ਆਸਾਮ ‘ਚ ਨਾਗਰਿਕ ਰਜਿਸਟਰ ਨੂੰ ਆਖਰੀ ਰੂਪ ਦੇਣ ਦਾ ਸਮਾਂ 31 ਜੁਲਾਈ ਤੋਂ ਅੱਗੇ ਨਹੀਂ ਵਧੇਗਾ: SC
Published : May 9, 2019, 3:48 pm IST
Updated : May 9, 2019, 3:48 pm IST
SHARE ARTICLE
Supreme court of India
Supreme court of India

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਆਸਾਮ ਵਿੱਚ ਰਾਸ਼ਟਰੀ ਨਾਗਰਿਕ ਰਜਿਸਟਰ...

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਆਸਾਮ ਵਿੱਚ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਨੂੰ ਅੰਤਿਮ ਰੂਪ ਦੇਣ ਦੀ 31 ਜੁਲਾਈ ਦੀ ਸਮੱਸਿਆ ਅੱਗੇ ਨਹੀਂ ਵਧਾਈ ਜਾਵੇਗੀ। ਮੁੱਖ ਜੱਜ ਰੰਜਨ ਗੋਗੋਈ ਅਤੇ ਜਸਟੀਸ ਆਰ.ਐਫ ਨਰਿਮਨ ਦੀ ਬੈਂਚ ਨੇ ਆਸਾਮ ਰਾਸ਼ਟਰੀ ਨਾਗਰਿਕ ਰਜਿਸਟਰ ਦੇ ਸੰਯੋਜਕ ਪ੍ਰਤੀਕ ਹਜੇਲਾ ਨੂੰ ਇਸ ਰਜਿਸਟਰ ‘ਚ ਨਾਗਰਿਕਾਂ ਦੇ ਨਾਮ ਸ਼ਾਮਲ ਕਰਨ ਜਾਂ ਗਲਤ ਤਰੀਕੇ ਨਾਲ ਬਾਹਰ ਕਰਨ ਸਬੰਧੀ ਦਾਅਵਿਆਂ ਦੇ ਨਿਪਟਾਰੇ ਲਈ ਖੁੱਲੀ ਛੁਟ ਦੇ ਦਿੱਤੀ ਹੈ।

Supreme court of indiaSupreme court of india

ਬੈਂਚ ਨੇ ਇਹ ਨਿਰਦੇਸ਼ ਉਸ ਸਮੇਂ ਦਿੱਤਾ ਜਦੋਂ ਹਜੇਲਾ ਨੇ ਉਸਨੂੰ ਸੂਚਿਤ ਕੀਤਾ ਕਿ ਨਾਗਰਿਕ ਰਜਿਸਟਰ ਦੇ ਮਸੌਦੇ ‘ਚ ਚੁਣੇ ਹੋਏ ਵਿਅਕਤੀਆਂ ਦੇ ਨਾਮ ਸ਼ਾਮਲ ਕਰਨ ‘ਤੇ ਇਤਰਾਜ਼ ਕਰਨ ਵਾਲੇ ਅਨੇਕ ਲੋਕ ਇਨ੍ਹਾਂ ਸ਼ਿਕਾਇਤਾਂ ‘ਤੇ ਵਿਚਾਰ ਕਰਨ ਵਾਲੀ ਕਮੇਟੀ ਸਾਹਮਣੇ ਨਹੀਂ ਆ ਰਹੇ ਹਨ। ਬੈਂਚ ਨੇ ਹਜੇਲਾ ਨੂੰ ਕਿਹਾ, ਤੁਸੀਂ ਇਸ ‘ਤੇ ਫੈਸਲਾ ਕਰੋ। ਜੇਕਰ ਉਹ ਆਪਣੇ ਇਤਰਾਜ਼ ‘ਤੇ ਅੱਗੇ ਨਹੀਂ ਆ ਰਹੇ, ਤਾਂ ਕਾਨੂੰਨ ਆਪਣਾ ਕੰਮ ਕਰੇਗਾ। ਤੁਸੀਂ ਜੋ ਵੀ ਕਰੋ, ਪਰ ਤਾਰੀਖ 31 ਜੁਲਾਈ ਹੀ ਰਹੇਗੀ। ਇਹ ਇੱਕ ਦਿਨ ਪਹਿਲਾਂ ਤਾਂ ਹੋ ਸਕਦਾ ਹੈ ਹਰ ਇੱਕ ਦਿਨ ਬਾਅਦ ਨਹੀਂ।

