ਸੰਖੇਪ ਖ਼ਬਰਾਂ
Published : May 9, 2018, 2:17 pm IST
Updated : May 9, 2018, 2:18 pm IST
SHARE ARTICLE
All News
All News

 ਪ੍ਰੇਮਿਕਾ ਦੇ ਪਿਤਾ ਨੇ ਦਲਿਤ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ 

 ਪ੍ਰੇਮਿਕਾ ਦੇ ਪਿਤਾ ਨੇ ਦਲਿਤ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ 

ਮੁਜ਼ੱਫ਼ਰਨਗਰ, 9 ਮਈ : ਸ਼ਹਿਰ ਦੀ ਬਚਨ ਸਿੰਘ ਕਾਲੋਨੀ ਵਿਚ ਪ੍ਰੇਮਿਕਾ ਦੇ ਪਿਤਾ ਨੇ ਇਕ ਦਲਿਤ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਪੁਲਿਸ ਅਧਿਕਾਰੀ ਓਮਵੀਰ ਸਿੰਘ ਨੇ ਦਸਿਆ ਕਿ ਆਰੋਪੀ ਅਨਿਲ ਗੁਪਤਾ ਨੇ ਵਿਕਾਸ (18) ਨੂੰ ਅਪਣੇ ਘਰ ਬੁਲਾਇਆ ਸੀ। ਅਧਿਕਾਰੀ ਨੇ ਦਸਿਆ ਕਿ ਗੁਪਤਾ ਦੀ ਬੇਟੀ ਨਾਲ ਵਿਕਾਸ ਦੇ ਰਿਸ਼ਤੇ ਤੋਂ ਇਤਰਾਜ ਸੀ, ਇਸ ਲਈ ਉਸਨੇ ਨੌਜਵਾਨ ਨੂੰ ਗੋਲੀ ਮਾਰ ਦਿਤੀ। ਪੁਲਿਸ ਨੇ ਦਸਿਆ ਕਿ ਗੁਪਤਾ ਨੂੰ ਬਾਅਦ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਕਤਲ ਵਿਚ ਉਕਤ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। 

 

ਸਮਾਂ ਆ ਗਿਆ ਹੈ ਕਿ ਕਾਂਗਰਸ ਨੂੰ ਅਲਵਿਦਾ ਕਹੇ ਕਰਨਾਟਕ :  ਮੋਦੀ

ਬੈਂਗਲੁਰੂ, 9 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਚੋਣ ਰੈਲੀ ਦੌਰਾਨ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਰਨਾਟਕ ਕਾਂਗਰਸ ਨੂੰ ਅਲਵਿਦਾ ਕਹੇ। ਕਰਨਾਟਕ ਵਿਚ 12 ਮਈ ਨੂੰ ਹੋਣ ਵਾਲੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸੱਤਾਧਾਰੀ ਪਾਰਟੀ 'ਤੇ ਵਾਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ‘ਡੀਲ ਪਾਰਟੀ’ ਕਰਾਰ ਦਿਤਾ। ਸੂਬੇ ਦੀ ਰਾਜਧਾਨੀ  ਦੇ ਨੇੜੇ ਬਾਂਗਰਪੇਟ ਵਿਚ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਕਾਂਗਰਸ ਦੀ ਸੰਸਕ੍ਰਿਤੀ, ਜਾਤੀਵਾਦ, ਦੋਸ਼, ਭ੍ਰਿਸ਼ਟਾਚਾਰ ਅਤੇ ਠੇਕੇਦਾਰੀ ਵਰਗੀਆਂ ਛੇ ਬੀਮਾਰੀਆਂ ਕਰਨਾਟਕ ਦਾ ਭਵਿੱਖ ਬਰਬਾਦ ਕਰ ਰਹੀਆਂ ਹਨ। ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਰਹਿੰਦੇ ਹੋਏ ਮਨਮੋਹਨ ਸਿੰਘ ਦੇ ਕਾਰਜਕਾਲ ਵਿਚ ਰਿਮੋਟ ਕੰਟਰੋਲ ਤਤਕਾਲੀਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਕੋਲ ਹੁੰਦਾ ਸੀ,  ਜਦੋਂਕਿ ਮੋਦੀ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਵਿਚ ਰਿਮੋਟ ਕੰਟਰੋਲ ਜਨਤਾ ਦੇ ਹੱਥ ਵਿਚ ਰਿਹਾ ਹੈ।

