
ਤਾਲਾਬੰਦੀ ਕਾਰਨ ਭਾਰਤ, ਖਾਸਕਰ ਪੰਜਾਬ ਅਤੇ ਨੇੜਲੇ ਸੂਬਿਆਂ ਵਿਚ ਫਸ ਕੇ ਰਹਿ ਗਏ ਭਾਰਤੀ ਮੂਲ, ਪ੍ਰੰਤ ਬਰਤਾਨੀਆਂ ਦੇ ਪੱਕੇ ਵਸਨੀਕਾਂ ਦੀ ਵਾਪਸੀ ਲਈ ਬ੍ਰਿਟਿਸ਼
ਰਾਜਾਸਾਂਸੀ, 8 ਮਈ (ਪਪ) : ਤਾਲਾਬੰਦੀ ਕਾਰਨ ਭਾਰਤ, ਖਾਸਕਰ ਪੰਜਾਬ ਅਤੇ ਨੇੜਲੇ ਸੂਬਿਆਂ ਵਿਚ ਫਸ ਕੇ ਰਹਿ ਗਏ ਭਾਰਤੀ ਮੂਲ, ਪ੍ਰੰਤ ਬਰਤਾਨੀਆਂ ਦੇ ਪੱਕੇ ਵਸਨੀਕਾਂ ਦੀ ਵਾਪਸੀ ਲਈ ਬ੍ਰਿਟਿਸ਼ ਸਰਕਾਰ ਵਲੋਂ ਲਗਾਤਾਰ ਹਵਾਈ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਏਸੇ ਲੜੀ ਤਹਿਤ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋ ਬ੍ਰਿਟਿਸ਼ ਹਾਈ ਕਮਿਸ਼ਨ ਵਲੋਂ ਬ੍ਰਿਟਿਸ਼ ਏਅਰ ਲਾਈਨਜ਼ ਦੇ ਜਹਾਜ਼ ਰਾਹੀਂ ਲੰਡਨ (ਇੰਗਲੈਂਡ) ਲਈ 309 ਯਾਤਰੀ ਰਵਾਨਾ ਹੋਏ, ਜਿਸ ਵਿੱਚ 239 ਬਰਤਾਨੀਆ ਨਾਗਰਿਕ 1 ਇਟਾਲੀਅਨ ਅਤੇ 69 ਭਾਰਤੀ ਪਾਸਪੋਰਟ ਵਾਲੇ ਯਾਤਰੀ ਸਨ।