
ਮੁੰਬਈ ’ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਥੇ ਕਈ ਇਲਾਕੇ ਕੋਰੋਨਾ ਹਾਟਸਪਾਟ ਦੇ ਰੂਪ ’ਚ ਸਾਹਮਣੇ ਆਏ ਹਨ।
ਮੁੰਬਈ, 8 ਮਈ : ਮੁੰਬਈ ’ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਥੇ ਕਈ ਇਲਾਕੇ ਕੋਰੋਨਾ ਹਾਟਸਪਾਟ ਦੇ ਰੂਪ ’ਚ ਸਾਹਮਣੇ ਆਏ ਹਨ। ਹੁਣ ਇਥੇ ਵਾਇਰਸ ਦਾ ਖ਼ਤਰਾ ਜੇਲ ਦੇ ਕੈਦੀਆਂ ਤਕ ਵੀ ਪਹੁੰਚ ਗਿਆ ਹੈ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਜਾਣਕਾਰੀ ਦਿਤੀ ਹੈ ਕਿ ਮੁੰਬਈ ਦੀ ਆਰਥਰ ਰੋਡ ਜੇਲ ਦੇ 77 ਕੈਦੀਆਂ ਅਤੇ 26 ਕਰਮਚਾਰੀਆਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਦੇਸ਼ਮੁੱਖ ਨੇ ਟਵਿੱਟਰ ’ਤੇ ਇਕ ਵੀਡੀਉ ਸੰਦੇਸ਼ ’ਚ ਕਿਹਾ, ਆਰਥਰ ਰੋਡ ਜੇਲ ’ਚ ਲਗਭਗ 2800 ਕੈਦੀ ਹਨ। ਇਥੇ ਇਕ ਬੈਰਕ ’ਚ ਕੋਰੋਨਾ ਪ੍ਰਭਾਵਿਤ ਪਾਇਆ ਗਿਆ ਹੈ।
ਬੈਰਕ ਦੇ ਸਾਰੇ ਕੈਦੀਆਂ ਅਤੇ ਕਰਮਚਾਰੀਆਂ ਦੀ ਮੈਡੀਕਲ ਜਾਂਚ ਕਰਵਾਈ ਗਈ, ਜਿਸ ’ਚ ਪਤਾ ਲਗਿਆ ਹੈ ਕਿ 77 ਕੈਦੀ ਅਤੇ 26 ਪੁਲਿਸ ਕਰਮਚਾਰੀਆਂ ਪੀੜਤ ਹਨ। ਉਨ੍ਹਾਂ ਸਾਰੇ 103 ਲੋਕਾਂ ਨੂੰ ਸੈਂਟ ਜਾਰਜ ਹਸਪਤਾਲ ’ਚ ਆਈਸੋਲੇਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ। ਇਸ ਤੋਂ ਪਹਿਲਾ ਦੇਸ਼ਮੁੱਖ ਨੇ ਪਾਲਘਰ ਜ਼ਿਲੇ ’ਚ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦਸਿਆ ਸੀ ਕਿ ਜੇਲ ਦੇ 72 ਕੈਦੀਆਂ ਦੇ ਇਸ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। (ਏਜੰਸੀ)