ਵਿੱਤੀ ਸਾਲ 2020-21 ’ਚ ਸਿਫ਼ਰ ਰਹਿ ਸਕਦੀ ਹੈ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ : ਮੂਡੀਜ਼
Published : May 9, 2020, 7:09 am IST
Updated : May 9, 2020, 7:09 am IST
SHARE ARTICLE
File Photo
File Photo

ਕ੍ਰੇਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਵਿੱਤੀ ਸਾਲ 2020-21 ’ਚ ਭਾਰਤ ਦੀ ਆਰਥਕ ਵਿਕਾਸ ਦਰ ਸਿਫ਼ਰ ਰਹਿ ਸਕਦੀ ਹੈ

ਮੁੰਬਈ, 8 ਮਈ : ¬ਕ੍ਰੇਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਵਿੱਤੀ ਸਾਲ 2020-21 ’ਚ ਭਾਰਤ ਦੀ ਆਰਥਕ ਵਿਕਾਸ ਦਰ ਸਿਫ਼ਰ ਰਹਿ ਸਕਦੀ ਹੈ। ਏਜੰਸੀ ਨੇ ਇਸ ਦੌਰਾਨ ਦੇਸ਼ ’ਚ ਵਪਾਰਕ  ਫਿਸਕਲ ਘਾਟਾ, ਉਚੇ ਸਰਕਾਰੀ ਕਰਜ਼ੇ, ਕਮਜ਼ੋਰ ਸਮਾਜਕ ਅਤੇ ਭੌਤਿਕ ਬੁਨਿਆਦੀ ਢਾਂਚੇ ਅਤੇ ਨਾਜੁਕ ਵਿੱਤੀ ਖੇਤਰ ਦਾ ਖਦਸਾ ਜ਼ਾਹਿਰ ਕੀਤਾ ਹੈ।  ਮੂਡੀਜ਼ ਨੇ ਕਿਹਾ ਕਿ ਹਾਲ ਦੇ ਵਿੱਤੀ ਸਾਲਾਂ ’ਚ ਭਾਰਤ ਦੀ ਆਰਥਕ ਵਿਕਾਸ ਦੀ ਗੁਣਵੱਤਾ ’ਚ ਗਿਰਾਵਟ ਆਈ ਹੈ।

ਇਸ ਦਾ ਪਤਾ ਪੇਂਡੂ ਪ੍ਰਵਾਰਾਂ ’ਚ ਖ਼ਰਾਬ ਵਿੱਤੀ ਹਾਲਾਤ, ਉਮੀਦ ਤੋਂ ਘੱਟ ਉਤਪਾਦਨ ਅਤੇ ਕਮਜ਼ੋਰ ਰੁਜ਼ਗਾਰ ਰਚਨਾ ਤੋਂ ਚੱਲਦਾ ਹੈ। ਮੂਡੀਜ਼ ਨੇ ਚਿਤਾਵਨੀ ਦਿਤੀ ਕਿ ਕੋਰੋਨਾ ਵਾਇਰਸ ਮਹਮਾਰੀ ਤੋਂ ਲਗਿਆ ਝੱਟਕਾ ਆਰਥਕ ਵਿਕਾਸ ’ਚ ਪਹਿਲਾਂ ਤੋਂ ਹੀ ਕਾਇਮ ਨਰਮੀ ਨੂੰ ਹੋਰ ਵਧਾ ਦਵੇਗਾ। ਇਸ ਨੇ ਫਿਸਕਲ ਘਾਟੇ ਨੂੰ ਘੱਟ ਕਰਨ ਦੀ ਸੰਭਾਵਨਾਵਾਂ ਨੂੰ ਪਹਿਲਾਂ ਹੀ ਕਮਜ਼ੋਰ ਕਰ ਦਿਤਾ ਹੈ। 

