ਕਸ਼ਮੀਰ 'ਚ ਪੱਥਰਬਾਜ਼ਾਂ ਦੇ ਹਮਲੇ ਵਿਚ ਸੈਲਾਨੀ ਦੀ ਮੌਤ, ਸੈਰ ਸਪਾਟੇ 'ਤੇ ਪੈ ਸਕਦੈ ਅਸਰ
Published : May 9, 2018, 7:19 am IST
Updated : May 9, 2018, 7:19 am IST
SHARE ARTICLE
Mehbooba Mufti
Mehbooba Mufti

ਮੇਰਾ ਸਿਰ ਸ਼ਰਮ ਨਾਲ ਝੁਕ ਗਿਆ : ਮੁੱਖ ਮੰਤਰੀ ਮਹਿਬੂਬਾ ਮੁਫ਼ਤੀ 

ਸ੍ਰੀਨਗਰ, 8 ਮਈ : ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿਚ ਪੱਥਰਬਾਜੀ ਦੌਰਾਨ ਸਿਰ ਵਿਚ ਸੱਟ ਲੱਗਣ ਕਾਰਨ ਤਾਮਿਲਨਾਡੂ ਦੇ ਇਕ ਸੈਲਾਨੀ ਦੀ ਮੌਤ ਹੋਣ ਤੋਂ ਇਕ ਦਿਨ ਤੋਂ ਬਾਅਦ ਸੈਰ ਸਪਾਟਾ ਵਿਭਾਗ ਅਤੇ ਇਸ ਨਾਲ ਜੁੜੇ ਲੋਕਾਂ ਨੇ ਸ਼ੱਕ ਵਿਅਕਤ ਕੀਤਾ ਹੈ ਕਿ ਇਸ ਘਟਨਾ ਨਾਲ ਕਸ਼ਮੀਰ ਵਿਚ ਸੈਲਾਨੀਆਂ ਦੇ ਆਉਣ ਉਤੇ ਨਾਕਾਰਾਤਮਕ ਪ੍ਰਭਾਵ ਪਵੇਗਾ। ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਇਸ ਘਟਨਾ ਕਾਰਨ ਉਸ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਨਰਬਲ ਵਿਚ ਸੋਮਵਾਰ ਸਵੇਰੇ ਪੱਥਰ ਸੁੱਟਣ ਦੀ ਇਸ ਘਟਨਾ ਵਿਚ ਚੇਨਈ ਦੇ 22 ਸਾਲਾ ਸੈਲਾਨੀ ਆਰ ਤੀਰੂਮਣੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਉਸ ਨੂੰ ਇਥੇ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਪਰ ਉਥੇ ਉਸ ਨੇ ਦਮ ਤੋੜ ਦਿਤਾ।

Mehbooba Mufti Mehbooba Mufti

ਟਰੈਵਲ ਏਜੰਟ ਐਸੋਸੀਏਸ਼ਨ ਕਸ਼ਮੀਰ ( ਟੀਏਏਕੇ) ਦੇ ਅਸ਼ਫਾਕ ਸਿੱਦੀਕੀ ਨੇ ਦਸਿਆ  ਕਿ ਇਹ ਇਕ ਬਦਕਿਸਮਤੀ ਭਰੀ ਘਟਨਾ ਹੈ ਜੋ ਨਹੀਂ ਹੋਣੀ ਚਾਹੀਦੀ ਹੈ ਸੀ। ਸਾਨੂੰ ਲੱਗ ਰਿਹਾ ਹੈ ਕਿ ਇਸ ਨਾਲ ਸੈਰ ਉਤੇ ਨਕਾਰਾਤਮਕ ਅਸਰ ਪਵੇਗਾ। ਸਿਦਕੀ ਨੇ ਦਸਿਆ ਕਿ ਸੰਗਠਨ ਦਾ ਮੰਨਣਾ ਹੈ ਕਿ ਚੇਨਈ ਦੇ ਨੌਜਵਾਨ ਦਾ ਕਤਲ ਕਸ਼ਮੀਰ ਵਿਚ ਸੈਰ ਸਪਾਟੇ ਨੂੰ ਪ੍ਰਭਾਵਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਹਾਲ  ਦੇ ਦਿਨਾਂ ਵਿਚ ਹੋਈਆਂ ਕੁੱਝ ਘਟਨਾਵਾਂ ਨੇ ਅਪਣਾ ਪ੍ਰਭਾਵ ਛਡਿਆ ਹੈ। ਕੁਦਰਤੀ ਤੌਰ ਤੋਂ ਇਸ ਘਟਨਾ ਕਾਰਨ ਨਕਾਰਾਤਮਕ ਪ੍ਰਭਾਵ ਪਵੇਗਾ ਖ਼ਾਸ ਤੌਰ 'ਤੇ ਉਸ ਸਮੇਂ ਜਦੋਂ ਰਾਸ਼ਟਰੀ ਮੀਡੀਆ ਦਾ ਇਕ ਵਰਗ ਇਸ ਨੂੰ ਇਕ ਨਿਸ਼ਚਿਤ ਏਜੰਡੇ ਦੇ ਤਹਿਤ ਪ੍ਰਗਟ ਕਰੇਗਾ। ਮੈਨੂੰ ਲਗਦਾ ਹੈ ਕਿ ਇਹ ਤਾਬੂਤ ਦੀ ਆਖਰੀ ਕਿੱਲ ਸਾਬਤ ਹੋ ਸਕਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement