
ਸੁਪਰੀਮ ਕੋਰਟ ਦੁਆਰਾ ਅਨੁਸੂਚਿਤ ਜਾਤੀਆਂ / ਅਨੁਸੂਚਿਤ ਜਨ-ਜਾਤੀ ਐਕਟ ਵਿਚ ਕੀਤੇ ਬਦਲਾਅ ਵਿਰੁਧ ਹੋਏ ਪ੍ਰਦਰਸ਼ਨਾਂ ਦੌਰਾਨ 11 ਵਿਅਕਤੀ ਮਾਰੇ ਗਏ ਸਨ।
ਭੋਪਾਲ: 2 ਅਪ੍ਰੈਲ ਨੂੰ ਲੱਖਾਂ ਦਲਿਤ ਸੜਕਾਂ 'ਤੇ ਉਤਰ ਆਏ ਸਨ ਕਿਉਂਕਿ ਉਨ•ਾਂ ਨੂੰ ਉੱਚ-ਜਾਤਾਂ ਦੇ ਅਤਿਆਚਾਰਾਂ ਤੋਂ ਬਚਾਉਣ ਲਈ ਬਣਾਏ ਕਾਨੂੰਨਾਂ ਵਿਸ਼ਵਾਸ ਮੱਧਾ ਪੈਂਦਾ ਵਿਖਾਈ ਦੇ ਰਿਹਾ ਸੀ । ਸੁਪਰੀਮ ਕੋਰਟ ਦੁਆਰਾ ਅਨੁਸੂਚਿਤ ਜਾਤੀਆਂ / ਅਨੁਸੂਚਿਤ ਜਨ-ਜਾਤੀ ਐਕਟ ਵਿਚ ਕੀਤੇ ਬਦਲਾਅ ਵਿਰੁਧ ਹੋਏ ਪ੍ਰਦਰਸ਼ਨਾਂ ਦੌਰਾਨ 11 ਵਿਅਕਤੀ ਮਾਰੇ ਗਏ ਸਨ।
ਜਿੰਨ•ਾਂ ਵਿਚੋਂ ਅੱਠ ਗਵਾਲਿਅਰ ਦੇ ਭਿੰਡ ਮੋਰੇਨਾ ਇਲਾਕੇ ਅਤੇ ਬਾਕੀ ਉੱਤਰ ਪ੍ਰਦੇਸ਼ ਨਾਲ ਸਬੰਧਤ ਸਨ।
Dalits Protest
ਛਾਣਬੀਣ ਦੌਰਾਨ ਪਾਇਆ ਗਿਆ ਹੈ ਕਿ ਮਾਰੇ ਅੱਠ ਵਿਅਕਤੀਆਂ ਵਿਚੋਂ 6 ਛੇ ਦਲਿਤ ਸਨ ਜੋ ਕਿ ਉੱਪਰਲੀ ਸ਼੍ਰੇਣੀ ਨਾਲ ਸਬੰਧਤ ਸਨ। ਪਰ ਪੁਲਿਸ ਨੇ ਹਾਲੇ ਵੀ ਛੇ ਮਾਮਲਿਆਂ ਵਿਚ ਇਕ ਵੀ ਗ੍ਰਿਫ਼ਤਾਰੀ ਨਹੀਂ ਕੀਤੀ ਹੈ।
ਪੁਲਸ ਦੇ ਰਿਕਾਰਡਾਂ ਮੁਤਾਬਕ 'ਤੇ ਵੱਖ-ਵੱਖ ਘਟਨਾਵਾਂ ਵਿਚ ਦੋ ਦਲਿਤ ਵਿਅਕਤੀ- ਪ੍ਰਦੀਪ (22) ਅਤੇ ਆਕਾਸ਼ ਜਾਤਵ (15) ਨੂੰ ਉੱਚ ਜਾਤ ਦੇ ਲੋਕਾਂ ਦੇ ਇਕ ਸਮੂਹ ਨੇ ਗੋਲੀ ਮਾਰ ਕੇ ਮਾਰ ਦਿਤਾ ਸੀ।
Dalits Protest
ਇੰਨ•ਾਂ ਕਤਲ ਦੇ ਕਾਤਲ ਹਾਲੇ ਤੱਕ ਗੁੰਮ ਹਨ, ਜਿਨ•ਾਂ 10,000 ਇਨਾਮ ਦੀ ਘੋਸ਼ਣਾ ਕੀਤੀ ਗਈ ਹੈ।
ਗਵਾਲੀਅਰ ਵਿਚ ਚਾਹ ਦੀ ਦੁਕਾਨ ਚਲਾਉਣ ਵਾਲੇ ਦੀਪਕ ਜਾਤਵ ਦੀ ਮੌਤ ਅਜੇ ਵੀ ਇਕ ਰਹੱਸ ਹੈ।ਜਦੋਂ ਉਸਨੂੰ ਗੋਲੀ ਮਾਰੀ ਗਈ ਸੀ ਤਾਂ ਉਹ ਅਪਣੀ ਚਾਹ ਦੀ ਦੁਕਾਨ ਵਿਚ ਖੜ•ਾ ਸੀ। ਪਰਿਵਾਰ ਦੇ ਲਾਸ਼ ਲੈਣ ਤੋਂ ਪਹਿਲਾਂ ਹੀ ਪੁਲਿਸ ਨੇ ਦੀਪਕ ਦਾ ਸਸਕਾਰ ਕੇ ਦਿੱਤਾ ਸੀ । ਪੁਲਸ ਦਾ ਕਹਿਣਾ ਹੈ ਕਿ ਉਹ ਹਾਲੇ ਇਹ ਪਤਾ ਕਰ ਰਹੇ ਨੇ ਕਿ ਦੀਪਕ 'ਤੇ ਗੋਲੀਬਾਰੀ ਕਿਸਨੇ ਕੀਤੀ?
Dalits Protest
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਦੋ ਪੁਲਿਸ ਵਾਲਿਆ ਵਿਰੁਧ ਵੀ ਇਹਨਾਂ ਮੌਤਾ ਵਿਚ ਮਾਮਲਾ ਦਰਜ਼ ਕੀਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ ਦੀਪਕ ਨੂੰ ਵੱਜੀਆਂ ਹੋਈਆਂ ਗੋਲੀਆਂ ਇਹਨਾਂ ਹੀ ਪੁਲਸ ਵਾਲਿਆਂ ਦੀ ਸਨ।
ਦਲਿਤ ਅੰਦੋਲਨ ਨਾਲ ਜੁੜੇ ਹੋਏ ਮਾਮਲਿਆਂ ਹੋਈਆਂ ਮੌਤਾਂ ਦੀ ਪੁਲਿਸ ਤੋਂ ਗਿਣਤੀ ਨਹੀਂ ਹੋ ਰਹੀ ਹੈ।