
ਕਿਹਾ- ਅਸੀਂ ਮਾਇਆਵਤੀ ਨੂੰ ਗਠਜੋੜ ਲਈ ਕਿਹਾ ਸੀ ਪਰ ਉਨ੍ਹਾਂ ਨੇ ਜਵਾਬ ਵੀ ਨਹੀਂ ਦਿੱਤਾ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੂੰ ਉੱਤਰ ਪ੍ਰਦੇਸ਼ ਵਿੱਚ ਗਠਜੋੜ ਕਰਨ ਅਤੇ ਮੁੱਖ ਮੰਤਰੀ ਦਾ ਚਿਹਰਾ ਬਣਨ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਗੱਲ ਵੀ ਨਹੀਂ ਕੀਤੀ।
Rahul Gandhi
ਰਾਹੁਲ ਨੇ ਇਹ ਵੀ ਦਾਅਵਾ ਕੀਤਾ ਕਿ ਮਾਇਆਵਤੀ ਕੇਂਦਰੀ ਜਾਂਚ ਬਿਊਰੋ (ਸੀਬੀਆਈ), ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਪੈਗਾਸਸ ਦੇ ਦਬਾਅ ਕਾਰਨ ਦਲਿਤਾਂ ਦੀ ਆਵਾਜ਼ ਲਈ ਨਹੀਂ ਲੜ ਰਹੇ ਅਤੇ ਭਾਜਪਾ ਨੂੰ ਖੁੱਲ੍ਹਾ ਰਾਹ ਦੇ ਦਿੱਤਾ ਹੈ। ਰਾਹੁਲ ਗਾਂਧੀ, ਸਾਬਕਾ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਅਤੇ ਕਾਂਗਰਸ ਨੇਤਾ ਕੇ. ਰਾਜੂ ਦੀ ਕਿਤਾਬ 'ਦਿ ਦਲਿਤ ਟਰੂਥ: ਦਾ ਬੈਟਲਜ਼ ਫਾਰ ਰੀਅਲਾਈਜ਼ਿੰਗ ਅੰਬੇਡਕਰਜ਼ ਵਿਜ਼ਨ' ਦੇ ਉਦਘਾਟਨ ਮੌਕੇ ਹਾਲ ਹੀ ਵਿੱਚ ਹੋਈਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਸਬੰਧੀ ਇਹ ਬਿਆਨ ਦਿਤਾ ਹੈ।
The Dalit Truth book release
ਦਲਿਤਾਂ ਦੇ ਨਾਲ ਵਿਤਕਰੇ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ, ''ਦਲਿਤਾਂ ਅਤੇ ਉਨ੍ਹਾਂ ਨਾਲ ਕੀਤੇ ਸਲੂਕ ਨਾਲ ਜੁੜਿਆ ਵਿਸ਼ਾ ਮੇਰੇ ਦਿਲ ਨਾਲ ਡੂੰਘਾ ਜੁੜਿਆ ਹੋਇਆ ਹੈ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮੈਂ ਰਾਜਨੀਤੀ ਵਿੱਚ ਨਹੀਂ ਸੀ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨ੍ਹਾ ਕਿਹਾ ਕਿ ਕੁਝ ਲੋਕ ਸਵੇਰ ਤੋਂ ਲੈ ਕੇ ਰਾਤ ਤੱਕ ਇਹੀ ਸੋਚਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਸੱਤਾ ਕਿਵੇਂ ਮਿਲੇਗੀ ਪਰ ਸੱਤਾ ਦੇ ਵਿਚਕਾਰ ਪੈਦਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ।
Rahul Gandhi
ਰਾਹੁਲ ਗਾਂਧੀ ਨੇ ਕਿਹਾ, ''ਮੈਂ ਆਪਣੇ ਦੇਸ਼ ਨੂੰ ਉਸੇ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਜਿਸ ਤਰ੍ਹਾਂ ਕੋਈ ਪ੍ਰੇਮੀ ਜਿਸ ਨੂੰ ਉਹ ਪਿਆਰ ਕਰਦਾ ਹੈ ਉਸ ਨੂੰ ਸਮਝਣਾ ਚਾਹੁੰਦਾ ਹੈ।'' ਉਨ੍ਹਾਂ ਨੇ ਆਪਣੀਆਂ ਚੋਣਾਵੀ ਸਫਲਤਾਵਾਂ ਅਤੇ ਅਸਫਲਤਾਵਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਦੇਸ਼ ਨੇ ਜੋ ਪਿਆਰ ਮੈਨੂੰ ਦਿੱਤਾ ਹੈ, ਉਹ ਮੇਰੇ ਸਿਰ ਕਰਜ਼ ਹੈ। ਇਸ ਲਈ ਮੈਂ ਸੋਚਦਾ ਰਹਿੰਦਾ ਹਾਂ ਕਿ ਇਹ ਕਰਜ਼ਾ ਕਿਵੇਂ ਉਤਾਰਿਆ ਜਾਵੇ। ਦੇਸ਼ ਨੇ ਵੀ ਮੈਨੂੰ ਸਬਕ ਸਿਖਾਇਆ ਹੈ...ਦੇਸ਼ ਮੈਨੂੰ ਕਹਿ ਰਿਹਾ ਹੈ ਕਿ ਤੁਸੀਂ ਸਿੱਖੋ ਅਤੇ ਸਮਝੋ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਹੋਈਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੂੰ ਸਿਰਫ਼ ਦੋ ਅਤੇ ਬਸਪਾ ਨੂੰ ਇੱਕ ਸੀਟ ਮਿਲ ਸਕੀ। ਰਾਹੁਲ ਨੇ ਦਾਅਵਾ ਕੀਤਾ ਕਿ ਅੱਜ ਸਿਆਸੀ ਪ੍ਰਣਾਲੀ ਨੂੰ ਸੀ.ਬੀ.ਆਈ., ਈ.ਡੀ. ਅਤੇ ਪੈਗਾਸਿਸ ਰਾਹੀਂ ਕੰਟਰੋਲ ਕੀਤਾ ਜਾ ਰਿਹਾ ਹੈ।
Mayawati
ਉਨ੍ਹਾਂ ਕਿਹਾ, ‘‘ਅਸੀਂ ਮਾਇਆਵਤੀ ਜੀ ਨੂੰ (ਉੱਤਰ ਪ੍ਰਦੇਸ਼ ਚੋਣਾਂ ਵਿੱਚ) ਗੱਠਜੋੜ ਕਰਨ, ਮੁੱਖ ਮੰਤਰੀ ਬਣਨ ਦਾ ਸੁਨੇਹਾ ਦਿੱਤਾ ਸੀ, ਪਰ ਉਨ੍ਹਾਂ ਨੇ ਗੱਲ ਵੀ ਨਹੀਂ ਕੀਤੀ।’’ ਮਾਇਆਵਤੀ ’ਤੇ ਨਿਸ਼ਾਨਾ ਸਾਧਦਿਆਂ ਕਾਂਗਰਸੀ ਆਗੂ ਨੇ ਕਿਹਾ, ‘‘ਕਾਂਸ਼ੀ ਰਾਮ ਜੀ ਨੇ ਖੂਨ-ਪਸੀਨਾ ਵਹਾ ਕੇ ਦਲਿਤਾਂ ਦੀ ਆਵਾਜ਼ ਨੂੰ ਜਗਾਇਆ ਹੈ। ਸਾਨੂੰ ਉਸ ਨਾਲ ਨੁਕਸਾਨ ਹੋਇਆ, ਉਹ ਵੱਖਰੀ ਗੱਲ ਹੈ।
ਅੱਜ ਮਾਇਆਵਤੀ ਜੀ ਕਹਿੰਦੇ ਹਨ ਕਿ ਮੈਂ ਉਸ ਆਵਾਜ਼ ਲਈ ਨਹੀਂ ਲੜਾਂਗੀ। ਖੁੱਲ੍ਹਾ ਰਾਹ ਦੇ ਦਿੱਤਾ। ਇਸ ਦੀ ਆਵਾਜ਼ ਸੀ.ਬੀ.ਆਈ., ਈ.ਡੀ ਅਤੇ ਪੈਗਾਸਸ ਹੈ।'' ਉਨ੍ਹਾਂ ਜ਼ੋਰ ਦੇ ਕੇ ਕਿਹਾ, “ਜੇ ਮੈਂ ਇੱਕ ਰੁਪਿਆ ਵੀ ਲਿਆ ਹੁੰਦਾ ਤਾਂ ਮੈਂ ਇੱਥੇ ਭਾਸ਼ਣ ਨਹੀਂ ਦੇ ਸਕਦਾ ਸੀ।” ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਜਪਾ 'ਤੇ ਦੇਸ਼ ਦੀਆਂ ਸੰਸਥਾਵਾਂ ਨੂੰ ਕੰਟਰੋਲ ਕਰਨ ਦਾ ਦੋਸ਼ ਲਗਾਉਂਦੇ ਹੋਏ ਰਾਹੁਲ ਨੇ ਕਿਹਾ, ''ਸੰਵਿਧਾਨ ਭਾਰਤ ਦਾ ਹਥਿਆਰ ਹੈ ਪਰ ਸੰਸਥਾਵਾਂ ਤੋਂ ਬਿਨਾਂ ਸੰਵਿਧਾਨ ਦਾ ਕੋਈ ਅਰਥ ਨਹੀਂ ਹੈ।
Rahul gandhi
ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਇੱਥੇ ਸੰਵਿਧਾਨ ਨੂੰ ਲੈ ਕੇ ਘੁੰਮ ਰਹੇ ਹਾਂ। ਅਸੀਂ ਸਾਰੇ ਕਹਿ ਰਹੇ ਹਾਂ ਕਿ ਸੰਵਿਧਾਨ ਦੀ ਰੱਖਿਆ ਕਰਨੀ ਚਾਹੀਦੀ ਹੈ। ਪਰ ਸੰਵਿਧਾਨ ਦੀ ਰਾਖੀ ਸੰਸਥਾਵਾਂ ਰਾਹੀਂ ਹੁੰਦੀ ਹੈ। ਅੱਜ ਸਾਰੀਆਂ ਸੰਸਥਾਵਾਂ ਆਰਐਸਐਸ ਦੇ ਹੱਥਾਂ ਵਿੱਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੰਵਿਧਾਨ 'ਤੇ ਇਹ ਹਮਲਾ ਉਦੋਂ ਸ਼ੁਰੂ ਹੋਇਆ ਜਦੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਛਾਤੀ ਵਿੱਚ ਤਿੰਨ ਗੋਲੀਆਂ ਮਾਰੀਆਂ ਗਈਆਂ ਸਨ।