
ਭਰਤਪੁਰ ਦੇ ਰੁਦਾਵਲ ਥਾਣਾ ਇਲਾਕੇ ਦੇ ਠੀਕਰੀਆ ਪਿੰਡ 'ਚ ਸੋਮਵਾਰ ਨੂੰ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਇੱਕ ਪਰਵਾਰ ਤੇ ਅਚਾਨਕ ਕਹਿਰ ਟੁੱਟ ਪਿਆ,
ਰਾਜਸਥਾਨ :- ਭਰਤਪੁਰ ਦੇ ਰੁਦਾਵਲ ਥਾਣਾ ਇਲਾਕੇ ਦੇ ਠੀਕਰੀਆ ਪਿੰਡ 'ਚ ਸੋਮਵਾਰ ਨੂੰ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਇੱਕ ਪਰਵਾਰ ਤੇ ਅਚਾਨਕ ਕਹਿਰ ਟੁੱਟ ਪਿਆ, ਘਰ 'ਚ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਸਨ ਪਰ ਇਹ ਖੁਸ਼ੀਆਂ ਉਸ ਵੇਲ਼ੇ ਮਾਤਮ 'ਚ ਬਾਦਲ ਗਈਆਂ ਜਦੋਂ ਪਰਵਾਰ ਦੇ 5 ਜੀਅ ਕਰੰਟ ਦੀ ਲਪੇਟ ਵਿਚ ਆ ਗਏ। ਕਰੰਟ ਲੱਗਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸਾ ਇੰਨਾ ਦਰਦਨਾਕ ਸੀ ਕਿ ਪਿੰਡ 'ਚ ਹਫੜਾ ਦਫੜੀ ਮਚ ਗਈ ਅਤੇ ਪਿੰਡ ਵਾਲੇ ਲੋਕਾਂ ਨੂੰ ਇਲਾਜ ਲਈ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਦੋ ਵਿਅਕਤੀਆਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਦੱਸ ਦਈਏ ਕੇ ਠੀਕਰੀਆ ਪਿੰਡ ਵਾਸੀ ਲਾਲਾਰਾਮ ਜਾਟਵ ਦੇ ਦੋ ਪੁੱਤਰਾਂ ਦਾ ਵਿਆਹ 19 ਅਪ੍ਰੈਲ ਦਾ ਰੱਖਿਆ ਹੋਇਆ ਸੀ। ਜਿਸ ਕਾਰਨ ਘਰ 'ਚ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਸਨ। ਜਿਸ ਨੂੰ ਲੈ ਕੇ ਘਰਦੇ ਸਾਰੇ ਜੀਅ ਪੇਂਟ ਦੇ ਕੰਮ 'ਚ ਰੁੱਝੇ ਹੋਏ ਸੀ। ਲੋਹੇ ਦੀ ਪੌੜੀ 'ਤੇ ਚੜ੍ਹੇ ਹੋਏ 2 ਵਿਅਕਤੀ ਤਾਰ ਨਾਲ ਛੂਹ ਗਏ, ਜਿਸ ਨਾਲ ਪੌੜੀ 'ਤੇ ਚੜੇ ਵਿਅਕਤੀ ਬੀਰੀ ਸਿੰਘ ਅਤੇ ਅਮਨ ਪੌੜੀ ਤੋਂ ਹੇਠਾਂ ਡਿੱਗ ਗਏ। ਉਨ੍ਹਾਂ ਦੀ ਮਦਦ ਕਰਨ ਅੱਗੇ ਆਏ ਪਰਿਵਾਰ ਦੇ ਹੋਰ ਲੋਕ ਵੀ ਕਰੰਟ 'ਚ ਲਪੇਟ 'ਚ ਆ ਗਏ।
ਭਰਤਪੁਰ ਦੇ ਆਰ.ਬੀ.ਐਮ ਹਸਪਤਾਲ 'ਚ 2 ਵਿਅਕਤੀਆਂ ਨੂੰ ਜਦੋਂ ਡਾਕਟਰਾਂ ਨੇ ਮ੍ਰਿਤ ਘੋਸ਼ਿਤ ਕੀਤਾ ਤਾਂ ਪਰਿਵਾਰ ਵਾਲਿਆ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਡਾਕਟਰਾਂ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ। ਪਰਿਵਾਰਿਕ ਮੈਬਰ ਆਪਣੀ ਜਿੰਮੇਵਾਰੀ 'ਤੇ ਦੋਵਾਂ ਮ੍ਰਿਤਕਾਂ ਨੂੰ ਜਿਊਂਦਾ ਸਮਝ ਕੇ ਜ਼ਬਰਦਸਤੀ ਐਂਬੂਲੈਂਸ 'ਚ ਪਾ ਕੇ ਲੈ ਗਏ। ਘਟਨਾ ਬਾਰੇ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।