ਨਤੀਜੇ ਤੋਂ ਇਕ ਦਿਨ ਪਹਿਲਾਂ ਪਿਤਾ ਰਾਹੁਲ ਕੋਠੀ ਦੀ ਹਾਰਟ ਅਟੈਕ ਨਾਲ ਹੋਈ ਮੌਤ
ਉਦੇਪੁਰ : ਰਾਜਸਥਾਨ ਦੇ ਉਦੇਪੁਰ ਦੀ ਰਿਮੀ ਕੋਠਾਰੀ ਨੇ ਸੀਏ ਬਣ ਕੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰ ਦਿੱਤਾ ਹੈ। ਉਦੈਪੁਰ ਤੋਂ 75 ਕਿਲੋਮੀਟਰ ਦੂਰ ਵੱਲਭਨਗਰ ਖੇਤਰ ਦੇ ਕਨੋਦ ਕਸਬੇ ਵਿੱਚ ਰਹਿਣ ਵਾਲੀ ਰਿਮੀ ਨੇ ਸੀਏ ਫਾਈਨਲ ਨਤੀਜਿਆਂ ਵਿੱਚ ਪੂਰੇ ਭਾਰਤ ਵਿੱਚ 31ਵਾਂ ਰੈਂਕ ਪ੍ਰਾਪਤ ਕੀਤਾ ਜਦਕਿ ਉਹ ਉਦੈਪੁਰ ਜ਼ਿਲ੍ਹੇ ਦੀ ਟਾਪਰ ਬਣ ਗਈ।
ਫਿਰ ਵੀ ਉਸਦੀ ਖੁਸ਼ੀ ਅਧੂਰੀ ਹੈ ਕਿਉਂਕਿ ਫਾਈਨਲ ਨਤੀਜਾ ਆਉਣ ਤੋਂ ਇਕ ਦਿਨ ਪਹਿਲਾਂ ਰਿਮੀ ਕੋਠਾਰੀ ਦੇ ਪਿਤਾ ਕਾਰੋਬਾਰੀ ਰਾਹੁਲ ਕੋਠਾਰੀ ਦੀ 2 ਨਵੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 3 ਨਵੰਬਰ ਨੂੰ ਜਦੋਂ ਰਿਮੀ ਦਾ ਨਤੀਜਾ ਐਲਾਨਿਆ ਗਿਆ, ਉਸ ਸਮੇਂ ਉਸਦੇ ਪਿਤਾ ਦਾ ਅੰਤਿਮ ਸੰਸਕਾਰ ਚੱਲ ਰਿਹਾ ਸੀ। ਰਿਮੀ ਦੀ ਸਫਲਤਾ ਦੀ ਖੁਸ਼ੀ ਆਪਣੇ ਪਿਤਾ ਨੂੰ ਗੁਆਉਣ ਦੇ ਦੁੱਖ ਵਿੱਚ ਹੰਝੂਆਂ ਵਿੱਚ ਡੁੱਬ ਗਈ ਸੀ।
