ਫੈਕਟਰੀ ਮਾਲਕ ਅਤੇ ਪਤਨੀ ਦੀ ਬਾਥਰੂਮ ਵਿਚ ਮੌਤ, ਗੈਸ ਗੀਜ਼ਰ ਕਾਰਨ ਦਮ ਘੁਟਣ ਦਾ ਖਦਸ਼ਾ
Published : Mar 9, 2023, 10:17 am IST
Updated : Mar 9, 2023, 10:17 am IST
SHARE ARTICLE
Death of factory owner and his wife (File Photo)
Death of factory owner and his wife (File Photo)

ਹੋਲੀ ਖੇਡਣ ਮਗਰੋਂ ਨਹਾਉਣ ਗਏ ਸੀ ਪਤੀ-ਪਤਨੀ

 

ਗਾਜ਼ੀਆਬਾਦ: ਗਾਜ਼ੀਆਬਾਦ ਵਿਚ ਫੈਕਟਰੀ ਮਾਲਕ ਅਤੇ ਉਸ ਦੀ ਪਤਨੀ ਦੀ ਬਾਥਰੂਮ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਹੋਲੀ ਖੇਡਣ ਤੋਂ ਬਾਅਦ ਦੋਵੇਂ ਨਹਾਉਣ ਲਈ ਗਏ ਸਨ। ਦੋਵਾਂ ਦੀਆਂ ਲਾਸ਼ਾਂ ਬਾਥਰੂਮ ਵਿਚ ਹੀ ਪਈਆਂ ਮਿਲੀਆਂ। ਪੁਲਿਸ ਦਾ ਮੰਨਣਾ ਹੈ ਕਿ ਦੋਵਾਂ ਦੀ ਮੌਤ ਗੈਸ ਗੀਜ਼ਰ ਨਾਲ ਦਮ ਘੁਟਣ ਕਾਰਨ ਹੋਈ ਹੈ ਕਿਉਂਕਿ ਬਾਥਰੂਮ ਵਿਚ ਹਵਾਦਾਰੀ ਨਹੀਂ ਸੀ। ਪੁਲਿਸ ਨੂੰ ਬਾਥਰੂਮ ਦੇ ਅੰਦਰੋਂ ਸਿਲੰਡਰ ਅਤੇ ਗੀਜ਼ਰ ਮਿਲੇ ਹਨ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: TVF ਦੀ ਵੈੱਬਸੀਰੀਜ਼ ’ਤੇ HC ਦੀ ਟਿੱਪਣੀ, “ਅਜਿਹੀ ਭਾਸ਼ਾ ਵਰਤੀ ਗਈ ਕਿ ਮੈਨੂੰ ਈਅਰਫੋਨ ਲਗਾ ਕੇ ਐਪੀਸੋਡ ਦੇਖਣਾ ਪਿਆ” 