 

 ਲੱਖਾਂ ਦੀ ਅਫ਼ੀਮ ਅਤੇ ਚਰਮ ਬਰਾਮਦ, ਦੋ ਨਪਾਲੀਆਂ ਸਮੇਤ ਤਿੰਨ ਤਸਕਰ ਗ੍ਰਿਫ਼ਤਾਰ

ਬਹਰਾਇਚ, 9 ਮਈ : ਪੁਲਿਸ ਅਤੇ ਐਸ ਐਸਬੀ ਦੀ ਸੰਯੁਕਤ ਟੀਮ ਨੇ ਨੇਪਾਲ ਦੀ ਸਰਹੱਦ ਨਾਲ ਲਗਦੇ ਬਹਰਾਇਚ ਦੇ ਰੂਪਈਡੀਹਾ ਖੇਤਰ ਤੋਂ ਕਰੀਬ ਦੋ ਕਰੋੜ ਰੁਪਏ ਦੀ ਅਫ਼ੀਮ ਅਤੇ ਚਰਮ ਬਰਾਮਦ ਕਰ ਇਸ ਸਿਲਸਿਲੇ ਵਿਚ ਦੋ ਨੇਪਾਲੀ ਨਾਗਰਿਕਾਂ ਸਮੇਤ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਖੀ ਸਭਾਰਾਜ ਸਿੰਘ ਨੇ ਦੀਸਿਆ ਕਿ ਮੰਗਲਵਾਰ ਸ਼ਾਮ ਸੂਚਨਾ ਮਿਲਣ 'ਤੇ ਰੂਪਈਡੀਹਾ ਥਾਣਾ ਖੇਤਰ ਸਥਿਤ ਕੇਵਲਪੁਰ ਰੇਲਵੇ ਕਰਾਸਿੰਗ ਦੇ ਕੋਲ ਤਿੰਨ ਤਸਕਰਾਂ ਦੇ ਕਬਜ਼ੇ ਤੋਂ ਤਿੰਨ ਕਿਲੋ 800 ਗਰਾਮ ਅਫ਼ੀਮ ਅਤੇ ਦੋ ਕਿਲੋਗ੍ਰਾਮ ਚਰਸ ਬਰਾਮਦ ਕੀਤੀ ਗਈ। ਉਨ੍ਹਾਂ ਦਸਿਆ ਕਿ ਬਰਾਮਦ ਚਰਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਅਨੁਮਾਨਿਤ ਕੀਮਤ 40 ਲੱਖ ਰੁਪਏ ਅਤੇ ਅਫ਼ੀਮ ਦਾ ਮੁੱਲ ਕਰੀਬ ਡੇਢ ਕਰੋੜ ਰੁਪਏ ਦਸੀ ਜਾ ਰਹੀ ਹੈ। 

 

