
ਨਕਲੀ ਉਂਗਲਾਂ ਦਾ ਕੀ ਹੈ ਪੂਰਾ ਮਾਮਲਾ
ਨਵੀਂ ਦਿੱਲੀ: ਇਹ ਜੋ ਮੇਜ਼ ਤੇ ਉਗਲਾਂ ਦੀ ਫੋਟੋ ਵਿਖਾਈ ਦੇ ਰਹੀ ਹੈ ਇਹ ਅਸਲੀ ਉਗਲਾਂ ਨਹੀਂ ਹਨ ਬਲਕਿ ਨਕਲੀ ਹਨ। ਇਹਨਾਂ ਦੀ ਵਰਤੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵੋਟ ਪਾਉਣ ਲਈ ਕੀਤੀ ਜਾਵੇਗੀ। ਚੋਣ ਕਮਿਸ਼ਨ ਦੀ ਨਿਰਧਾਰਿਤ ਵਿਧੀ ਅਨੁਸਾਰ ਵੋਟ ਪਾਉਣ ਤੋਂ ਪਹਿਲਾਂ ਹਰ ਵੋਟਰ ਦੀ ਪਹਿਲੀ ਉਂਗਲ ਤੇ ਸਿਆਹੀ ਨਾਲ ਇਕ ਨਿਸ਼ਾਨ ਲਗਾਇਆ ਜਾਂਦਾ ਹੈ ਜੋ ਕਿ ਕਾਫੀ ਸਮਾਂ ਸਥਾਈ ਰਹਿੰਦਾ ਹੈ ਅਤੇ ਮਿਟਦਾ ਨਹੀਂ।
— Hannah Joshua (@Indiawaking) May 2, 2017
ਇਕ ਦਾਅਵਾ ਕੀਤਾ ਗਿਆ ਹੈ ਕਿ ਨਕਲੀ ਉਂਗਲਾਂ ਦੁਬਾਰਾ ਵੋਟ ਪਾਉਣ ਵਿਚ ਮੱਦਦ ਕਰਨਗੀਆਂ। ਫੋਟੋ ਨੂੰ ਫੇਸਬੁੱਕ ਤੇ ਟਵਿਟਰ ਤੇ ਵੀ ਸਾਂਝਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਨੂੰ ਵਟਸੈਪ ਤੇ ਵੀ ਸਾਂਝਾ ਕੀਤਾ ਗਿਆ ਹੈ। ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਗਈ ਇਹ ਫੋਟੋ ਦਾ ਖੋਜ ਕਰਨ ਤੇ ਪਤਾ ਚੱਲਿਆ ਹੈ ਕਿ ਇਹ ਭਾਰਤ ਦੀ ਨਹੀਂ ਹੈ। ਗੂਗਲ ਇਮੇਜ ਸਰਚ ਕਰਕੇ ਪਤਾ ਚੱਲਿਆ ਕਿ ਨਕਲੀ ਉਂਗਲੀਆਂ ਦੀ ਵਾਇਰਲ ਹੋ ਰਹੀ ਕਥਿਤ ਤਸਵੀਰ ਅਸਲ ਵਿਚ ਏਬੀਸੀ ਨਿਊਜ਼ ਦੀ ਸਾਲ 2013 ਦੀ ਰਿਪੋਰਟ ਵਿਚ ਛਪੀ ਸੀ।
ਇਸ ਰਿਪੋਰਟ ਦਾ ਸਿਰਲੇਖ ਸੀ ਪ੍ਰੋਸਥੈਟਿਕ ਫਿੰਗਰਸ ਹੈਲਪ ਰੀਫੋਰਮ ਜਪਾਨ ਫਿਅਰਿਡ ਯਾਕੂਜਾ ਗੈਂਗਸਟਰ (Prosthetic Fingers Help Reform Japan’s Feared Yakuza Gangster’s) ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਪ੍ਰਾਸਥੈਟਿਕ ਨਿਰਮਾਤਾ ਸ਼ਿਤਾਰੋ ਹਯਾਸ਼ੀ ਜਪਾਨ ਦੇ ਸਾਬਕਾ ਗੈਂਗਸਟਰਾਂ ਨੂੰ ਮੁੜ ਵਸੇਬੇ ਲਈ ਨਕਲੀ ਉਗਲਾਂ ਤਿਆਰ ਕਰ ਰਹੇ ਹਨ। ਜਪਾਨ ਵਿਚ ਅਜਿਹੇ ਅਪਰਾਧਾਂ ਨੂੰ ਰੋਕਣ ਦੀ ਲੋੜ ਹੈ।
Fingers
ਜਦੋਂ ਉਗਲਾਂ ਕੱਟੀਆਂ ਜਾਂਦੀਆਂ ਹਨ ਤਾਂ ਉਸ ਸਮੇਂ ਸਭ ਤੋਂ ਪਹਿਲਾਂ ਸਭ ਤੋਂ ਛੋਟੀ ਉਂਗਲ ਕੱਟੀ ਜਾਂਦੀ ਹੈ। ਉਂਗਲ ਕੱਟੀ ਹੋਣਾ ਕਿਸੇ ਗੈਂਗ ਦਾ ਮੈਂਬਰ ਹੋਣ ਦੀ ਨਿਸ਼ਾਨੀ ਸੀ ਇਸ ਲਈ ਜਪਾਨ ਵਿਚ ਕੱਟੀ ਹੋਈ ਉਂਗਲ ਵਾਲੇ ਵਿਅਕਤੀ ਨੂੰ ਕੰਮ ਆਸਾਨੀ ਨਾਲ ਨਹੀਂ ਮਿਲਦਾ ਸੀ ਜਿਸ ਕਾਰਨ ਉਹਨਾਂ ਨੂੰ ਅਪਣੇ ਜੀਵਨ ਵਿਚ ਪ੍ਰੇਸ਼ਾਨੀ ਆਉਂਦੀ ਹੈ। ਇਸ ਪ੍ਰਕਾਰ ਜਪਾਨ ਵਿਚ ਦੁਬਾਰਾ ਖੋਜ ਕੀਤੀ ਗਈ ਕਿ ਇਸ ਦਾ ਲੋਕ ਸਭਾ ਚੋਣਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਹਾਲਾਂਕਿ ਇਹ ਪ੍ਰਸਾਰ ਨਕਲੀ ਹੋ ਸਕਦਾ ਹੈ ਪਰ ਪਹਿਲਾਂ ਅਜਿਹੇ ਉਦਾਹਰਣ ਮਿਲੇ ਸਨ ਜਿਹਨਾਂ ਨੂੰ ਛੋਟੇ ਪੈਮਾਨੇ ਤੇ ਲਾਗੂ ਕੀਤਾ ਗਿਆ ਸੀ। 2017 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਮਿਲੀ ਇੱਕ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਗਿਆ ਸੀ ਕਿ ਸਿਆਸੀ ਪਾਰਟੀਆਂ ਦੇ ਲਿਡਰ ਇਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਿਪੋਰਟ ਮੁਤਾਬਕ ਉਂਗਲਾਂ ਦੀ ਗਿਣਤੀ 50-300 ਤੱਕ ਸੀ ਪਰ ਵਾਇਰਲ ਵੀਡੀਓ ਵਿਚ ਮਿਲੀ ਜਾਣਕਾਰੀ ਇਸ ਦੇ ਉਲਟ ਹੈ।