Gaza News : ਫਲਸਤੀਨ ’ਚ ਜਹਾਜ਼ ਦਾ ਪੈਰਾਸ਼ੂਟ ਨਾ ਖੁੱਲ੍ਹਣ ਕਾਰਨ ਲੋਕਾਂ ’ਤੇ ਡਿੱੱਗੇ ਬਕਸੇ, 5 ਦੀ ਮੌਤ

By : BALJINDERK

Published : Mar 9, 2024, 3:54 pm IST
Updated : Mar 9, 2024, 3:54 pm IST
SHARE ARTICLE
Gaza palestine parachute didn't open boxes fell 5 died
Gaza palestine parachute didn't open boxes fell 5 died

Gaza News : ਰਫਿਊਜੀ ਕੈਂਪ ਨੇੜੇ ਵਾਪਰਿਆ ਹਾਦਸਾ ਰਾਹਤ ਸਮੱਗਰੀ ਲੈਣ ਲਈ ਹਜ਼ਾਰਾਂ ਲੋਕ ਸੀ ਮੌਜੂਦ

Gaza News :ਗਾਜ਼ਾ (ਏਜੰਸੀ)- ਉੱਤਰ-ਪੱਛਮੀ ਗਾਜ਼ਾ ਵਿੱਚ ਪੈਰਾਸ਼ੂਟ ਨਾ ਖੁੱਲ੍ਹਣ ਕਾਰਨ ਆਸਮਾਨ ’ਚੋਂ ਸੁੱਟੇ ਗਏ ਏਅਰਡਰੌਪ ਰਾਹਤ ਸਮੱਗਰੀ ਦੇ ਬਕਸਿਆਂ ਦੀ ਲਪੇਟ ਵਿਚ ਘੱਟੋ-ਘੱਟ 5 ਫਲਸਤੀਨੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ 8 ਮਾਰਚ ਨੂੰ ਅਲ-ਸ਼ਾਤੀ ਰਫਿਊਜੀ ਕੈਂਪ ਨੇੜੇ ਵਾਪਰਿਆ। ਰਾਹਤ ਸਮੱਗਰੀ ਲੈਣ ਲਈ ਇੱਥੇ ਹਜ਼ਾਰਾਂ ਲੋਕ ਮੌਜੂਦ ਸਨ। 

ਇਹ ਵੀ ਪੜੋ:Gold and Silver prices News Today: ਸੋਨੇ ਦੀਆਂ ਕੀਮਤਾਂ ਸਿਖ਼ਰਾਂ ’ਤੇ, ਚਾਂਦੀ ’ਚ ਵੀ ਆਈ ਤੇਜ਼ੀ  

ਗਾਜ਼ਾ ’ਚ ਫਲਸਤੀਨੀ ਸਿਵਲ ਡਿਫੈਂਸ ਦੇ ਬੁਲਾਰੇ ਮਹਿਮੂਦ ਬਾਸਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਗਾਜ਼ਾ ਸ਼ਹਿਰ ਦੇ ਉੱਤਰ-ਪੱਛਮੀ ਖੇਤਰ ਵਿੱਚ ਵਸਨੀਕਾਂ ਦੇ ਸਿਰਾਂ ਅਤੇ ਘਰਾਂ ਉੱਤੇ ਏਅਰਡਰੌਪ ਜ਼ਰੀਏ ਸਹਾਇਤਾ ਸਮੱਗਰੀ ਦੇ ਬਕਸੇ ਸੁੱਟੇ ਗਏ। 

 

ਇਹ ਵੀ ਪੜੋ:Bhopal Fire: ਮੱਧ ਪ੍ਰਦੇਸ਼ ਦੇ ਵੱਲਭ ਭਵਨ ਦੀ ਇਮਾਰਤ ਨੂੰ ਲੱਗੀ ਭਿਆਨਕ ਅੱਗ 


ਬਿਆਨ ’ਚ ਕੋਈ ਹੋਰ ਵੇਰਵੇ ਨਹੀਂ ਦਿੱਤੇ ਗਏ, ਪਰ ਚਸ਼ਮਦੀਦਾਂ ਨੇ ਕਿਹਾ ਕਿ ਗਾਜ਼ਾ ਸ਼ਹਿਰ ਦੇ ਉੱਪਰ ਜਹਾਜ਼ਾਂ ਵੱਲੋਂ ਸੁੱਟੇ ਗਏ ਰਾਹਤ ਸਮੱਗਰੀ ਦੇ ਬਕਸੇ ਪੈਰਾਸ਼ੂਟਾਂ ਦੇ ਨਾ ਖੁੱਲ੍ਹਣ ਕਾਰਨ ਲੋਕਾਂ ਦੇ ਉੱਪਰ ਹੀ ਡਿੱਗ ਪਏ। ਇਸ ਦੌਰਾਨ, ਹਮਾਸ ਦੁਆਰਾ ਸੰਚਾਲਿਤ ਸਰਕਾਰ ਦੇ ਮੀਡੀਆ ਦਫ਼ਤਰ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਏਅਰਡਰੌਪ ਓਪਰੇਸ਼ਨ ‘‘ਅਸਰਦਾਰ ਅਤੇ ਸਰਵੋਤਮ ਤਰੀਕਾ ਨਹੀਂ’’ ਸੀ। ਦਫ਼ਤਰ ਨੇ ਉੱਤਰੀ ਗਾਜ਼ਾ ਵਿਚ ਅਕਾਲ ਨੂੰ ਰੋਕਣ ਲਈ ਖੇਤਰ ਵਿੱਚ ਸਹਾਇਤਾ ਪਹੁੰਚਾਉਣ ਦੀ ਆਗਿਆ ਦੇਣ ਲਈ ਜ਼ਮੀਨੀ ਕਰਾਸਿੰਗਾਂ ਨੂੰ ਤੁਰੰਤ ਖੋਲ੍ਹਣ ਦੀ ਮੰਗ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਗਾਜ਼ਾ ਵਿਚ ਲੋਕ ਭੋਜਨ, ਪਾਣੀ, ਦਵਾਈਆਂ ਅਤੇ ਆਸਰਾ ਘਰਾਂ ਦੀ ਭਾਰੀ ਕਮੀ ਨਾਲ ਜੂਝ ਰਹੇ ਹਨ।


ਇਹ ਵੀ ਪੜੋ:Fatehgarh News : ਮੋਟਰਸਾਈਕਲ ਅੱਗੇ ਆਵਾਰਾ ਪਸ਼ੂ ਆਉਣ ਨਾਲ ਭਾਖੜਾ ਨਹਿਰ 'ਚ ਡਿੱਗਿਆ ਚਾਲਕ, ਹੋਈ ਮੌਤ


ਬਿਆਨ ਵਿੱਚ ਕਿਹਾ ਗਿਆ ਹੈ, ਅਕਾਲ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਭੁੱਖਮਰੀ, ਕੁਪੋਸ਼ਣ ਅਤੇ ਸੋਕੇ ਕਾਰਨ ਇਹ ਗਿਣਤੀ ਰੋਜ਼ਾਨਾ ਵਧਣ ਦੀ ਸੰਭਾਵਨਾ ਹੈ। ਮਿਸਰ, ਜਾਰਡਨ, ਸੰਯੁਕਤ ਅਰਬ ਅਮੀਰਾਤ, ਫਰਾਂਸ, ਨੀਦਰਲੈਂਡਜ਼ ਅਤੇ ਸੰਯੁਕਤ ਰਾਜ ਅਮਰੀਕਾ ਸਮੇਤ ਕਈ ਦੇਸ਼ ਗਾਜ਼ਾ ਨੂੰ ਭੋਜਨ ਸਹਾਇਤਾ ਦੇਣ ਲਈ ਲਗਭਗ ਇੱਕ ਹਫ਼ਤੇ ਤੋਂ ਸੰਯੁਕਤ ਅਭਿਆਨ ਚਲਾ ਰਹੇ ਹਨ। ਦੱਸ ਦੇਈਏ ਕਿ 7 ਅਕਤੂਬਰ ਤੋਂ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ਦੇ ਦੌਰਾਨ ਗਾਜ਼ਾ ਵਿੱਚ ਲੱਖਾਂ ਫਲਸਤੀਨੀਆਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜੋ:Bollywood News : ਬਾਲੀਵੁੱਡ ’ਚ ਔਰਤਾਂ ਦੀ ਗਿਣਤੀ ਵਧੀ ਹੈ ਪਰ ਪੁਰਸ਼ਾਂ ਦਾ ਦਬਦਬਾ ਅਜੇ ਵੀ ਕਾਇਮ 

 

 (For more news apart from Boxes fell on people due to the plane's parachute not opening in Palestine  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement