
ਮੁਕਾਬਲੇ ਵਿੱਚ ਸੁਰੱਖਿਆ ਬਲਾਂ ਵੱਲੋਂ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਨਿਸਾਰ ਡਾਰ ਮਾਰਿਆ ਗਿਆ ਹੈ।
ਜੰਮੂ : ਦੱਖਣੀ ਕਸ਼ਮੀਰ 'ਚ ਦੋ ਥਾਵਾਂ 'ਤੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਅਨੰਤਨਾਗ ਦੇ ਸਿਰਾਹਮਾ 'ਚ ਪਹਿਲਾ ਮੁਕਾਬਲਾ ਚੱਲ ਰਿਹਾ ਹੈ, ਜਿਸ 'ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਦੂਜਾ ਮੁਕਾਬਲਾ ਕੁਲਗਾਮ ਜ਼ਿਲ੍ਹੇ ਦੇ ਹਾਜੀਪੋਰਾ ਦੇ ਦਮਹਾਲ ਵਿੱਚ ਚੱਲ ਰਿਹਾ ਹੈ, ਜਿੱਥੇ 2-3 ਅੱਤਵਾਦੀ ਲੁਕੇ ਹੋਏ ਹਨ। ਦੱਖਣੀ ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕਸ਼ਮੀਰ ਪੁਲਿਸ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਅਨੰਤਨਾਗ ਦੇ ਸਿਰਾਹਮਾ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਵੱਲੋਂ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਨਿਸਾਰ ਡਾਰ ਮਾਰਿਆ ਗਿਆ ਹੈ।
ARMY
ਅੱਤਵਾਦੀ ਜੰਮੂ-ਕਸ਼ਮੀਰ 'ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਜਿਸ ਦਾ ਸੁਰੱਖਿਆ ਬਲ ਮੂੰਹਤੋੜ ਜਵਾਬ ਦਿੰਦੇ ਹਨ। ਹਾਲ ਹੀ 'ਚ ਬੁੱਧਵਾਰ ਨੂੰ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਅੰਸਾਰ ਗਜ਼ਵਤੁਲ ਹਿੰਦ ਅਤੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ ਸਨ।
Awantipora Encounter
ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਪਛਾਣ ਅੰਸਾਰ ਗਜ਼ਵਤੁਲ ਹਿੰਦ ਦੇ ਸਫਤ ਮੁਜ਼ੱਫਰ ਸੋਫੀ ਉਰਫ ਮੁਆਵੀਆ ਅਤੇ ਲਸ਼ਕਰ ਦੇ ਉਮਰ ਤੇਲੀ ਉਰਫ ਤਲਹਾ ਵਜੋਂ ਹੋਈ ਹੈ। ਉਨ੍ਹਾਂ ਕਿਹਾ ਸੀ ਕਿ ਦੋਵੇਂ ਇਸ ਸਾਲ ਦੇ ਸ਼ੁਰੂ ਵਿਚ ਸ੍ਰੀਨਗਰ ਦੇ ਖੋਨਮੋਹ ਇਲਾਕੇ ਵਿਚ ਸਰਪੰਚ ਦੀ ਹੱਤਿਆ ਸਮੇਤ ਕਈ ਹੋਰ ਦਹਿਸ਼ਤੀ ਮਾਮਲਿਆਂ ਵਿਚ ਲੋੜੀਂਦੇ ਸਨ। ਅਧਿਕਾਰੀ ਮੁਤਾਬਕ ਦੋਵੇਂ ਅੱਤਵਾਦੀਆਂ ਨੇ ਹਾਲ ਹੀ 'ਚ ਤਰਾਲ 'ਚ ਆਪਣਾ ਟਿਕਾਣਾ ਬਣਾਇਆ ਸੀ।
encounter
ਫ਼ੌਜ ਨੇ ਜਾਣਕਾਰੀ ਦਿਤੀ ਸੀ ਕਿ ਜੰਮੂ-ਕਸ਼ਮੀਰ 'ਚ 172 ਅੱਤਵਾਦੀ ਸਰਗਰਮ ਹਨ, ਜਿਨ੍ਹਾਂ 'ਚ 79 ਵਿਦੇਸ਼ੀ ਅੱਤਵਾਦੀ ਵੀ ਸ਼ਾਮਲ ਹਨ। ਫ਼ੌਜ ਨੇ ਇਹ ਵੀ ਕਿਹਾ ਸੀ ਕਿ ਅੱਤਵਾਦੀਆਂ ਦੀ ਇਸ ਗਿਣਤੀ 'ਚ 15 ਸਥਾਨਕ ਨੌਜਵਾਨ ਸ਼ਾਮਲ ਹਨ, ਜੋ ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਅੱਤਵਾਦ 'ਚ ਸ਼ਾਮਲ ਹੋ ਗਏ ਸਨ।
Indian Army
ਫ਼ੌਜ ਦੀ ਉੱਤਰੀ ਕਮਾਨ ਦੇ ਅਨੁਸਾਰ, ਕੁੱਲ 156 ਅੱਤਵਾਦੀ - 79 ਸਥਾਨਕ ਅਤੇ 77 ਵਿਦੇਸ਼ੀ - ਕਸ਼ਮੀਰ ਵਿੱਚ ਸਰਗਰਮ ਹਨ ਅਤੇ ਦੋ ਵਿਦੇਸ਼ੀ ਸਮੇਤ 16 ਹੋਰ ਜੰਮੂ ਖੇਤਰ ਵਿੱਚ ਸਰਗਰਮ ਹਨ। ਜਨਵਰੀ ਤੋਂ ਮਾਰਚ 2022 ਤੱਕ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੁੱਲ 15 ਸਥਾਨਕ ਆਦਮੀ ਅਤਿਵਾਦੀਆਂ ਨਾਲ ਜਾ ਮਿਲੇ ਹਨ। ਫ਼ੌਜ ਨੇ ਕਿਹਾ ਕਿ ਇਸ ਸਾਲ ਕੰਟਰੋਲ ਰੇਖਾ ਤੋਂ ਘੁਸਪੈਠ ਦੀਆਂ ਦੋ ਕੋਸ਼ਿਸ਼ਾਂ (ਇੱਕ ਕਸ਼ਮੀਰ ਵਿੱਚ ਅਤੇ ਇੱਕ ਜੰਮੂ ਵਿੱਚ) ਨੂੰ ਨਾਕਾਮ ਕੀਤਾ ਗਿਆ ਸੀ।