
ਸ਼ਾਹਜਹਾਂਪੁਰ ਤੋਂ ਸਾਂਝੀ ਵਿਕਾਸ ਪਾਰਟੀ ਦੇ ਉਮੀਦਵਾਰ ਨੇ ਵੈਦਰਾਜ ਕਿਸ਼ਨ
ਸ਼ਾਹਜਹਾਂਪੁਰ- ਸਿਹਰਾ ਲਗਾ ਕੇ ਭੰਗੜਾ ਪਾ ਰਿਹਾ ਇਹ ਵਿਅਕਤੀ ਕੋਈ ਲਾੜਾ ਨਹੀਂ ਅਤੇ ਨਾ ਹੀ ਇਸ ਦੇ ਨਾਲ ਨੱਚ ਰਹੇ ਲੋਕ ਕੋਈ ਬਰਾਤੀ ਹਨ। ਜੀ ਹਾਂ ਹੋ ਗਏ ਨਾ ਹੈਰਾਨ ਦਰਅਸਲ ਲਾੜੇ ਦੀ ਤਰ੍ਹਾਂ ਸਿਹਰਾ ਲਗਾ ਕੇ ਘੋੜੀ 'ਤੇ ਚੜ੍ਹਿਆ ਇਹ ਵਿਅਕਤੀ ਸ਼ਾਹਜਹਾਂਪੁਰ ਲੋਕ ਸਭਾ ਸੀਟ ਤੋਂ ਸਾਂਝੀ ਵਿਕਾਸ ਪਾਰਟੀ ਦਾ ਉਮੀਦਵਾਰ ਵੈਦਰਾਜ ਕਿਸ਼ਨ ਹੈ। ਜਿਸ ਨੇ ਇਸ ਅਨੋਖੇ ਤਰੀਕੇ ਨਾਲ ਬੈਂਡ ਵਾਜਿਆਂ ਦੀ ਧੁਨ 'ਤੇ ਨੱਚਦੇ ਹੋਏ ਬਰਾਤੀਆਂ ਦੇ ਨਾਲ ਅਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਇਆ।
ਵੈਦਰਾਜ ਕਿਸ਼ਨ ਸਥਾਨਕ ਘੰਟਾ ਘਰ ਤੋਂ ਲਾੜੇ ਵਾਂਗ ਸਜ ਘੋੜੀ 'ਤੇ ਸਵਾਰ ਹੋ ਕੇ ਨਾਮਜ਼ਦਗੀ ਦਾਖ਼ਲ ਕਰਨ ਲਈ ਨਿਕਲੇ ਪਰ ਪੁਲਿਸ ਨੇ ਉਨ੍ਹਾਂ ਨੂੰ ਸਕੱਤਰੇਤ ਤੋਂ ਪਹਿਲਾਂ ਹੀ ਘੋੜੀ ਤੋਂ ਉਤਾਰ ਦਿਤਾ। ਜਿਸ ਤੋਂ ਬਾਅਦ ਉਹ ਪੈਦਲ ਹੀ ਨਾਮਜ਼ਦਗੀ ਦਾਖ਼ਲ ਕਰਨ ਲਈ ਸਕੱਤਰੇਤ ਪੁੱਜੇ। ਸਾਂਝੀ ਵਿਕਾਸ ਪਾਰਟੀ ਦੇ ਉਮੀਦਵਾਰ ਵੈਦਰਾਜ ਕਿਸ਼ਨ ਦਾ ਕਹਿਣਾ ਕਿ ਉਹ ਰਾਜਨੀਤੀ ਦੇ ਜਵਾਈ ਹਨ ਅਤੇ ਅੱਜ ਉਨ੍ਹਾਂ ਦੀ ਸਾਲਗਿਰਾ ਹੈ।
ਇਸ ਲਈ ਉਹ ਲਾੜਾ ਬਣ ਕੇ ਨਾਮਜ਼ਦਗੀ ਦਾਖ਼ਲ ਕਰਵਾਉਣ ਲਈ ਆਏ ਹਨ। ਇਹ ਪਹਿਲੀ ਵਾਰ ਨਹੀਂ ਹੈ। ਜਦੋਂ ਵੈਦਰਾਜ ਕਿਸ਼ਨ ਨੇ ਨਾਮਜ਼ਦਗੀ ਲਈ ਅਨੋਖਾ ਤਰੀਕਾ ਅਪਣਾਇਆ ਹੋਵੇ। ਇਸ ਤੋਂ ਪਹਿਲਾਂ 2017 ਵਿਚ ਉਹ ਅਰਥੀ 'ਤੇ ਪੈ ਕੇ ਨਾਮਜ਼ਦਗੀ ਦਾਖ਼ਲ ਕਰਨ ਲਈ ਗਏ ਸਨ। ਦਸ ਦਈਏ ਕਿ ਵੈਦਰਾਜ ਤੋਂ ਇਲਾਵਾ ਦੇਸ਼ ਵਿਚ ਹੋਰ ਵੀ ਬਹੁਤ ਸਾਰੇ ਉਮੀਦਵਾਰ ਹਨ ਜੋ ਆਪਣੇ ਅਨੋਖੇ ਚੋਣ ਪ੍ਰਚਾਰ ਦੇ ਤਰੀਕਿਆਂ ਕਰਕੇ ਚਰਚਾ ਵਿਚ ਛਾਏ ਹੋਏ ਹਨ। ਦੇਖੋ ਵੀਡੀਓ...