ਪੁਲਿਸ ਮੁਤਾਬਕ ਦੀਪਕ ਗੋਇਲ (40 ਸਾਲ) ਅਤੇ ਪਤਨੀ ਸ਼ਿਲਪੀ (36 ਸਾਲ) ਆਪਣੇ ਦੋ ਬੱਚਿਆਂ ਨਾਲ ਮੁਰਾਦਨਗਰ ਸ਼ਹਿਰ ਦੀ ਅਗਰਸੇਨ ਕਾਲੋਨੀ ਫੇਜ਼-1 'ਚ ਰਹਿੰਦੇ ਸਨ। ਵੀਰਵਾਰ ਨੂੰ ਹੋਲੀ ਖੇਡਣ ਤੋਂ ਬਾਅਦ ਸ਼ਾਮ ਕਰੀਬ 4 ਵਜੇ ਉਹ ਨਹਾਉਣ ਲਈ ਬਾਥਰੂਮ ਗਏ। ਜਦੋਂ ਇਕ ਘੰਟੇ ਤੱਕ ਉਹ ਬਾਹਰ ਨਾ ਆਏ ਅਤੇ ਅੰਦਰੋਂ ਕੋਈ ਆਵਾਜ਼ ਨਾ ਆਈ ਤਾਂ ਬੱਚਿਆਂ ਨੇ ਗੁਆਂਢੀਆਂ ਨੂੰ ਦੱਸਿਆ। ਜਦੋਂ ਗੁਆਂਢੀਆਂ ਨੇ ਆ ਕੇ ਵੈਂਟੀਲੇਸ਼ਨ ਦਾ ਸ਼ੀਸ਼ਾ ਤੋੜ ਕੇ ਕੁੰਡੀ ਖੋਲ੍ਹੀ ਤਾਂ ਪਤੀ-ਪਤਨੀ ਬੇਹੋਸ਼ੀ ਦੀ ਹਾਲਤ 'ਚ ਜ਼ਮੀਨ 'ਤੇ ਪਾਏ ਗਏ। ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ: ਦੁਨੀਆ ਭਰ ਵਿਚ Instagram ਸੇਵਾਵਾਂ ਡਾਊਨ, ਹਜ਼ਾਰਾਂ ਲੋਕ ਸੋਸ਼ਲ ਮੀਡੀਆ ’ਤੇ ਕਰ ਰਹੇ ਸ਼ਿਕਾਇਤ

ਹਸਪਤਾਲ ਤੋਂ ਮੁਰਾਦਨਗਰ ਥਾਣੇ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਜਾਂਚ ਲਈ ਬਾਥਰੂਮ ਦੇ ਅੰਦਰ ਗਏ ਤਾਂ ਉਹਨਾਂ ਨੂੰ ਘੁੱਟਣ ਮਹਿਸੂਸ ਹੋਈ। ਇਸ ਦਾ ਕਾਰਨ ਇਹ ਸੀ ਕਿ ਅੰਦਰ ਸਿਲੰਡਰ ਅਤੇ ਗੈਸ ਗੀਜ਼ਰ ਰੱਖਿਆ ਹੋਇਆ ਸੀ। ਹਵਾਦਾਰੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਹਵਾਦਾਰੀ ਲਈ ਦਰਵਾਜ਼ੇ ਦੇ ਉੱਪਰ ਦਾ ਸ਼ੀਸ਼ਾ ਵੀ ਬੰਦ ਸੀ।

ਇਹ ਵੀ ਪੜ੍ਹੋ: ਨਸ਼ੇ ਵਿਚ ਟੱਲੀ ਪ੍ਰਵਾਸੀਆਂ ਦੀ ਗੁੰਡਾਗਰਦੀ: ਨੌਜਵਾਨਾਂ ’ਤੇ ਰਾਡ ਨਾਲ ਕੀਤਾ ਹਮਲਾ, ਨੌਜਵਾਨ ਦੀ ਟੁੱਟੀ ਬਾਂਹ  

ਅਜਿਹੇ 'ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਹਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਮਿਲੀ ਜਾਣਕਾਰੀ ਅਨੁਸਾਰ ਦੀਪਕ ਗੋਇਲ ਨੇ ਕੁਝ ਮਹੀਨੇ ਪਹਿਲਾਂ ਗਾਜ਼ੀਆਬਾਦ 'ਚ ਪੇਂਟ ਕੈਮੀਕਲ ਫੈਕਟਰੀ ਖੋਲ੍ਹੀ ਸੀ। ਪਤਨੀ ਸ਼ਿਲਪੀ ਘਰੇਲੂ ਔਰਤ ਸੀ। ਪਰਿਵਾਰ ਵਿਚ ਦੋ ਬੱਚੇ ਸਨ, ਜਿਨ੍ਹਾਂ ਵਿਚ ਬੇਟੀ ਦੀ ਉਮਰ 14 ਸਾਲ ਅਤੇ ਪੁੱਤਰ ਦੀ ਉਮਰ 12 ਸਾਲ ਹੈ।

Tags: ghaziabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement