
ਕੋਰੋਨਾ ਵਾਇਰਸ ਨੂੰ ਹਰਾਉਣ ਲਈ ਤਾਲਾਬੰਦੀ ਦੌਰਾਨ ਦੂਜੇ ਰਾਜਾਂ ਵਿਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ। ਹੁਣ ਤਕ 32,000 ਤੋਂ ਵੱਧ ਕਾਮੇ,
ਜੰਮੂ, 8 ਮਈ (ਸਰਬਜੀਤ ਸਿੰਘ) : ਕੋਰੋਨਾ ਵਾਇਰਸ ਨੂੰ ਹਰਾਉਣ ਲਈ ਤਾਲਾਬੰਦੀ ਦੌਰਾਨ ਦੂਜੇ ਰਾਜਾਂ ਵਿਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ। ਹੁਣ ਤਕ 32,000 ਤੋਂ ਵੱਧ ਕਾਮੇ, ਵਿਦਿਆਰਥੀ ਅਤੇ ਹੋਰ ਰਾਜਾਂ ਵਿਚ ਫਸੇ ਮਜ਼ਦੂਰਾਂ ਨੂੰ ਵਾਪਸ ਰਾਜ ਵਿਚ ਲਿਆਂਦਾ ਗਿਆ ਹੈ। ਪੰਜਾਬ-ਜੰਮੂ ਸਰਹੱਦ ਦੇ ਕਠੂਆ ਜ਼ਿਲ੍ਹੇ ਦੇ ਲਖਨਪੁਰ ਵਿਚ ਬਾਹਰਲੇ ਰਾਜਾਂ ਤੋਂ ਅਪਣੇ ਰਾਜਾਂ ਵਿੱਚ ਆਉਣ ਲਈ ਸਰਕਾਰ ਵਲੋਂ ਪ੍ਰਬੰਧ ਕੀਤਾ ਗਿਆ ਹੈ। ਬਾਹਰਲੇ ਰਾਜਾਂ ਤੋਂ ਵਾਪਸ ਆਉਣ ਵਾਲੇ ਲੋਕਾਂ ਲਈ ਰਾਜ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਲ ਸ਼ਾਮ ਤਕ 32000 ਤੋਂ ਵੱਧ ਲੋਕਾਂ ਨੂੰ ਵਾਪਸ ਰਾਜ ਅੰਦਰ ਲਿਆਉਂਦਾ ਗਿਆ ਹੈ।
File photo
ਜੰਮੂ-ਕਸ਼ਮੀਰ ਦੇ ਪ੍ਰਵੇਸ਼ ਦੁਆਰ ਲਖਨਪੁਰ ਪਹੁੰਚਦਿਆਂ ਹੀ ਇਨ੍ਹਾਂ ਸਾਰੇ ਲੋਕਾਂ ਦੀ ਸਿਹਤ ਜਾਂਚ ਕਰਵਾਉਣ ਤੋਂ ਬਾਅਦ, ਉਨ੍ਹਾਂ ਨੂੰ ਵੱਖ-ਵੱਖ ਬਸਾਂ ਵਿਚ ਬੈਠਾ ਕੇ ਉਨ੍ਹਾਂ ਦੇ ਗ੍ਰਹਿ ਜ਼ਿਲਿ੍ਹਆਂ ਵਿਚ ਭੇਜਿਆ ਜਾ ਰਿਹਾ ਹੈ ਜਿਥੇ ਲੈ ਜਾ ਕੇ ਉਨ੍ਹਾਂ ਨੂੰ ਅਲੱਗ ਕੀਤਾ ਜਾਵੇਗਾ। ਜੰਮੂ-ਕਸ਼ਮੀਰ ਸਰਕਾਰ ਦੇ ਬੁਲਾਰੇ ਰੋਹਿਤ ਕਾਂਸਲ ਦੇ ਅਨੁਸਾਰ ਰਾਜ ਵਿਚ ਪਹੁੰਚਣ ਵਾਲੇ ਸਾਰੇ ਲੋਕਾਂ ਦਾ ਕੋਰੋਨਾ ਲਈ ਟੈਸਟ ਕੀਤੇ ਜਾਣਗੇ, ਕਿਉਂਕਿ ਕੋਰੋਨਾ ਨੂੰ ਰੋਕਣ ਦਾ ਇਹੀ ਇਕੋ ਰਸਤਾ ਹੈ। ਇਸ ਦੇ ਨਾਲ ਹੀ ਰਾਜ ਸਰਕਾਰ ਨੇ ਹੁਣ ਵਿਦੇਸ਼ਾਂ ਵਿਚ ਫਸੇ ਸੂਬੇ ਦੇ ਨਾਗਰਿਕਾਂ ਦੀ ਵਾਪਸੀ ਲਈ ਯੋਜਨਾ ਤਿਆਰ ਕੀਤੀ ਹੈ। ਇਸ ਦੇ ਲਈ ਭਾਰਤੀ ਵਿਦਿਆਰਥੀ ਜਾਂ ਵਿਦੇਸ਼ਾਂ ਵਿਚ ਫਸੇ ਲੋਕ ਭਾਰਤੀ ਦੂਤਾਵਾਸ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।