ਮਹਾਰਾਸ਼ਟਰ ’ਚ ਮਹਾ ਵਿਕਾਸ ਅਘਾੜੀ (MVA) ਨੇ ਸੀਟਾਂ ਦੀ ਵੰਡ ਦੇ ਸਮਝੌਤੇ ਦਾ ਐਲਾਨ ਕੀਤਾ
Published : Apr 9, 2024, 3:48 pm IST
Updated : Apr 9, 2024, 3:48 pm IST
SHARE ARTICLE
MVA
MVA

ਸ਼ਿਵ ਸੈਨਾ 21, ਕਾਂਗਰਸ 17 ਅਤੇ ਰਾਕਾਂਪਾ 10 ਸੀਟਾਂ ’ਤੇ ਚੋਣ ਲੜੇਗੀ 

ਮੁੰਬਈ: ਮਹਾਰਾਸ਼ਟਰ ’ਚ ਵਿਰੋਧੀ ਮਹਾ ਵਿਕਾਸ ਅਘਾੜੀ (ਐਮ.ਵੀ.ਏ.) ਨੇ ਮੰਗਲਵਾਰ ਨੂੰ ਸੀਟਾਂ ਦੀ ਵੰਡ ਦੇ ਸਮਝੌਤੇ ਦਾ ਐਲਾਨ ਕੀਤਾ, ਜਿਸ ਦੇ ਤਹਿਤ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) 21, ਕਾਂਗਰਸ 17 ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) 10 ਲੋਕ ਸਭਾ ਸੀਟਾਂ ’ਤੇ ਚੋਣ ਲੜੇਗੀ। ਕਾਂਗਰਸ ਨੇ ਵਿਵਾਦਪੂਰਨ ਸਾਂਗਲੀ ਅਤੇ ਭਿਵੰਡੀ ਸੀਟਾਂ ’ਤੇ ਅਪਣਾ ਦਾਅਵਾ ਛੱਡ ਦਿਤਾ ਹੈ ਅਤੇ ਹੁਣ ਉਥੋਂ ਲੜੀਵਾਰ ਸ਼ਿਵ ਸੈਨਾ (ਯੂ.ਬੀ.ਟੀ.) ਅਤੇ ਐਨ.ਸੀ.ਪੀ. ਚੋਣ ਲੜਨਗੀਆਂ। 

ਸ਼ਿਵ ਸੈਨਾ (ਯੂ.ਬੀ.ਟੀ.) ਨੇ ਕਿਹਾ ਕਿ ਗੱਠਜੋੜ ਦਾ ਉਦੇਸ਼ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾਉਣਾ ਹੈ ਅਤੇ ਕਾਂਗਰਸ ਨੇ ਕਿਹਾ ਕਿ ਉਸ ਨੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ‘ਵੱਡਾ ਦਿਲ ਰੱਖਣ’ ਦਾ ਫੈਸਲਾ ਕੀਤਾ ਹੈ। ਕਈ ਹਫ਼ਤਿਆਂ ਦੀ ਗੱਲਬਾਤ ਤੋਂ ਬਾਅਦ ਐਨ.ਸੀ.ਪੀ. ਮੁਖੀ ਸ਼ਰਦ ਪਵਾਰ, ਸ਼ਿਵ ਸੈਨਾ ਨੇਤਾ ਊਧਵ ਠਾਕਰੇ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਨਾ ਪਟੋਲੇ ਨੇ ਸੂਬੇ ਦੀਆਂ 48 ਸੰਸਦੀ ਸੀਟਾਂ ਲਈ ਚੋਣ ਸਮਝੌਤੇ ਦਾ ਐਲਾਨ ਕੀਤਾ। 

