
ਕੋਰੋਨਾ ਵਾਇਰਸ ਤੋਂ ਬਚਾਅ ਲਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 10 ਹਜ਼ਾਰ ਮਾਸਕ ਵੰਡੇ। ਡੀ.ਐਸ.ਜੀ.ਪੀ.ਸੀ. ਦੁਆਰਾ ਜਾਰੀ ਇਕ ਬਿਆਨ ਅਨੁਸਾਰ
ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਬਚਾਅ ਲਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 10 ਹਜ਼ਾਰ ਮਾਸਕ ਵੰਡੇ। ਡੀ.ਐਸ.ਜੀ.ਪੀ.ਸੀ. ਦੁਆਰਾ ਜਾਰੀ ਇਕ ਬਿਆਨ ਅਨੁਸਾਰ ਗੁਰਦਵਾਰਾ ਬੰਗਲਾ ਸਾਹਿਬ ਦੇ ਨੇੜੇ ਇਕ ਸਮਾਰੋਹ ਦੌਰਾਨ ਜ਼ਰੂਰਤਮੰਦਾਂ ਨੂੰ ਦਸ ਹਜ਼ਾਰ ਮਾਸਕ ਵੰਡੇ ਗਏ।
Manjinder Sirsa
ਇਸ ਦੌਰਾਨ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਬਾਜ਼ਾਰ ਵਿਚ ਮਾਸਕ ਦੀਆਂ ਕੀਮਤਾਂ ਵਿਚ ਵਾਧਾ ਅਤੇ ਕੋਰੋਨਾ ਵਾਇਰਸ ਦੇ ਬਚਾਅ ਦੇ ਮੱਦੇਨਜ਼ਰ ਇਹ ਕਦਮ ਚੁਕਿਆ ਗਿਆ।
File Photo
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਿਰੁਧ ਜੰਗ ਵਿਚ ਆਗਾਮੀ ਦਿਨਾਂ ਵਿਚ ਰਾਜਧਾਨੀ ਦੇ ਹੋਰਨਾਂ ਗੁਰਦਵਾਰਿਆਂ ਵਿਚ ਵੀ ਮੁਫ਼ਤ ਮਾਸਕ ਅਤੇ ਹੋਰ ਇਲਾਜ ਯੋਗ ਸਮੱਗਰੀ ਮੁਹਈਆ ਕਰਵਾਈ ਜਾਵੇਗੀ। ਦੱਸ ਦਈਏ ਕਿ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਵਿਚ 108,610 ਲੋਕ ਪੀੜਤ ਹਨ। 3825 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰੋਪੀਅਨ ਯੂਨੀਅਨ ਅਤੇ ਅਮਰੀਕਾ ਵੀ ਚੀਨ ਤੋਂ ਨਿਕਲੀ ਬਿਮਾਰੀ ਤੋਂ ਪਰੇਸ਼ਾਨ ਹੈ। ਹੁਣ ਇਕ ਵੱਡੀ ਖੁਸ਼ਖਬਰੀ ਆਈ ਹੈ।
Corona Virus
ਅਮਰੀਕਾ ਅਤੇ ਯੂਨਾਈਟੇਡ ਕਿੰਗਡਮ ਦੇ ਵਿਗਿਆਨਿਕ ਅਗਲੇ ਮਹੀਨੇ ਤੋਂ ਇਨਸਾਨਾਂ ਤੇ ਕੋਰੋਨਾ ਵਾਇਰਸ ਦੇ ਵੈਕਸੀਨ ਦਾ ਪ੍ਰੀਖਣ ਯਾਨੀ ਹਿਊਮਨ ਟ੍ਰਾਇਲ ਕਰਨਗੇ। ਯਾਨੀ ਇਹਨਾਂ ਨੂੰ ਮਿਲਾ ਕੇ ਕੋਰੋਨਾ ਦੀ ਦਵਾਈ ਯਾਨੀ ਵੈਕਸੀਨ ਬਣਾ ਲਿਆ ਹੈ। ਅਗਲੇ ਮਹੀਨੇ ਤੋਂ ਯੂਕੇ ਅਤੇ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਵੈਕਸੀਨ ਦੇ ਜਿਹੜੇ ਇਨਸਾਨੀ ਪ੍ਰੀਖਣ ਸ਼ੁਰੂ ਹੋਣਗੇ ਉਸ ਯੂਨੀਵਰਸਿਟੀ ਆਫ ਲੰਡਨ ਅਤੇ ਅਮਰੀਕਾ ਦਵਾਈ ਕੰਪਨੀ ਮਾਰਡਨ ਅਤੇ ਇਨਵੋਈਓ ਨੇ ਮਿਲਾ ਕੇ ਬਣਾਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।