Gold and Silver prices News Today: ਸੋਨੇ ਦੀਆਂ ਕੀਮਤਾਂ ਸਿਖ਼ਰਾਂ ’ਤੇ, ਚਾਂਦੀ ’ਚ ਵੀ ਆਈ ਤੇਜ਼ੀ

By : BALJINDERK

Published : Mar 9, 2024, 1:11 pm IST
Updated : Mar 9, 2024, 1:11 pm IST
SHARE ARTICLE
Gold and Silver prices
Gold and Silver prices

Gold and Silver prices News Today: ਸੋਨਾ 67 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 75200 ਰੁਪਏ ਪ੍ਰਤੀ ਕਿਲੋ ਹੋਈ ਮਹਿੰਗੀ

Gold and Silver prices News Today:ਨਵੀਂ ਦਿੱਲੀ – ਸੋਨੇ ਦੀਆਂ ਕੀਮਤਾਂ ’ਚ ਆਉਣ ਵਾਲੇ ਸਮੇਂ ’ਚ ਸਿਖ਼ਰਾਂ ’ਤੇ ਦੇਖਣ ਨੂੰ ਮਿਲ ਸਕਦੀ ਹੈ। ਕੁਝ ਸਮਾਂ ਪਹਿਲਾਂ ਸੋਨੇ ਦਾ ਭਾਅ 63,000 ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਚੱਲ ਰਿਹਾ ਸੀ। ਹੁਣ ਸੋਨਾ 67 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਮਹਿੰਗਾ ਹੋ ਚੁੱਕਾ ਹੈ। ਇਸ ਹਫ਼ਤੇ ਸੋਨੇ ਦੇ ਵੱਧਦੇ ਭਾਅ ’ਚ ਸਿਖ਼ਰਾਂ ’ਤੇ ਦੇਖੀ ਜਾ ਰਹੀ ਹੈ। ਬੀਤੇ 3 ਦਿਨਾਂ ਤੋਂ ਇਸ ਦੇ ਭਾਅ ਨਵੇਂ ਰਿਕਾਰਡ ਬਣਾ ਰਹੇ ਹਨ। ਅੱਜ ਵੀ ਸੋਨੇ ਦੇ ਭਾਅ ਨੇ 65587 ਰੁਪਏ ਦਾ ਸਰਵਉੱਚ ਪੱਧਰ ਛੋਹ ਲਿਆ ਹੈ। ਚਾਂਦੀ ਦਾ ਭਾਅ ਤੇਜ਼ੀ ਨਾਲ ਖੁੱਲ੍ਹਣ ਤੋਂ ਬਾਅਦ ਸੁਸਤ ਪੈ ਗਏ ਸਨ ਪਰ ਸ਼ਾਮ ਨੂੰ ਇਸ ਦੇ ਭਾਅ ’ਚ ਵੀ ਤੇਜ਼ੀ ਦੇਖੀ ਜਾਣ ਲੱਗੀ।

ਇਹ ਵੀ ਪੜੋ:Jalandher Cirme News : ਜਲੰਧਰ ’ਚ ਪੁਲਿਸ ਨੇ 6 ਨਸ਼ਾ ਤਸਕਰਾਂ ਨੂੰ 2.5 ਕਿਲੋ ਅਫ਼ੀਮ ਸਮੇਤ ਕੀਤਾ ਗ੍ਰਿਫ਼ਤਾਰ 


ਵੀਰਵਾਰ ਨੂੰ ਬਾਜ਼ਾਰ ’ਚ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਤੇਜ਼ੀ ਦਰਜ ਕੀਤੀ ਗਈ। ਦਿੱਲੀ ਦੇ ਸਰਾਫਾ ਬਾਜ਼ਾਰ ’ਚ ਸੋਨੇ ਦਾ ਭਾਅ 67,700 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਉੱਧਰ ਚਾਂਦੀ ਦਾ ਭਾਅ 75200 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਿਆ। ਕੌਮਾਂਤਰੀ ਬਾਜ਼ਾਰ ’ਚ ਸੋਨੇ ਦੇ ਵੱਧਦਾ ਭਾਅ ’ਚ ਤੇਜ਼ੀ, ਜਦਕਿ ਚਾਂਦੀ ਦੇ ਭਾਅ ’ਚ ਸੁਸਤੀ ਦੇਖਣ ਨੂੰ ਮਿਲੀ। ਮਹਾਸ਼ਿਵਰਾਤਰੀ ਦੇ ਸਬੰਧ ’ਚ ਸਰਾਫਾ ਬਾਜ਼ਾਰ ਬੰਦ ਰਿਹਾ।

ਇਹ ਵੀ ਪੜੋ:Lok Sabha Elections News : ਪੰਜਾਬ ’ਚ ਲੋਕ ਸਭਾ ਚੋਣਾਂ ਸ਼ਾਤੀਪੂਰਨ ਕਰਵਾਉਣ ਲਈ CAPF ਦੀਆਂ 25 ਕੰਪਨੀਆਂ ਤਾਇਨਾਤ


ਵੀਰਵਾਰ ਨੂੰ ਸੋਨੇ ਦਾ ਵੱਧਦਾ ਭਾਅ ਤੇਜ਼ੀ ਨਾਲ ਖੁੱਲਿ੍ਹਆ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ) ’ਤੇ ਸੋਨੇ ਦਾ ਬੈਂਚਮਾਰਕ ਅਪ੍ਰੈਲ ਕੰਟ੍ਰਰੈਕਟ 27 ਰੁਪਏ ਦੀ ਤੇਜ਼ੀ ਨਾਲ 65,205 ਰੁਪਏ ਦੇ ਭਾਅ ’ਤੇ ਖੁੱਲਿ੍ਹਆ। ਇਹ ਕੰਟ੍ਰ੍ਰਰੈਕਟ 266 ਰੁਪਏ ਦੀ ਤੇਜ਼ੀ ਨਾਲ 65466 ਰੁਪਏ ਦੇ ਭਾਅ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਸ ਨੇ 65587 ਰੁਪਏ ਦੇ ਭਾਅ ’ਤੇ ਦਿਨ ਦਾ ਉੱਚ ਪੱਧਰ ਅਤੇ 65205 ਰੁਪਏ ਦੇ ਭਾਅ ’ਤੇ ਦਿਨ ਦਾ ਹੇਠਲਾ ਪੱਧਰ ਛੋਹ ਲਿਆ। ਸੋਨੇ ਦੇ ਵਾਅਦਾ ਭਾਅ ਨੇ 65587 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ’ਤੇ ਸਰਵਉੱਚ ਪੱਧਰ ਛੋਹ ਲਿਆ।

ਇਹ ਵੀ ਪੜੋ:Chandigarh Women Day News : ਵਿਸ਼ਵ ਮਹਿਲਾ ਦਿਵਸ ’ਤੇ ਮਹਿਲਾਵਾਂ ਨੇ ਲਾਲ ਸਾੜੀਆਂ ਪਾ ਮੈਰਾਥਨ ’ਚ ਲਿਆ ਹਿੱਸਾ 


ਚਾਂਦੀ ਦੇ ਵੱਧਦੇ ਭਾਅ ਦੀ ਸ਼ੁਰੂਆਤ ਵੀ ਤੇਜ਼ ਰਹੀ। ਐੱਮ. ਸੀ. ਐਕਸ ’ਤੇ ਚਾਂਦੀ ਦਾ ਬੈਂਚਮਾਰਕ ਮਈ ਕੰਟ੍ਰਰੈਕਟ ਅੱਜ 306 ਰੁਪਏ ਦੀ ਤੇਜ਼ੀ ਨਾਲ 74444 ਰੁਪਏ ਦੇ ਭਾਅ ’ਤੇ ਖੁੱਲਿ੍ਹਆ। ਇਹ ਕੰਟ੍ਰਰੈਕਟ 235 ਰੁਪਏ ਦੀ ਤੇਜ਼ੀ ਨਾਲ 74373 ਰੁਪਏ ਦੇ ਭਾਅ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਸ ਨੇ 74444 ਰੁਪਏ ਦਾ ਭਾਅ ’ਤੇ ਦਿਨ ਦਾ ਉੱਚ ਅਤੇ 73815 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਦਿਨ ਦਾ ਹੇਠਲਾ ਪੱਧਰ ਛੋਹ ਲਿਆ। ਪਿਛਲੇ ਸਾਲ ਦਸੰਬਰ ਮਹੀਨੇ ’ਚ ਚਾਂਦੀ ਦੇ ਵਾਅਦ ਭਾਅ 75849 ਰੁਪਏ ਕਿਲੋ ’ਤੇ ਪਹੁੰਚ ਗਏ ਸਨ।

ਇਹ ਵੀ ਪੜੋ:Bollywood News : ਬਾਲੀਵੁੱਡ ’ਚ ਔਰਤਾਂ ਦੀ ਗਿਣਤੀ ਵਧੀ ਹੈ ਪਰ ਪੁਰਸ਼ਾਂ ਦਾ ਦਬਦਬਾ ਅਜੇ ਵੀ ਕਾਇਮ 


ਕੌਮਾਂਤਰੀ ਬਾਜ਼ਾਰ ’ਚ ਸੋਨੇ-ਚਾਂਦੀ ਦੇ ਵੱੱਧਦੇ ਭਾਅ ਦੀ ਸ਼ੁਰੂਆਤ ਸੁਸਤੀ ਦੇ ਨਾਲ ਹੋਈ ਪਰ ਬਾਅਦ ’ਚ ਇਸ ਦੇ ਭਾਅ ਉੱਚ ਪੱਧਰ ’ਤੇ ਪਹੁੰਚ ਗਏ। ਕਾਮੈਕਸ ’ਤੇ ਸੋਨਾ 2156.70 ਡਾਲਰ ਪ੍ਰਤੀ ਔਂਸ ਦੇ ਭਾਅ ’ਤੇ ਖੁੱਲਿ੍ਹਆ। ਪਿਛਲਾ ਕਲੋਜ਼ਿੰਗ ਪ੍ਰਾਈਸ 2158.20 ਡਾਲਰ ਸੀ। ਹਾਲਾਂਕਿ ਇਹ 9.60 ਡਾਲਰ ਦੀ ਗਿਰਾਵਟ ਦੇ ਨਾਲ 2167.80 ਡਾਲਰ ਪ੍ਰਤੀ ਔਂਸ ਦੇ ਭਾਅ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ਨੇ ਅੱਜ 2172.20 ਡਾਲਰ ਦੇ ਭਾਅ ’ਤੇ ਉੱਚ ਪੱਧਰ ਛੋਹ ਲਿਆ।
ਕਾਮੈਕਸ ’ਤੇ ਚਾਂਦੀ ਦੇ ਵਾਅਦਾ ਭਾਅ 24.40 ਡਾਲਰ ਦੇ ਭਾਅ ’ਤੇ ਖੁੱਲ੍ਹੇ, ਪਿਛਲਾ ਕਲੋਜ਼ਿੰਗ ਪ੍ਰਾਈਸ 24.49 ਡਾਲਰ ਸੀ। ਇਹ 0.1 ਡਾਲਰ ਦੀ ਗਿਰਾਵਟ ਨਾਲ 24.47 ਡਾਲਰ ਪ੍ਰਤੀ ਔਂਸ ਦੇ ਭਾਅ ’ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜੋ:Fatehgarh News : ਮੋਟਰਸਾਈਕਲ ਅੱਗੇ ਆਵਾਰਾ ਪਸ਼ੂ ਆਉਣ ਨਾਲ ਭਾਖੜਾ ਨਹਿਰ 'ਚ ਡਿੱਗਿਆ ਚਾਲਕ, ਹੋਈ ਮੌਤ 

 (For more news apart from Gold and Silver prices News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement