
ਅਯੁੱਧਿਆ ਰਾਮ ਮੰਦਰ ਨੂੰ ਲੈ ਕੇ ਸਰਕਾਰ ਦੇ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ।
ਅਯੁੱਧਿਆ ਰਾਮ ਮੰਦਰ ਨੂੰ ਲੈ ਕੇ ਸਰਕਾਰ ਦੇ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ। ਜਿਸ ਵਿਚ ਅਯੁੱਧਿਆ ਰਾਮ ਮੰਦਰ ਵਿਚ ਦਾਨ ਕਰਨ ਵਾਲਿਆਂ ਨੂੰ ਟੈਕਸ ਵਿਚ ਰਾਹਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ 5 ਫਰਵਰੀ ਨੂੰ ਰਾਮ ਜਨਮ ਭੂਮੀਂ ਤੀਰਥ ਖੇਤਰ ਟਰੱਸਟ ਦਾ ਸੰਗਠਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮੰਦਰ ਨੂੰ ਬਣਾਉਂਣ ਦੇ ਲਈ ਇਸ ਦੇ ਤਹਿਤ ਦਾਨ ਲਏ ਜਾ ਰਹੇ ਹਨ।
photo
ਜਿਸ ਵਿਚ ਦਾਨ ਕਰਨ ਵਾਲਿਆਂ ਨੂੰ 80G ਦੇ ਤਹਿਤ ਆਮਦਨ ਟੈਕਸ ਵਿਚ ਛੋਟ ਦਿੱਤੀ ਜਾਵੇਗੀ। ਜਿਸ ਬਾਰੇ ਕੇਂਦਰ ਸਰਕਾਰ ਨੇ ਸ਼ੁਕਰਵਾਰ ਨੂੰ ਇਕ ਨੋਟੀਫਕੇਸ਼ਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ। ਦੱਸ ਦੱਈਏ ਕਿ ਸ਼ੁੱਕਰਵਾਰ ਨੂੰ ਇਸ ਨੋਟੀਫਕੇਸ਼ਨ ਨੂੰ ਜ਼ਾਰੀ ਕਰਦਿਆਂ ਕੇਂਦਰੀ ਸਿੱਧੇ ਕਰ ਬੋਰਡ (ਸੀਬੀਡੀਟੀ) ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਇਤਿਹਾਸਕ ਮਹੱਤਵ ਅਤੇ ਸਰਵਜਨਕ ਪੂਜਾ ਦਾ ਸਥਾਨ ਕਿਹਾ ਹੈ।
file
ਟਰੱਸਟ ਨੂੰ ਦਾਨ ਕਰਨ ਵਾਲਿਆਂ ਨੂੰ ਧਾਰਾ 80G ਦੇ ਤਹਿਤ 50 ਫੀਸਦ ਤੱਕ ਦੀ ਰਾਹਤ ਦਿੱਤੀ ਜਾਵੇਗੀ। ਦੱਸ ਦਈਏ ਕਿ ਸੈਕਸ਼ਨ 11 ਅਤੇ 12 ਦੇ ਅਧੀਨ ਟਰੱਸਟ ਦੀ ਕਮਾਈ ਨੂੰ ਛੋਟ ਦੇਣ ਦਾ ਪਹਿਲਾਂ ਹੀ ਫੈਸਲਾ ਲਿਆ ਗਿਆ ਹੈ। ਉਧਰ ਇਨਕਮ ਟੈਕਸ ਦੀ ਧਾਰਾ 80G ਦੇ ਹਿਸਾਬ ਨਾਲ ਸਮਾਜਿਕ, ਰਾਜਨੀਤੀਕ
File
ਅਤੇ ਲੋਕ ਭਲਾਈ ਅਤੇ ਸਰਕਾਰੀ ਰਾਹਤ ਫੰਡਾਂ ਨੂੰ ਦਿੱਤੇ ਦਾਨ ਵਿਚ ਛੋਟ ਲੈਣ ਦਾ ਅਧਿਕਾਰ ਹੈ। ਇਸ ਦੇ ਨਾਲ ਇਹ ਵੀ ਜ਼ਿਕਰਯੋਗ ਹੈ ਕਿ ਇਹ ਛੋਟ ਹਰ ਦਾਨ ਉੱਤੇ ਹਮੇਸ਼ਾਂ ਇਕੋ ਵਰਗੀ ਨਹੀਂ ਹੋਵੇਗੀ। ਇਸ ਲਈ ਇਸ ਰਾਹਤ ਨੂੰ ਕੁਝ ਸ਼ਰਤਾਂ ਅਤੇ ਨਿਯਮਾਂ ਨਾਲ ਉਪਲਬਧ ਕਰਵਾਇਆ ਜਾਵੇਗਾ।
Photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।