
ਐੱਨਡੀਪੀਐੱਸ ਐਕਟ ਤਹਿਤ ਨਸ਼ੀਲੇ ਪਦਾਰਥਾਂ ਦੇ ਦਰਜ ਇੱਕ ਮਾਮਲੇ ਵਿੱਚ ਕੇਸ ਦਾ ਸਾਹਮਣਾ ਕਰ ਰਿਹਾ ਸੀ।
ਜੰਮੂ: ਜੰਮੂ-ਕਸ਼ਮੀਰ ਦੀ ਕਠੂਆ ਜ਼ਿਲ੍ਹਾ ਜੇਲ੍ਹ 'ਚ ਪੰਜਾਬ ਦੇ ਇੱਕ ਵਿਚਾਰਧੀਨ ਕੈਦੀ ਦੀ ਬੀਤੇ ਦਿਨੀ ਫਾਹਾ ਲੈ ਕੇ ਖੁ਼ਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਸਾਂਝਾ ਕੀਤੀ ਹੈ। ਉਨ੍ਹਾਂ ਨੇ ਦੱਸਿਆ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੁੰਦਲ ਦਾ ਰਹਿਣ ਵਾਲਾ ਰਜਿੰਦਰ ਸਿੰਘ (42) 7 ਨਵੰਬਰ 2019 ਤੋਂ ਕਠੂਆ ਜ਼ਿਲ੍ਹਾ ਜੇਲ੍ਹ ’ਚ ਬੰਦ ਸੀ। ਦੱਸਣਯੋਗ ਹੈ ਕਿ ਐੱਨਡੀਪੀਐੱਸ ਐਕਟ ਤਹਿਤ ਨਸ਼ੀਲੇ ਪਦਾਰਥਾਂ ਦੇ ਦਰਜ ਇੱਕ ਮਾਮਲੇ ਵਿੱਚ ਕੇਸ ਦਾ ਸਾਹਮਣਾ ਕਰ ਰਿਹਾ ਸੀ।
suicide
ਅੱਗੇ ਦੱਸਿਆ ਕਿ ਰਾਜਿੰਦਰ ਸਿੰਘ ਦੀ ਲਾਸ਼ ਤੜਕੇ 2.15 ਵਜੇ ਬਾਥਰੂਮ ’ਚ ਲਟਕਦੀ ਹੋਈ ਮਿਲੀ ਸੀ। ਲਾਸ਼ ਪੋਸਟਮਾਰਟਮ ਲਈ ਸਰਕਾਰੀ ਮੈਡੀਕਲ ਕਾਲਜ, ਕਠੂਆ ਭੇਜੀ ਗਈ ਹੈ। ਇਸ 'ਤੇ ਕਾਨੂੰਨੀ ਕਾਰਵਾਈ ਪੂਰੀ ਕਰਨ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਇਹ ਵਿਚਾਰਧੀਨ ਕੈਦੀ ਹੈ ਤੇ ਜਦ ਉਹ ਸਵੇਰੇ ਬਾਥਰੂਮ 'ਚੋਂ ਕਾਫ਼ੀ ਸਮੇਂ ਤੋਂ ਨਹੀਂ ਨਿਕਲਿਆ 'ਤੇ ਬਾਅਦ 'ਚ ਉਸਦੀ ਲਾਸ਼ ਲਟਕੀ ਹੋਈ ਮਿਲੀ ਤੇ ਉਸ ਤੋਂ ਬਾਅਦ ਤੁਰੰਤ ਜੇਲ੍ਹ ਪ੍ਰਬੰਧਨ ਨੂੰ ਬੁਲਾਇਆ ਗਿਆ। ਇਸ ਤੋਂ ਲਾਸ਼ ਨੂੰ ਉਤਾਰਿਆ ਗਿਆ ਤੇ ਜੇਲ੍ਹ ਮੈਡੀਕਲ ਵਿਭਾਗ 'ਚ ਲਿਆਂਦਾ ਗਿਆ। ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨਿਆ ਗਿਆ।