ਆਈਪੀਐਲ ਮੈਚ 'ਤੇ ਸੱਟਾ ਲਗਾਉਂਦੇ ਪੰਜ ਸੱਟੇਬਾਜ਼ ਗ੍ਰਿਫ਼ਤਾਰ

ਸੀਕਰ, 9 ਮਈ : ਜ਼ਿਲ੍ਹੇ ਦੀ ਫਤਿਹਪੁਰ ਕੋਤਵਾਲੀ ਪੁਲਿਸ ਨੇ ਮੰਗਲਵਾਰ ਦੇਰ ਰਾਤ ਆਈਪੀਏਲ ਮੈਚ ਉਤੇ ਸੱਟਾ ਲਗਾਉਂਦੇ ਹੋਏ ਪੰਜ ਸੱਟੇਬਾਜ਼ਾ ਨੂੰ ਗ੍ਰਿਫ਼ਤਾਰ ਕੀਤਾ। ਸੱਟੇਬਾਜ਼  ਜੈਪੁਰ ਵਿਚ ਖੇਡੇ ਗਏ ਰਾਜਸਥਾਨ ਰਾਇਲ ਅਤੇ ਕਿੰਗਸ ਇਲੈਵਨ ਪੰਜਾਬ ਦੇ ਮੈਚ ਉਤੇ ਸੱਟਾ ਲਗਾ ਰਹੇ ਸਨ। ਥਾਣਾ ਅਧਿਕਾਰੀ ਉਦੈ ਸਿੰਘ ਨੇ ਦਸਿਆ ਕਿ ਕਸਬੇ ਦੇ ਵਾਰਡ ਨੰਬਰ 15 ਵਿਚ ਰਾਜਸਥਾਨ ਰਾਇਲ ਅਤੇ ਪੰਜਾਬ ਦੇ ਮੈਚ ਉਤੇ ਸੱਟਾ ਲਗਾਏ ਜਾਣ ਦੀ ਸੂਚਨਾ ਮਿਲੀ ਸੀ। ਉਸ ਉਤੇ ਕਾਰਵਾਈ ਕਰਦੇ ਹੋਏ ਨਿਰੇਸ਼, ਰੰਜੀਤ, ਕਿਸ਼ਨ, ਰਾਜੂ ਅਤੇ ਹਿਤੇਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ। 

ਉਨ੍ਹਾਂ ਦਸਿਆ ਕਿ ਆਰੋਪੀਆਂ ਕੋਲੋਂ ਇਕ ਲੈਪਟਾਪ, ਨੌਂ ਮੋਬਾਈਲ ਫ਼ੋਨ, ਇਕ ਐਲਸੀਡੀ ਟੀਵੀ, ਦੋ ਕੈਲਕੁਲੇਟਰ, ਡਾਇਰੀ ਚਾਰਜਰ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ। ਉਨ੍ਹਾਂ ਦਸਿਆ ਕਿ ਸੱਟੇਬਾਜ਼ਾਂ ਤੋਂ ਬਰਾਮਦ ਡਾਇਰੀ ਤੋਂ ਕਰੋੜਾਂ ਰੁਪਏ ਦੇ ਸੱਟੇ ਦੇ ਲੈਂਣ ਦੇਣ ਦਾ ਪਤਾ ਚਲਿਆ ਹੈ। ਮੌਜੂਦਾ ਆਈਪੀਐਲ ਸੀਜਨ ਵਿਚ ਸੱਟੇਬਾਜਾਂ ਵਿਰੁਧ ਇਹ ਦੂਜੀ ਵੱਡੀ ਕਾਰਵਾਈ ਹੈ। ਪੁਲਿਸ ਗ੍ਰਿਫ਼ਤਾਰ ਆਰੋਪੀਆਂ ਤੋਂ ਪੁੱਛਗਿਛ ਕਰ ਰਹੀ ਹੈ।

 