ਸ਼ਿਵ ਸੈਨਾ ਮੁਖੀ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਦਖਣੀ ਮੁੰਬਈ ’ਚ ਸ਼ਿਵ ਸੈਨਾ ਦਫ਼ਤਰ ‘ਸ਼ਿਵਾਲਿਆ’ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੀਟਾਂ ਦੀ ਵੰਡ ’ਤੇ ਸਮਝੌਤਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ’ਚ ਜਿੱਤਣਾ ਮਹੱਤਵਪੂਰਨ ਹੈ ਅਤੇ ਭਾਜਪਾ ਨੂੰ ਹਰਾਉਣਾ ਟੀਚਾ ਹੈ। ਸ਼ਿਵ ਸੈਨਾ ਵਲੋਂ ਸਾਂਗਲੀ ਸੀਟ ਕਾਂਗਰਸ ਨੂੰ ਦੇਣ ਤੋਂ ਇਨਕਾਰ ਕਰਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਵੱਡਾ ਟੀਚਾ ਭਾਜਪਾ ਵਿਰੁਧ ਜਿੱਤਣਾ ਹੈ, ਇਸ ਲਈ ਸਾਨੂੰ ਕੁੱਝ ਮਤਭੇਦਾਂ ਨੂੰ ਇਕ ਪਾਸੇ ਰਖਣਾ ਹੋਵੇਗਾ।’’ ਠਾਕਰੇ ਨੇ ਕਿਹਾ ਕਿ ਇਹ ਇਕ ਅਜੀਬ ਇਤਫਾਕ ਹੈ ਕਿ ‘ਸੂਰਜ ਗ੍ਰਹਿਣ’, ‘ਅਮਾਵਸਿਆ’ ਅਤੇ ਭਾਜਪਾ ਦੀ ਰੈਲੀ ਇਕੋ ਦਿਨ (ਸੋਮਵਾਰ) ਹੋਈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਪਣੀ ਪਾਰਟੀ ਨੂੰ ‘ਨਕਲੀ ਸ਼ਿਵ ਸੈਨਾ’ ਕਹਿਣ ’ਤੇ ਪੁੱਛੇ ਜਾਣ ’ਤੇ ਠਾਕਰੇ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੱਲ੍ਹ ਦਾ ਭਾਸ਼ਣ ਕਿਸੇ ਪ੍ਰਧਾਨ ਮੰਤਰੀ ਦਾ ਭਾਸ਼ਣ ਨਹੀਂ ਸੀ। ਜਦੋਂ ਅਸੀਂ ਇਸ ਦਾ ਜਵਾਬ ਦਿੰਦੇ ਹਾਂ ਤਾਂ ਕਿਰਪਾ ਕਰ ਕੇ ਇਸ ਨੂੰ ਪ੍ਰਧਾਨ ਮੰਤਰੀ ਦਾ ਅਪਮਾਨ ਨਾ ਸਮਝੋ। ਸਾਡੀ ਆਲੋਚਨਾ ਇਕ ਭ੍ਰਿਸ਼ਟ ਪਾਰਟੀ ਨੇਤਾ ਦੀ ਆਲੋਚਨਾ ਹੋਵੇਗੀ।’’

ਉਨ੍ਹਾਂ ਕਿਹਾ, ‘‘ਜਬਰੀ ਵਸੂਲੀ ਕਰਨ ਵਾਲੀ ਪਾਰਟੀ ਦੇ ਕਿਸੇ ਨੇਤਾ ਲਈ ਸਾਨੂੰ ਜਾਅਲੀ ਕਹਿਣਾ ਸਹੀ ਨਹੀਂ ਹੈ।’’ ਠਾਕਰੇ ਨੇ ਦਾਅਵਾ ਕੀਤਾ ਕਿ ਭਾਜਪਾ ਜਬਰੀ ਵਸੂਲੀ ਕਰਨ ਵਾਲਿਆਂ ਦੀ ਪਾਰਟੀ ਹੈ ਅਤੇ ਇਹ ਚੋਣ ਬਾਂਡ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ। ਪਟੋਲੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਮੋਦੀ ਅਤੇ ਭਾਜਪਾ ਨੂੰ ਹਰਾਉਣ ਦੇ ਅੰਤਿਮ ਟੀਚੇ ਦੀ ਭਾਲ ’ਚ ‘ਵੱਡਾ ਦਿਲ’ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਰ ਭਾਜਪਾ ਵਿਰੁਧ ਲੜਨਗੇ ਅਤੇ ਸਾਂਗਲੀ ਅਤੇ ਭਿਵੰਡੀ ’ਚ ਐਮ.ਵੀ.ਏ. ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣਗੇ। 

ਉਨ੍ਹਾਂ ਕਿਹਾ, ‘‘ਸਾਡੇ ਵਰਕਰ ਕਦੇ ਨਹੀਂ ਭੁੱਲਣਗੇ ਕਿ ਕਿਵੇਂ ਭਾਜਪਾ ਨੇ ਸਾਡੇ ਨੇਤਾਵਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਬਦਸਲੂਕੀ ਕੀਤੀ।’’ ਪਟੋਲੇ ਨੇ ਕਿਹਾ ਕਿ ਬਾਗ਼ੀਆਂ ਨੇ ਠਾਕਰੇ ਅਤੇ ਸ਼ਰਦ ਪਵਾਰ ਦੀਆਂ ਪਾਰਟੀਆਂ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦੋਹਾਂ ਪਾਰਟੀਆਂ ਦੇ ਅਸਲ ਨੇਤਾ ਸਾਡੇ ਨਾਲ ਹਨ ਅਤੇ ਮੋਦੀ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੂੰ ਨਕਲੀ ਸ਼ਿਵ ਸੈਨਾ ਕਹਿੰਦੇ ਹਨ।

ਇਸ ਸਮਝੌਤੇ ਤਹਿਤ ਸ਼ਿਵ ਸੈਨਾ ਨੂੰ ਜਲਗਾਓਂ, ਪਰਭਣੀ, ਨਾਸਿਕ, ਪਾਲਘਰ, ਕਲਿਆਣ, ਠਾਣੇ, ਰਾਏਗੜ੍ਹ, ਮਾਵਲ, ਓਸਮਾਨਾਬਾਦ, ਰਤਨਾਗਿਰੀ-ਸਿੰਧੂਦੁਰਗ, ਬੁਲਢਾਨਾ, ਹਾਟਕਨੰਗਲ, ਔਰੰਗਾਬਾਦ, ਸ਼ਿਰਡੀ, ਸਾਂਗਲੀ, ਹਿੰਗੋਲੀ, ਯਵਤਮਾਲ-ਵਾਸ਼ਿਮ, ਮੁੰਬਈ ਦਖਣੀ ਮੁੰਬਈ, ਦਖਣੀ ਮੱਧ, ਮੁੰਬਈ ਉੱਤਰ ਪਛਮੀ ਅਤੇ ਮੁੰਬਈ ਉੱਤਰ ਪੂਰਬ ਸੀਟਾਂ ਮਿਲੀਆਂ ਹਨ। 

ਕਾਂਗਰਸ ਨੇ ਨੰਦੂਰਬਾਰ, ਧੁਲੇ, ਅਕੋਲਾ, ਅਮਰਾਵਤੀ, ਨਾਗਪੁਰ, ਭੰਡਾਰਾ-ਗੋਂਦੀਆ, ਗੜ੍ਹਚਿਰੋਲੀ-ਚਿਮੂਰ, ਚੰਦਰਪੁਰ, ਨਾਂਦੇੜ, ਜਾਲਨਾ, ਮੁੰਬਈ ਉੱਤਰ ਮੱਧ, ਮੁੰਬਈ ਉੱਤਰੀ ਪੁਣੇ, ਲਾਤੂਰ, ਸੋਲਾਪੁਰ, ਕੋਲਹਾਪੁਰ ਅਤੇ ਰਾਮਟੇਕ ਸੀਟਾਂ ਜਿੱਤੀਆਂ। ਐਨ.ਸੀ.ਪੀ. (ਸਪਾ) ਬਾਰਾਮਤੀ, ਸ਼ਿਰੂਰ, ਸਤਾਰਾ, ਭਿਵੰਡੀ, ਡਿੰਡੋਰੀ, ਮਾਧਾ, ਰਾਵੇਰ, ਵਰਧਨ, ਅਹਿਮਦਨਗਰ ਦਖਣੀ ਅਤੇ ਬੀਡ ਸੀਟਾਂ ਤੋਂ ਚੋਣ ਲੜੇਗੀ। ਸੂਬੇ ’ਚ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 20 ਮਈ ਦੇ ਵਿਚਕਾਰ ਪੰਜ ਪੜਾਵਾਂ ’ਚ ਹੋਣਗੀਆਂ।

Tags: maharashtra

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement