
ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਲਦਵਾਨੀ: ਹੋਲੀ ਮੌਕੇ ਸ਼ਰਾਬੀ ਕਾਰ ਚਾਲਕ ਨੇ ਸਕੂਟੀ ਸਵਾਰ ਦੋ ਲੜਕੀਆਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਇਕ ਦੀ ਮੌਤ ਹੋ ਗਈ ਜਦਕਿ ਦੂਜੀ ਲੜਕੀ ਦਾ ਇਲਾਜ ਚੱਲ ਰਿਹਾ ਹੈ। ਮੌਤ ਤੋਂ ਗੁੱਸੇ 'ਚ ਆਏ ਰਿਸ਼ਤੇਦਾਰਾਂ ਅਤੇ ਲੋਕਾਂ ਨੇ ਦੇਰ ਸ਼ਾਮ ਕੋਤਵਾਲੀ ਪਹੁੰਚ ਕੇ ਘਿਰਾਓ ਕੀਤਾ ਅਤੇ ਦੋਸ਼ੀ ਡਰਾਈਵਰ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਭਾਰਤੀ ਡਿਗਰੀ ਨੂੰ ਆਸਟ੍ਰੇਲੀਆ ਵਿਚ ਮਿਲੇਗੀ ਮਾਨਤਾ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕੀਤਾ ਐਲਾਨ
ਹਲਦਵਾਨੀ ਦੇ ਸੰਜੀਵ ਵਰਮਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ 22 ਸਾਲਾ ਬੇਟੀ ਹਰਸ਼ਿਤਾ ਘਰ 'ਚ ਹੋਲੀ ਮਨਾਉਣ ਤੋਂ ਬਾਅਦ ਆਪਣੀ ਸਹੇਲੀ ਲਵਿਆ ਜੋਸ਼ੀ ਨੂੰ ਸਕੂਟੀ 'ਤੇ ਛੱਡਣ ਜਾ ਰਹੀ ਸੀ। ਕੇਵੀਐਮ ਸਕੂਲ ਨੇੜੇ ਸ਼ਰਾਬੀ ਡਰਾਈਵਰ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਲੈ ਕੇ ਵਿਧਾਨ ਸਭਾ ’ਚ ਗਰਮਾਇਆ ਮਾਹੌਲ, ਕਾਂਗਰਸੀ ਅਤੇ ‘ਆਪ’ ਵਿਧਾਇਕਾਂ ਵਿਚਾਲੇ ਹੋਈ ਬਹਿਸ
ਹਰਸ਼ਿਤਾ ਅਤੇ ਲਵਿਆ ਨੂੰ ਗੰਭੀਰ ਹਾਲਤ 'ਚ ਨਿੱਜੀ ਹਸਪਤਾਲ ਲਿਜਾਇਆ ਗਿਆ। ਡਾਕਟਰ ਨੇ ਹਰਸ਼ਿਤਾ ਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਡਰਾਈਵਰ ਤੇਜ਼ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ। ਸੜਕ ਕਿਨਾਰੇ ਪੈਦਲ ਜਾ ਰਹੇ ਕਈ ਲੋਕ ਕਾਰ ਦੀ ਲਪੇਟ ਵਿਚ ਆਉਣ ਤੋਂ ਬਚ ਗਏ।