File photoFile photo

ਵਿਸ਼ਲੇਸ਼ਕ ਇਸ ਗੱਲ ਨੂੰ ਲੈ ਕੇ ਯਕੀਨੀ ਹਨ ਕਿ ਇਸ ਮਹਾਮਾਰੀ ਦਾ ਦੇਸ਼ ਦੀ ਆਰਥਕ ਸਥਿਤੀ ’ਤੇ ਵੱਡਾ ਅਸਰ ਪੈਣਾ ਤੈਅ ਹੈ। ਮੂਡੀਜ਼ ਦੀ ਸਥਾਨਕ ਇਕਾਈ ਇ¬ਕ੍ਰਾ ਨੇ ਇਸ ਮਹਾਮਾਰੀ ਕਾਰਨ ਵਿਕਾਸ ਦਰ ’ਚ ਦੋ ਫ਼ੀ ਸਦੀ ਦੀ ਗਿਰਾਵਟ ਦਾ ਖਦਸਾ ਜਾਹਿਰ ਕੀਤਾ ਹੈ। ਇਸ ਮਹਾਮਾਰੀ ਕਾਰਨ ਪੂਰਾ ਦੇਸ਼ ਕਰੀਬ ਦੋ ਮਹੀਨੇ ਤੋਂ ਲਾਕਡਾਊਨ ਦੀ ਸਥਿਤੀ ਵਿਚ ਹੈ। ਮੂਡੀਜ਼ ਨੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੇ ਆਖਿਰ ਵਿਚ 2020 ’ਚ ਜੀਡੀਪੀ ਵਿਕਾਸ ਦਰ ਦਾ ਅਨੁਮਾਨ ਘਟਾ ਕੇ 0.2 ਫ਼ੀ ਸਦੀ ਕੀਤਾ ਸੀ। ਸਰਕਾਰ ਨੇ ਮਾਰਚ ’ਚ 7.1 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ।

 ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਇਕ ਹੋਰ ਰਾਹਤ ਪੈਕੇਜ ਦਾ ਐਲਾਨ ਕਰ ਸਕਦੀ ਹੈ। ਏਜੰਸੀ ਨੇ ਇਸ ਬਾਰੇ ਕਿਹਾ ਕਿ ਇਨ੍ਹਾਂ ਉਪਾਆਂ ਨਾਲ ਭਾਰਤ ਦੀ ਆਰਥਕ ਨਰਮੀ ਦੇ ਅਸਰ ਅਤੇ ਮਿਆਦ ਨੂੰ ਘੱਟ ਕਰਨ ’ਚ ਮਦਦ ਮਿਲ ਸਕਦੀ ਹੈ। ਹਾਲਾਂਕਿ ਪੇਂਡੂ ਪ੍ਰਵਾਰਾਂ ’ਚ ਲੰਮੇ ਸਮੇਂ ਤਕ ਵਿੱਤੀ ਬਦਹਾਲੀ, ਰੁਜ਼ਗਾਰ ਰਚਨਾ ’ਚ ਨਰਮੀ ਅਤੇ ਵਿੱਤੀ ਸੰਸਥਾਨਾਂ ਤੇ ਗ਼ੈਰ ਬੈਂਕਿੰਗ ਵਿੱਤੀ ਸੰਸਥਾਨਾਂ ਦੇ ਸਾਹਮਣੇ ਕਰਜ ਸੰਕਟ ਦੇ ਹਾਲਾਤ ਪੈਦਾ ਹੋ ਸਕਦੇ ਹਨ। 
    (ਪੀਟੀਆਈ)

2021-22 ’ਚ 6.6 ਫ਼ੀ ਸਦੀ ਤਕ ਪਹੁੰਚ ਸਕਦੀ ਹੈ ਵਿਕਾਸ ਦਰ 
ਏਜੰਸੀ ਨੇ ਅਪਣੇ ਨਵੇਂ ਅਨੁਮਾਨ ’ਚ ਕਿਹਾ ਕਿ ਵਿੱਤੀ ਸਾਲ 2020-21 ’ਚ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ ਸਿਫ਼ਰ ਰਹਿ ਸਕਦੀ ਹੈ। ਇਸਦਾ ਮਤਲਬ ਹੈ ਕਿ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਹਾਲਤ ਇਸ ਵਿੱਤੀ ਸਾਲ ’ਚ ਫਲੈਟ ਰਹੇਗੀ। ਏਜੰਸੀ ਨੇ ਹਾਲਾਂਕਿ, ਵਿੱਤੀ ਸਾਲ 2021-22 ’ਚ ਵਿਕਾਸ ਦਰ ਦੇ 6.6 ਫ਼ੀ ਸਦੀ ਤਕ ਪਹੁਚੰਣ ਦਾ ਅਨੁਮਾਨ ਪ੍ਰਗਟਾਇਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement