
ਉਹਨਾਂ ਦੱਸਿਆ ਕਿ ਅੱਜ ਉਹ ਆਪਣਾ ਗੈਸ ਸਿਲੰਡਰ ਵਾਪਸ ਕਰਨ ਆਏ ਹਨ ਕਿਉਂਕਿ ਉਹਨਾਂ ਕੋਲ ਸਿਲੰਡਰ ਭਰਨ ਲਈ ਪੈਸੇ ਨਹੀਂ ਹਨ।
ਚੰਡੀਗੜ੍ਹ: ਯੂਥ ਕਾਂਗਰਸ ਨੇ ਲਗਾਤਾਰ ਵਧਦੀਆਂ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 25 ਵਿਚ ਗੈਸ ਏਜੰਸੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਹੱਥਾਂ ਵਿਚ ਛੋਟੇ ਸਿਲੰਡਰ ਚੁੱਕ ਕੇ ਮੋਦੀ ਸਰਕਾਰ ਅਤੇ ਮਹਿੰਗਾਈ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਆਮ ਆਦਮੀ ਤੋਂ ਬੁਨਿਆਦੀ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ।
Youth Congress protest against the LPG Price Hike
ਇਕ ਪਾਸੇ ਮੋਦੀ ਸਰਕਾਰ ਕਲੀਨ ਫਿਊਲ ਦਾ ਪ੍ਰਚਾਰ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਘਰੇਲੂ ਰਸੋਈ ਗੈਸ ਸਿਲੰਡਰ ਦਾ ਰੇਟ ਹਜ਼ਾਰ ਰੁਪਏ ਤੋਂ ਉੱਪਰ ਪਹੁੰਚ ਗਿਆ ਹੈ। ਇਸ ਨਾਲ ਆਮ ਆਦਮੀ ਦੀ ਜੇਬ 'ਤੇ ਭਾਰੀ ਬੋਝ ਪਿਆ ਹੈ। ਇਸ ਵਾਧੇ ਦੇ ਵਿਰੋਧ ਵਿਚ ਯੂਥ ਕਾਂਗਰਸ ਗੈਸ ਏਜੰਸੀ ਨੂੰ ਰਸੋਈ ਗੈਸ ਸਿਲੰਡਰ ਵਾਪਸ ਕਰਨ ਜਾ ਰਹੀ ਹੈ ਕਿਉਂਕਿ ਇਹ ਇਸ ਮਹਿੰਗੇ ਰੇਟ ਵਿਚ ਵਰਤੋਂ ਯੋਗ ਨਹੀਂ ਹੈ। ਉਹਨਾਂ ਵਿਅੰਗ ਕਰਦਿਆਂ ਕਿਹਾ ਕਿ ਆਮ ਆਦਮੀ ਇਹਨਾਂ ਨੂੰ ਵੇਚ ਕੇ ਕੁਝ ਪੈਸੇ ਬਚਾ ਸਕਦਾ ਹੈ।
Youth Congress protest against the LPG Price Hike
ਇਸ ਤੋਂ ਪਹਿਲਾਂ ਯੂਥ ਕਾਂਗਰਸ ਨੇ ਸੈਕਟਰ 25 ਦੇ ਰੈਲੀ ਗਰਾਊਂਡ ਵਿਚ ਕਾਰਾਂ ਅਤੇ ਸਾਈਕਲਾਂ ਦੀ ਵਿਕਰੀ ਕਰਦੇ ਹੋਏ ਕਿਹਾ ਸੀ ਕਿ ਜਦੋਂ ਪੈਟਰੋਲ ਅਤੇ ਡੀਜ਼ਲ ਭਰਨ ਲਈ ਪੈਸੇ ਹੀ ਨਹੀਂ ਹਨ ਤਾਂ ਵਾਹਨਾਂ ਦਾ ਕੀ ਫਾਇਦਾ। ਮਨੋਜ ਲੁਬਾਣਾ ਨੇ ਕਿਹਾ ਕਿ ਉਹ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਦੱਸਿਆ ਕਿ ਅੱਜ ਉਹ ਆਪਣਾ ਗੈਸ ਸਿਲੰਡਰ ਵਾਪਸ ਕਰਨ ਆਏ ਹਨ ਕਿਉਂਕਿ ਉਹਨਾਂ ਕੋਲ ਸਿਲੰਡਰ ਭਰਨ ਲਈ ਪੈਸੇ ਨਹੀਂ ਹਨ।
Youth Congress protest against the LPG Price Hike
ਉਹਨਾਂ ਕਿਹਾ ਕਿ ਗੈਸ ਅਤੇ ਪੈਟਰੋਲ-ਡੀਜ਼ਲ ਦੇ ਰੇਟ ਲਗਾਤਾਰ ਵਧ ਰਹੇ ਹਨ। ਇਸ ਤੋਂ ਇਲਾਵਾ ਘਰੇਲੂ ਖਾਣ-ਪੀਣ ਦੀਆਂ ਚੀਜ਼ਾਂ ਦਾ ