ਮੁਲਜ਼ਮ ਤਿੰਨ ਮਹੀਨਿਆਂ ਲਈ ਮੈਡੀਕਲ ਵੀਜ਼ੇ 'ਤੇ ਆਇਆ ਸੀ ਭਾਰਤ
ਨਵੀਂ ਦਿੱਲੀ : ਬਾਹਰੀ ਜ਼ਿਲ੍ਹੇ ਦੇ ਨਾਰਕੋਟਿਕਸ ਸੈੱਲ ਨੇ ਹੈਰੋਇਨ ਦੀ ਸਪਲਾਈ ਕਰਨ ਵਾਲੇ ਅਫ਼ਰੀਕੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 1.01 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਕਰੀਬ 2.5 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਦੋਸ਼ੀ ਤਿੰਨ ਮਹੀਨਿਆਂ ਲਈ ਮੈਡੀਕਲ ਵੀਜ਼ੇ 'ਤੇ ਭਾਰਤ ਆਇਆ ਸੀ ਅਤੇ ਸ਼ਿਵ ਵਿਹਾਰ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿੰਦਾ ਸੀ ਅਤੇ ਅਫਰੀਕਨ ਰਸੋਈ 'ਚ ਕੰਮ ਕਰਦਾ ਸੀ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਉਸ ਦੀ ਪਛਾਣ ਨਾਈਜੀਰੀਆ ਦੇ ਰਹਿਣ ਵਾਲੇ ਸੰਡੇ ਓਕੇਕੇ ਉਗਵੋਕੇ ਵਜੋਂ ਹੋਈ ਹੈ।