ਮੁੱਖ ਮੰਤਰੀ ਭਗਵੰਤ ਮਾਨ ਨੇ ਸੰਜੇ ਸਿੰਘ ਦਾ ਜੱਫੀ ਪਾ ਕੇ ਸੁਆਗਤ ਕੀਤਾ
Sanjay Singh IN Punjab: ਚੰਡੀਗੜ੍ਹ - ਲੋਕ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਲਈ 'ਆਪ' ਆਗੂ ਸੰਜੇ ਸਿੰਘ ਚੰਡੀਗੜ੍ਹ ਪਹੁੰਚੇ। ਪਹਿਲਾਂ ਉਹ ਸਿੱਧੇ ਮੁੱਖ ਮੰਤਰੀ ਭਗਵੰਤ ਮਾਨ ਜੀ ਰਿਹਾਇਸ਼ 'ਤੇ ਪਹੁੰਚੇ ਸਨ। ਜਿੱਥੇ ਸੀ.ਐਮ.ਭਗਵੰਤ ਮਾਨ ਨੇ ਖ਼ੁਦ ਘਰੋਂ ਬਾਹਰ ਆ ਕੇ ਉਹਨਾਂ ਦਾ ਸੁਆਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਦੀ ਪਤਨੀ ਡਾ: ਗੁਰਪ੍ਰੀਤ ਕੌਰ ਅਤੇ ਭੈਣ ਵੀ ਮੌਜੂਦ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੰਜੇ ਸਿੰਘ ਦਾ ਜੱਫੀ ਪਾ ਕੇ ਸੁਆਗਤ ਕੀਤਾ ਤੇ ਸੰਜੇ ਸਿੰਘ ਨੇ ਭਗਵੰਤ ਮਾਨ ਨੂੰ ਚੁੱਕ ਕੇ ਖੁਸ਼ੀ ਜਾਹਰ ਕੀਤੀ। ਸੰਜੇ ਸਿੰਘ ਦੇ ਪਰਿਵਾਰ ਨੇ ਮੁੱਖ ਮੰਤਰੀ ਦੀ ਨਵਜੰਮੀ ਬੱਚੀ ਨਿਆਮਤ ਕੌਰ ਨੂੰ ਆਸ਼ੀਰਵਾਦ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਆਗੂਆਂ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਹਰਪਾਲ ਚੀਮਾ CM ਭਗਵੰਤ ਮਾਨ, ਰਾਸ਼ਟਰੀ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ, MP ਸੰਜੇ ਸਿੰਘ ਸ਼ਾਮਲ ਸਨ।
ਮੰਤਰੀ ਹਰਪਾਲ ਚੀਮਾ ਨੇ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਕਿ ਸਾਰੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਮੰਤਰ ਪੜਾਇਆ ਕਿ ਕਿਵੇਂ 13-0 ਵਾਲੀ ਜਿੱਤ ਹਾਸਲ ਕਰਨੀ ਹੈ। ਉਹਨਾਂ ਨੇ ਸਭ ਨੂੰ ਮੰਤਰੀ ਦਿੱਤਾ ਹੈ ਕਿ
- ਘਰ ਘਰ ਤੱਕ ਆਪ ਦੀਆਂ ਨੀਤੀਆਂ ਲੈ ਕੇ ਜਾਣੀਆਂ
- 2 ਸਾਲਾਂ 'ਚ 4 ਵੱਡੀਆਂ ਗਰੰਟੀਆਂ ਪੂਰੀਆਂ ਕੀਤੀਆਂ
- 90% ਘਰਾਂ ਦਾ ਬਿਜਲੀ ਬਿੱਲ zero
- ਸਕੂਲ ਆਫ ਐਮੀਨੇਸ ਦੀ ਸਥਾਪਨਾ ਹੋ ਰਹੀ ਹੈ ਤੇ ਗਰੀਬ ਦਾ ਬੱਚਾ ਮੁਫ਼ਤ ਪੜ੍ਹ ਰਿਹਾ
- ਮੁਹੱਲਾ ਕਲੀਨਕ 'ਚ ਮੁਫ਼ਤ ਇਲਾਜ ਹੋ ਰਿਹਾ
- ਥਰਮਲ ਪਲਾਂਟ ਖਰੀਦੀਆ, ਇਹ ਪੰਜਾਬ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ
- 14 ਤੋਂ ਵੱਧ ਟੋਲ ਪਲਾਜ਼ੇ ਬੰਦ ਕੀਤੇ
- 43000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ
- ਸੰਜੇ ਸਿੰਘ ਤੇ CM ਨੇ ਪਾਠ ਪੜਾਇਆ ਕਿ ਕਿਵੇਂ ਜਨਤਕ ਸਭਾਵਾਂ ਕਰਨੀਆਂ, ਡੋਰ ਟੂ ਡੋਰ ਜਾਣਾ
- ਕਿਵੇਂ ਲੋਕਾਂ ਤੱਕ ਪ੍ਰਾਪਤੀਆਂ ਲੈ ਕੇ ਜਾਣੀਆਂ
- ਲੋਕ ਸੰਪਰਕ ਨੂੰ ਲੈ ਕੇ ਵੀ ਸਿੱਖਿਆ ਦਿੱਤੀ
- ਭਾਜਪਾ ਦੀਆਂ ਮਾੜੀਆਂ ਨੀਤੀਆਂ ਦਾ ਪਰਦਾਫਾਸ਼ ਕਰਨਾ
- ਦੇਸ਼ ਨਾਲ ਗੱਦਾਰੀ ਕਰਨ ਵਾਲਿਆਂ ਤੋਂ ਪੰਜਾਬ ਦੇ ਲੋਕਾਂ ਨੇ ਮੂੰਹ ਮੋੜਿਆ