Court OrderCourt Order

ਬੈਂਚ ਨੇ ਹਜੇਲਾ ਨੂੰ ਕਿਹਾ ਕਿ ਉਹ ਆਪਣੇ ਵਿਵੇਕ ਦਾ ਇਸਤੇਮਾਲ ਕਰਨ ਅਤੇ ਨਾਗਰਿਕ ਰਜਿਸਟਰ ਦੇ ਮਸੌਦੇ ‘ਚ ਚੁਣੇ ਵਿਅਕਤੀਆਂ ਨੂੰ ਸ਼ਾਮਲ ਕਰਨ ਬਾਰੇ ‘ਚ ਇਤਰਾਜ਼ ‘ਤੇ ਫ਼ੈਸਲਾ ਕਰਦੇ ਸਮੇਂ ਕਾਨੂੰਨ ਨੂੰ ਧਿਆਨ ਵਿੱਚ ਰੱਖੋ। ਜੇਕਰ ਇਤਰਾਜ਼ ਦਰਜ ਕਰਨ ਵਾਲੇ ਅੱਗੇ ਨਹੀਂ ਆਉਂਦੇ ਹੈ ਤਾਂ ਉਹ ਕਨੂੰਨ ਅਨੁਸਾਰ ਅੱਗੇ ਵੱਧ ਸਕਦੇ ਹੈ। ਅਦਾਲਤ ਨੇ 10 ਅਪ੍ਰੈਲ ਨੂੰ ਹਜੇਲਾ ਨੂੰ ਕਿਹਾ ਸੀ ਕਿ ਰਾਸ਼ਟਰੀ ਨਾਗਰਿਕ ਰਜਿਸਟਰ  ਦੇ ਮਸੌਦੇ ਤੋਂ ਬਾਹਰ ਰਹਿਣ ਦੀ ਵਜ੍ਹਾ ਨਾਲ ਦਾਅਵਾ ਦਾਖਲ ਕਰਨ ਵਾਲੇ ਵਿਅਕਤੀਆਂ ਦੀ ‘ਔਖਿਆਈ’ ਦੂਰ ਕਰਨ ਲਈ ਉਚਿਤ ਕਦਮ ਉਠਾਉਣ ਹਜੇਲਾ ਨੇ ਅਦਾਲਤ ਨੂੰ ਕਿਹਾ ਸੀ ਕਿ ਮਸੌਦਾ ਸੂਚੀ ਤੋਂ ਬਾਹਰ ਰਹਿ ਗਏ ਵਿਅਕਤੀਆਂ ਦੇ ਨਾਗਰਿਕਤਾ ਸਬੰਧੀ ਦਾਅਵਿਆਂ ਦਾ ‘ਪਰਵਾਰ ਕੁਰਸੀਨਾਮਾ’ ਅਤੇ ਭੂਮੀ ਰਿਕਾਰਡ ਦੇ ਆਧਾਰ ‘ਤੇ ਸਤਿਆਪਨ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ, ਪੰਜ ਫਰਵਰੀ ਨੂੰ ਅਦਾਲਤ ਨੇ ਕਿਹਾ ਸੀ ਕਿ ਕੇਂਦਰ ਕਿਸੇ ਨਾ ਕਿਸੇ ਤਰ੍ਹਾਂ ਆਸਾਮ ਵਿੱਚ ਰਾਸ਼ਟਰੀ ਨਾਗਰਿਕ ਰਜਿਸਟਰ ਦਾ ਕੰਮ ਰੁਕਵਾਉਣਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਕੇਂਦਰ ਨੇ ਲੋਕ ਸਭਾ ਚੋਣਾਂ ਦੌਰਾਨ ਸੁਰੱਖਿਆ ਬਲਾਂ ਦੀ ਅਣਉਪਲਬਧਾ ਦਾ ਹਵਾਲਾ ਦਿੰਦੇ ਹੋਏ ਨਾਗਰਿਕ ਰਜਿਸਟਰ ਨੂੰ ਅੰਤਿਮ ਰੂਪ ਦੇਣ ਦਾ ਕੰਮ ਮੁਲਤਵੀ ਕਰਨ ਦਾ ਅਨੁਰੋਧ ਕੀਤਾ ਸੀ।  

ਰਾਸ਼ਟਰੀ ਨਾਗਰਿਕ ਰਜਿਸਟਰ ਦਾ ਮਸੌਦਾ 30 ਜੁਲਾਈ, 2018 ਨੂੰ ਪ੍ਰਕਾਸ਼ਿਤ ਹੋਇਆ ਸੀ ਜਿਸ ਵਿੱਚ 3.29 ਕਰੋੜ ਲੋਕਾਂ ਵਿੱਚੋਂ 2.89 ਕਰੋੜ ਲੋਕਾਂ ਦੇ ਨਾਮ ਸ਼ਾਮਲ ਕੀਤੇ ਗਏ ਸਨ। ਇਸ ਵਿੱਚ 40, 70, 707 ਵਿਅਕਤੀਆਂ ਦੇ ਨਾਮ ਨਹੀਂ ਸਨ ਜਦਕਿ 37, 59, 630 ਵਿਅਕਤੀਆਂ ਦੇ ਨਾਮ ਅਪ੍ਰਵਾਨਗੀ ਕਰ ਦਿੱਤੇ ਗਏ ਸਨ। ਬਾਕੀ 2,48,077 ਵਿਅਕਤੀਆਂ ਦੇ ਨਾਮ ਵੱਖ ਰੱਖੇ ਗਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement