
ਜਾਣੋਂ, ਕਿਵੇਂ ਬਣਿਆ ਪ੍ਰਦੀਪ ਸਿੰਘ ਆਈਏਐਸ
ਨਵੀਂ ਦਿੱਲੀ: ਪਹਿਲੀ ਕੋਸ਼ਿਸ਼ ਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਚ 93ਵਾਂ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਦੀਪ ਸਿੰਘ ਦੀ ਸਫ਼ਲਤਾ ਹਰੇਕ ਮਾਇਨੇ ਵਿਚ ਖਾਸ ਹੈ। ਉਨ੍ਹਾਂ ਦੀ ਉਮਰ ਸਿਰਫ 22 ਸਾਲ ਹੈ, ਪਿਤਾ ਮਨੋਜ ਸਿੰਘ ਪੈਟਰੋਲ ਪੰਪ ਤੇ ਪ੍ਰਾਈਵੇਟ ਨੌਕਰੀ ਕਰਦੇ ਹਨ ਜਦਕਿ ਮਾਪਿਆਂ ਨੇ ਆਪਣਾ ਮਕਾਨ ਵੇਚ ਕੇ ਮੁੰਡੇ ਨੂੰ ਸਿਵਲ ਸੇਵਾਵਾਂ ਦੇ ਇਮਤਿਹਾਨ ਦੀ ਤਿਆਰੀ ਕਰਵਾਈ ਹੈ। ਪ੍ਰਦੀਪ ਸਿੰਘ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਵਿਚ ਗ਼ਰੀਬੀ ਅਤੇ ਮਹਿੰਗੇ ਇਲਾਜ ਤੋਂ ਹੋਣ ਵਾਲੀ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ।
ਉਨ੍ਹਾਂ ਨੇ ਮੀਡੀਆ ਵਿਚ ਦਿੱਤੇ ਬਿਆਨ ਵਿਚ ਦਸਿਆ ਕਿ ਉਹ ਆਪਣੀ ਮਾਂ ਅਤੇ ਪਿਤਾ ਦੇ ਤਿਆਗ ਨੂੰ ਕਦੇ ਨਹੀਂ ਭੁਲਾਉਣਗੇ। ਪ੍ਰੀਖਿਆ ਦੀ ਤਿਆਰੀ ਲਈ ਮੁੰਡੇ ਨੂੰ ਦਿੱਲੀ ਭੇਜਣ ਲਈ ਪਿਤਾ ਨੇ ਘਰ ਵੇਚਿਆ ਹੈ। ਪ੍ਰਦੀਪ ਨੇ ਦਸਿਆ ਕਿ ਪ੍ਰੀਖਿਆ ਦੇ ਦੌਰਾਨ ਉਨ੍ਹਾਂ ਦੀ ਮਾਂ ਬਹੁਤ ਬੀਮਾਰ ਸੀ, ਚਿੰਤਾ ਵਿਚਾਲੇ ਪ੍ਰੀਖਿਆ ਦੇਣ ਤੇ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹ ਪਾਸ ਵੀ ਹੋ ਸਕਣਗੇ।
ਸਾਲ 1992 ਵਿਚ ਬਿਹਾਰ ਤੋਂ ਉਨ੍ਹਾਂ ਦੇ ਪਿਤਾ ਰੋਜ਼ਗਾਰ ਦੀ ਭਾਲ ਵਿਚ ਇੰਦੌਰ ਚਲੇ ਆਏ ਸਨ। ਇੱਥੇ ਉਨ੍ਹਾਂ ਦਾ ਪਰਿਵਾਰ ਦੇਵਾਸ ਨਾਕਾ ਇਲਾਕੇ ਵਿਚ ਰਹਿੰਦਾ ਹੈ। ਆਪਣੀ ਛੋਟੀ ਜਿਹੀ ਕਮਾਈ ਵਿਚ ਪਿਤਾ ਮਨੋਜ ਸਿੰਘ ਨੇ ਪ੍ਰਦੀਪ ਨੂੰ ਸੀਬੀਐਸਈ ਸਕੂਲ ਵਿਚ ਪੜ੍ਹਾਇਆ। ਪ੍ਰਦੀਪ ਕਹਿੰਦੇ ਹਨ ਕਿ ਉਨ੍ਹਾਂ ਦੇ ਵੱਡੇ ਭਰਾ ਨੇ ਸਿਵਲ ਸੇਵਾ ਵਿਚ ਜਾਣ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਸੀ। ਪ੍ਰਦੀਪ ਨੇ 12ਵੀਂ ਚ 81 ਫ਼ੀਸਦ ਅੰਕ ਪ੍ਰਾਪਤ ਕੀਤੇ ਸਨ। ਫਿਰ ਉਨ੍ਹਾਂ ਨੇ ਸਿਵਲ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਬੀਕਾਮ ਆਨਰਸ ਕੋਰਸ ਵਿਚ ਦਾਖਲਾ ਲੈ ਲਿਆ। ਫਿਰ ਦਿੱਲੀ ਜਾ ਕੇ ਕੋਚਿੰਗ ਲਈ।
ਪ੍ਰਦੀਪ ਕਹਿੰਦੇ ਹਨ ਕਿ ਦੇਸ਼ ਤੋਂ ਗ਼ਰੀਬੀ ਖ਼ਤਮ ਕਰਨ ਲਈ ਗੁਣਵੱਤਾ ਭਰੀ ਸਿੱਖਿਆ, ਬੇਹਤਰ ਸਿਹਤ ਸੇਵਾ, ਨਿਯਮ–ਕਾਨੂੰਨ ਦੇ ਪੂਰੇ ਸਿਲਸਿਲੇਵਾਰ ਅਤੇ ਔਰਤਾਂ ਨੂੰ ਸਮਾਜ ਵਿਚ ਲੋੜੀਂਦੇ ਰੁਤਬੇ ਦੀ ਲੋੜ ਹੈ। ਉਹ ਲੋਕ ਸੇਵਕ ਬਣ ਕੇ ਇਨ੍ਹਾਂ ਚਾਰ ਖੇਤਰਾਂ ਵਿਚ ਕੰਮ ਕਰਨਾ ਚਾਹੁੰਦੇ ਹਨ। ਇੰਦੌਰ ਸ਼ਹਿਰ ਦੇ ਸਵੱਛਤਾ ਰਿਕਾਰਡ ਵਿਚ ਨੰਬਰ ਇਕ ਤੇ ਪਹੁੰਚਣ ਨੂੰ ਲੋਕ ਸੇਵਾ ਦਾ ਆਦਰਸ਼ ਨੂੰ ਉਹ ਮਿਸਾਲ ਮੰਨਦੇ ਹਨ।