾਲੀ ਅਤੇ ਮਤਿਆਲ ਪਿੰਡਾਂ, ਚੰਬਾ ਸੇਰਲੀ ਅਤੇ ਭਗਤਾ ਸਮੇਤ ਕਟੜਾ-ਟਿਕਰੀ ਸੜਕ ਦੇ ਦੋਵੇਂ ਪਾਸੇ 200 ਮੀਟਰ ਦੇ ਅੰਦਰ ਅਤੇ ਕਟੜਾ-ਜੰਮੂ ਸੜਕ ਦੇ ਦੋਵੇਂ ਪਾਸੇ 200 ਮੀਟਰ ਦੇ ਅੰਦਰ ਪਿੰਡ ਕੁੰਦਰੋਰੀਆਂ, ਕੋਟਲੀ, ਬਜਲੀਆਂ, ਨੋਮੇਨ ਅਤੇ ਮਾਘਲ ਸਮੇਤ ਦੋ ਕਿਲੋਮੀਟਰ ਦੀ ਦੂਰੀ ਵਾਲੇ ਪਿੰਡਾਂ ’ਚ ਲਾਗੂ ਹੋਵੇਗੀ। 

ਕਟੜਾ ਤੋਂ ਨੌ ਦੇਵੀਆਂ ਅਤੇ ਅਗਰ ਜੀਤੋ ਅਤੇ ਨੌ ਦੇਵੀਆਂ ਬਾਜ਼ਾਰਾਂ ਤਕ  ਕਟੜਾ-ਰਿਆਸੀ ਸੜਕ ਦੇ ਦੋਵੇਂ ਪਾਸੇ 200 ਮੀਟਰ ਅਤੇ ਪੰਥਲ-ਡੋਮੇਲ ਰੋਡ ਦੇ ਦੋਵੇਂ ਪਾਸੇ 100 ਮੀਟਰ ਦੇ ਅੰਦਰ 200 ਮੀਟਰ ਦੀ ਪਾਬੰਦੀ ਲਗਾਈ ਗਈ ਹੈ।

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement