
ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਪਣਿਆਂ ਨੂੰ ਛੱਡ ਕੇ ਦਿਨ ਰਾਤ ਕਰੋਨਾ ਵਾਇਰਸ ਨਾਲ ਲੜ ਰਹੇ ਹਨ।
ਨਵੀਂ ਦਿੱਲੀਂ : ਜਿੱਥੇ ਕਰੋਨਾ ਵਾਇਰਸ ਤੇਜ਼ੀ ਨਾਲ ਦੇਸ਼ ਵਿਚ ਵਧਦਾ ਜਾ ਰਿਹਾ ਹੈ ਉੱਥੇ ਹੀ ਇਸ ਨੂੰ ਰੋਕਣ ਦੇ ਲਈ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਪਣਿਆਂ ਨੂੰ ਛੱਡ ਕੇ ਦਿਨ ਰਾਤ ਇਸ ਵਾਇਰਸ ਨਾਲ ਲੜ ਰਹੇ ਹਨ। ਇਸੇ ਤਹਿਤ ਮੁੰਬਈ ਪੁਲਿਸ ਅਤੇ ਅਜੇ ਦੇਵਗਨ ਦੇ ਵਿਚਕਾਰ ਟਵੀਟਰ ਤੇ ਥੋੜੀ ਗੱਲਬਾਤ ਹੋਈ ਹੈ ਜਿਸ ਨੂੰ ਸ਼ੋਸਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੱਈਏ ਕਿ ਇਹ ਗੱਲ ਸ਼ੁਰੂ ਹੋਈ ਸੀ ਇਕ ਵੀਡੀਓ ਤੋਂ ਜਿੱਥੇ ਮੁੰਬਈ ਪੁਲਿਸ ਦੇ ਵੱਲੋਂ ਟਵੀਟਰ ਤੇ ਇਕ ਵੀਡੀਓ ਸ਼ੇਅਰ ਕੀਤੀ ਗਈ ਸੀ। ਇਸ ਵੀਡੀਓ ਦੇ ਵਿਚ ਪੁਲਿਸ ਦੇ ਵੱਲੋਂ ਲੋਕਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਇਸ 21 ਦਿਨ ਦੇ ਲੌਕਡਾਊਨ ਦੇ ਸਮੇਂ ਆਪਣੇ ਘਰ ਵਿਚ ਬੋਰ ਹੋ ਗਏ ਹਨ? ਜੇਕਰ ਹਾਂ।
Police
ਤਾਂ ਆਉ ਗੱਲ ਕਰਦੇ ਹਾਂ ਉਨ੍ਹਾਂ ਪੁਲਿਸ ਕਰਮਚਾਰੀਆਂ ਦੇ ਨਾਲ ਜਿਹੜੇ ਬਿਨਾਂ ਥੱਕੇ ਕੰਮ ਕਰ ਰਹੇ ਹਨ, ਕਿ ਜੇਕਰ ਉਨ੍ਹਾਂ ਨੂੰ 21 ਦਿਨ ਦੇ ਲਈ ਘਰਾਂ ਵਿਚ ਬੰਦ ਕਰ ਦਿੱਤਾ ਤਾਂ ਉਹ ਕੀ ਕਰਨਗੇ? ਅਜਿਹੇ ਵਿਚ ਜਿਆਦਾਤਰ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਡਿਉਟੀ ਅਜਿਹੀ ਹੈ ਕਿ ਉਹ ਆਪਣੇ ਪਰਿਵਾਰ ਲਈ ਸਮਾਂ ਨਹੀਂ ਦੇ ਪਾਉਂਦੇ ਤਾਂ ਅਜਿਹੇ ਵਿਚ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸਮਾਂ ਬਤੀਤ ਕਰਨਗੇ। ਕੁਝ ਦਾ ਕਹਿਣਾ ਸੀ ਕਿ ਉਹ ਕਿਤਾਬ ਪੜ੍ਹਨਗੇ, ਬੱਚਿਆਂ ਨਾਲ ਖੇਡਣਗੇ ਅਤੇ ਫਿਲਮਾਂ ਦੇਖਣਗੇ।
Ajay Devgn
ਅਜੈ ਦੇਵਗਨ ਨੂੰ ਇਹ ਵੀਡੀਓ ਇੰਨਾਂ ਪਸੰਦ ਆਇਆ ਕਿ ਉਨ੍ਹਾਂ ਨੇ ਸ਼ਰਧਾਂਜਲੀ ਦਿੰਦਿਆਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਨਾਲੇ ਹੀ ਲਿਖਿਆ ਕਿ ਮੁੰਬਈ ਪੁਲਿਸ ਕਰੋਨਾ ਵਾਇਰਸ ਦੇ ਖਿਲਾਫ ਜੰਗ ਲੜ ਰਹੀ ਹੈ। ਜਿਸ ਤੋਂ ਬਾਅਦ ਅਜੈ ਦੇਵਗਨ ਦੇ ਇਸ ਟਵੀਟ ਤੇ ਜਵਾਬ ਦਿੰਦਿਆ ਮੁੰਬਈ ਪੁਲਿਸ ਨੇ ਲਿਖਿਆ, ਡੀਅਰ ਸਿੰਗਮ, ਅਸੀਂ ਬਸ ਉਹ ਕਰ ਰਹੇ ਹਾਂ ਜਿਸ ਨੂੰ ਕਰਨ ਦੀ ਖਾਕੀ ਤੋਂ ਉਮੀਦ ਕੀਤੀ ਜਾਂਦੀ ਹੈ, ਤਾਂ ਕਿ ਚੀਜਾਂ ਫਿਰ ਤੋਂ ਪਹਿਲੇ ਵਰਗੀਆਂ ਹੋ ਸਕਣ। ਲੋਕਾਂ ਨੂੰ ਇਹ ਟਵੀਟ ਬਹੁਤ ਪਸੰਦ ਆਇਆ ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਇਸ ਟਵੀਟ ਨੂੰ ਸ਼ੇਅਰ ਕੀਤਾ ਗਿਆ।
Ajay Devgn
ਜ਼ਿਕਰਯੋਗ ਹੈ ਕਿ ਮੁੰਬਈ ਦੇਸ਼ ਦਾ ਉਹ ਖੇਤਰ ਹੈ ਜਿੱਥੇ ਕਾਫੀ ਜਿਆਦਾ ਗਿਣਤੀ ਵਿਚ ਕਰੋਨਾ ਦੇ ਕੇਸ ਪੌਜਟਿਵ ਪਾਏ ਗਏ ਹਨ। ਇਸ ਲਈ ਪ੍ਰਸ਼ਾਸਨ ਅਤੇ ਸਰਕਾਰਾਂ ਲੋਕਾਂ ਨੂੰ ਲਗਾਤਰ ਅਪੀਲ ਕਰ ਰਹੀਆਂ ਹਨ ਕਿ ਉਹ ਆਪਣੇ ਘਰਾਂ ਵਿਚ ਰਹਿਣ ਪਰ ਕਈ ਲੋਕਾਂ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਜਿਸ ਕਾਰਨ ਇਨ੍ਹਾਂ ਲੋਕਾਂ ਤੇ ਪ੍ਰਸ਼ਾਸਨ ਨੂੰ ਸ਼ਖਤੀ ਦਾ ਰੁਖ ਆਪਣਾਉਣਾ ਪੈਂਦਾ ਹੈ।
PolicePolice
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।