 ਚੋਣ ਆਉਂਦੇ ਹੀ ਸਰਕਾਰ ਸੱਭ ਕੁੱਝ ਭੁੱਲ ਜਾਂਦੀ ਹੈ : ਕਾਂਗਰਸ  

ਨਵੀਂ ਦਿੱਲੀ, 9 ਮਈ : ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਨਰੇਂਦਰ ਮੋਦੀ ਸਰਕਾਰ ਚੋਣ ਆਉਂਦੇ ਹੀ ਸੱਭ ਕੁੱਝ ਭੁੱਲ ਜਾਂਦੀ ਹੈ ਅਤੇ ਇਹੀ ਵਜ੍ਹਾ ਹੈ ਕਿ ਮੌਜੂਦਾ ਸਮੇਂ ਵਿਚ ਸਰਕਾਰ ਨਾਲ ਜੁੜਿਆ ਪੂਰਾ ਅਮਲਾ ਕਰਨਾਟਕ ਵਿਚ ਹੈ ਜਦੋਂ ਕਿ ਕਸ਼ਮੀਰ ਵਿਚ ਹਾਲਾਤ ਵੱਧ ਭੈੜੇ ਹਨ। ਪਾਰਟੀ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਟਵੀਟ ਕਰ ਕਿਹਾ ਕਿ ‘‘ਕਸ਼ਮੀਰ ਦੇ ਹਾਲਾਤ ਵਰਤਮਾਨ ਸਮੇਂ ਵਿਚ ਨਾਗਰਿਕਾਂ ਅਤੇ ਸਲਾਨੀਆਂ, ਪਰਦਰਸ਼ਨਕਾਰੀਆਂ ਅਤੇ ਫ਼ੌਜ, ਸਕੂਲਾਂ ਅਤੇ ਕਾਲਜਾਂ ਲਈ ਵੱਧ ਭੈੜਾ ਹੈ। ਪਰ ਨਵੀਂ ਦਿੱਲੀ (ਕੇਂਦਰ ਸਰਕਾਰ) ਚੋਣ ਨਜ਼ਦੀਕ ਆਉਂਦੇ ਹੀ ਸੱਭ ਕੁੱਝ ਭੁੱਲ ਜਾਂਦੀ ਹੈ। ਇਸ ਸਮੇਂ ਵੀ (ਸਰਕਾਰ ਨਾਲ ਜੁੜਿਆ) ਪੂਰਾ ਅਮਲਾ ਕਰਨਾਟਕ ਵਿਚ ਹੈ। 

ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਵੀ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਇਕ ਬਿਆਨ ਦੀ ਪ੍ਰਸ਼ਠਭੂਮੀ ਵਿਚ ਇਲਜ਼ਾਮ ਲਗਾਇਆ ਸੀ ਕਿ ਘਾਟੀ ਦੇ ਮੌਜੂਦਾ ਹਾਲਾਤ ਲਈ ਸੂਬੇ ਦੀ ਪੀਡੀਪੀ-ਭਾਜਪਾ ਸਰਕਾਰ ਜ਼ਿੰਮੇਦਾਰ ਹੈ। ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਨੂੰ ਇਸ ਨਾਪਾਕ ਅਤੇ ਅਵਸਰਵਾਦੀ ਗਠਜੋੜ ਤੋਂ ਤੱਤਕਾਲ ਵੱਖ ਹੋ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਮਹਿਬੂਬਾ ਨੇ ਐਤਵਾਰ ਨੂੰ ਰਾਸ਼ਟਰੀ ਅਗਵਾਈ ਤੋਂ ਸੁਚੇਤ ਕੀਤਾ ਸੀ ਕਿ ਉਹ ਸੂਬੇ ਨੂੰ ਕਤਲਾਂ ਦੇ ਇਸ ਦੌਰ ਤੋਂ ਬਾਹਰ ਕੱਢਣ ਲਈ ਰਾਜਨੇਤਾ ਵਾਲਾ ਕੌਸ਼ਲ ਦਿਖਾਉਣ । ਉਨ੍ਹਾਂ ਕਿਹਾ ਸੀ ਕਿ ਸੂਬੇ ਨੂੰ ਇਸ ਮੁਸ਼ਕਿਲ ਦੌਰ ਤੋਂ ਬਾਹਰ ਕੱਢਣ ਵਿਚ ਸਿਵਲ ਸੋਸਾਇਟੀ ਦੀ ਵੀ ਮੁੱਖ ਭੂਮਿਕਾ ਹੋ ਸਕਦੀ ਹੈ।

 

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕੁਲਪਤੀ ਨੇ ਰਾਜਨਾਥ ਨਾਲ ਕੀਤੀ ਮੁਲਾਕਾਤ 

ਨਵੀਂ ਦਿੱਲੀ, 9 ਮਈ : ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕੁਲਪਤੀ ਤਾਰਿਕ ਮੰਸੂਰ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਕੁਲਪਤੀ ਨੇ ਯੂਨੀਵਰਸਿਟੀ ਕੰਪਲੈਕਸ ਵਿਚ ਮੁਹੰਮਦ ਅਲੀ ਜਿਨਾਹ ਦੀ ਲੱਗੀ ਤਸਵੀਰ ਨੂੰ ਲੈ ਕੇ ਉੱਠੇ ਵਿਵਾਦ ਨਾਲ ਜੁੜੇ ਮੁੱਦਿਆਂ ਉਤੇ ਚਰਚਾ ਕੀਤੀ।

 

 ਬੀਐਚਯੂ :  ਬਿੜਲਾ ਅਤੇ ਐਲਬੀਐਸ ਬੋਰਡਿੰਗ ਦੇ ਵਿਦਿਆਰਥੀਆਂ ਵਿਚਕਾਰ ਝੜਪ, ਦੋ ਜ਼ਖ਼ਮੀ

ਵਾਰਾਣਸੀ, 9 ਮਈ : ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਬਿੜਲਾ ਅਤੇ ਐਲਬੀਐਸ ਬੋਰਡਿੰਗ ਦੇ ਵਿਦਿਆਰਥੀਆਂ ਵਿਚਕਾਰ ਮੰਗਲਵਾਰ ਦੇਰ ਰਾਤ ਝੜਪ ਹੋਈ। ਦੋਹਾਂ ਧਿਰਾਂ ਨੇ ਪਥਰਾਅ ਕੀਤਾ ਅਤੇ ਹੋਸਟਲਾਂ 'ਤੇ ਪੈਟਰੋਲ ਬੰਬ ਵੀ ਸੁੱਟੇ। ਪੁਲਿਸ ਨੇ ਦਸਿਆ ਕਿ ਇਸ ਝੜਪ ਵਿਚ ਜ਼ਖ਼ਮੀ ਦੋ ਵਿਦਿਆਰਥੀਆਂ ਨੂੰ ਟਰਾਮਾ ਸੈਂਟਰ ਲੈ ਜਾਇਆ ਗਿਆ ਹੈ। ਪ੍ਰੋਕਟੋਰੀਅਲ ਬੋਰਡ ਦੀ ਸੂਚਨਾ ਉਤੇ ਪਹੁੰਚੀ ਲੰਕਾ ਥਾਣਾ ਪੁਲਿਸ ਨੇ ਵਿਦਿਆਰਥੀਆਂ ਨੂੰ ਚਿਤਾਵਨੀ ਦਿਤੀ, ਪਰ ਉਨ੍ਹਾਂ ਨੇ ਪਥਰਾਅ ਨਾ ਰੋਕਿਆ। ਕਾਫ਼ੀ ਮੁਸ਼ਕਲਾਂ ਤੋਂ ਬਾਅਦ ਬਿਨਾਂ ਜੋਰ ਪ੍ਰਯੋਗ ਦੇ ਪੁਲਿਸ ਨੇ ਹਾਲਤ 'ਤੇ ਕਾਬੂ ਪਾ ਲਿਆ। ਯੂਨੀਵਰਸਿਟੀ ਵਿਚ ਦੋ ਦਿਨ ਪਹਿਲਾਂ ਹੀ ਇਕ ਵਿਦਿਆਰਥੀ ਉਤੇ ਚਾਕੂ ਅਤੇ ਸਰੀਆਂ ਨਾਲ ਹਮਲਾ ਹੋਇਆ ਸੀ। ਉਸ ਨੂੰ ਲੈ ਕੇ ਹੀ ਵਿਦਿਆਰਥੀਆਂ  ਦੇ ਵਿਚ ਪਥਰਾਅ ਹੋਇਆ ਸੀ। ਇਸ ਘਟਨਾ ਤੋਂ ਬਾਅਦ ਕੰਪਲੈਕਸ ਵਿਚ ਪੁਲਿਸ ਤਾਇਨਾਤ ਕੀਤੀ ਗਈ ਸੀ। ਮੰਗਲਵਾਰ ਨੂੰ ਹਾਲਤ ਦੇਖ ਕੇ ਜਿਵੇਂ ਹੀ ਸੁਰੱਖਿਆ ਉਥੇ ਤੋਂ ਹਟਾਈ ਗਈ ਤਾਂ ਵਿਦਿਆਰਥੀਆਂ ਨੇ ਫਿਰ ਤੋਂ ਪਥਰਾਅ ਸ਼ੁਰੂ ਕਰ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement