
ਸੀ.ਬੀ.ਐਸ.ਈ. ਦੀ 10ਵੀਂ ਅਤੇ 12ਵੀਂ ਦੀਆਂ ਜਮਾਤਾਂ ਦੇ ਬਚੇ ਹੋਏ ਵਿਸ਼ਿਆਂ ਦੇ ਇਮਤਿਹਾਨ ਇਕ ਜੁਲਾਈ ਤੋਂ 15 ਜੁਲਾਈ ਹੋਣਗੇ। ਮਨੁੱਖੀ ਸਰੋਤ ਵਿਕਾਸ ਮੰਤਰੀ ਰਮਸ਼
ਨਵੀਂ ਦਿੱਲੀ, 8 ਮਈ: ਸੀ.ਬੀ.ਐਸ.ਈ. ਦੀ 10ਵੀਂ ਅਤੇ 12ਵੀਂ ਦੀਆਂ ਜਮਾਤਾਂ ਦੇ ਬਚੇ ਹੋਏ ਵਿਸ਼ਿਆਂ ਦੇ ਇਮਤਿਹਾਨ ਇਕ ਜੁਲਾਈ ਤੋਂ 15 ਜੁਲਾਈ ਹੋਣਗੇ। ਮਨੁੱਖੀ ਸਰੋਤ ਵਿਕਾਸ ਮੰਤਰੀ ਰਮਸ਼ ਪੋਖਰਿਲਆਲ ਨਿਸ਼ੰਕ ਨੇ ਇਹ ਐਲਾਨ ਕੀਤਾ। ਨਿਸ਼ੰਕ ਨੇ ਕਿਹਾ ਕਿ ਲੰਮੇ ਸਮੇਂ ਤੋਂ ਸੀ.ਬੀ.ਐਸ.ਈ. ਦੀ 10ਵੀਂ ਅਤੇ 12ਵੀਂ ਜਮਾਤਾਂ ਦੇ ਬਚੇ ਵਿਸ਼ਿਆਂ ਦੇ ਇਮਤਿਹਾਨਾਂ ਦੀ ਮਿਤੀ ਦੀ ਉਡੀਕ ਸੀ, ਅੱਜ ਇਨ੍ਹਾਂ ਇਮਤਿਹਾਨਾਂ ਦੀ ਮਿਤੀ 1 ਜੁਲਾਈ ਤੋਂ 15 ਜੁਲਾਈ, 2020 ਵਿਚਕਾਰ ਤੈਅ ਕਰ ਦਿਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਪੇਪਰ ਸਿਰਫ਼ ਉੱਤਰ-ਪੂਰਬ ਦਿੱਲੀ ਲਈ ਹੋਣਗੇ, ਪੂਰੇ ਦੇਸ਼ ਲਈ ਨਹੀਂ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਹਿਰ ਕਰ ਕੇ ਪੂਰੇ ਦੇਸ਼ ਅੰਦਰ ਸਕੂਲ, ਯੂਨੀਵਰਸਟੀਆਂ 16 ਮਾਰਚ ਤੋਂ ਬੰਦ ਹਨ ਅਤੇ ਇਮਤਿਹਾਨ ਟਾਲ ਦਿਤੇ ਗਏ ਸਨ। (ਪੀਟੀਆਈ)