
ਮਹਾਰਾਸ਼ਟਰ ਦੇ ਔਰੰਗਾਬਾਦ 'ਚ ਮਾਲਗੱਡੀ ਨਾਲ ਕੱਟ ਕੇ 16 ਮਜ਼ਦੂਰਾਂ ਦੀ ਮੌਤ ਦੀ ਘਟਨਾ ਦੇ ਮੱਦੇਨਜ਼ਰ
ਨਵੀਂ ਦਿੱਲੀ, 8 ਮਈ: ਮਹਾਰਾਸ਼ਟਰ ਦੇ ਔਰੰਗਾਬਾਦ 'ਚ ਮਾਲਗੱਡੀ ਨਾਲ ਕੱਟ ਕੇ 16 ਮਜ਼ਦੂਰਾਂ ਦੀ ਮੌਤ ਦੀ ਘਟਨਾ ਦੇ ਮੱਦੇਨਜ਼ਰ ਪ੍ਰਵਾਸੀ ਕਾਮਿਆਂ ਦੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਲਈ ਸੁਪਰੀਮ ਕੋਰਟ 'ਚ ਸ਼ੁਕਰਵਾਰ ਨੂੰ ਇਕ ਨਵੀਂ ਅਰਜ਼ੀ ਦਾਇਰ ਕੀਤੀ ਗਈ ਹੈ। ਅਦਾਲਤ ਵਲੋਂ ਰੱਦ ਕੀਤੀ ਜਾ ਚੁੱਕੀ ਇਕ ਅਪੀਲ 'ਚ ਦਾਇਰ ਇਸ ਅਰਜ਼ੀ 'ਚ ਕੇਂਦਰ ਸਰਕਾਰ ਨੂੰ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਥਾਂ ਥਾਂ ਫਸੇ ਪ੍ਰਵਾਸੀ ਮਜ਼ਦੂਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡਾਂ/ਸ਼ਹਿਰਾਂ ਤਕ ਪਹੁੰਚਾਉਣ ਤੋਂ ਪਹਿਲਾਂ ਉਨ੍ਹਾਂ ਲਈ ਖਾਣਾ, ਪਾਣੀ, ਰਿਹਾਇਸ਼ ਅਤੇ ਆਵਾਜਾਈ ਦਾ ਪ੍ਰਬੰਧ ਯਕੀਨੀ ਕਰਨ ਦਾ ਹੁਮ ਦੇਣ ਦੀ ਅਪੀਲ ਕੀਤੀ ਗਈ ਹੈ। (ਪੀਟੀਆਈ)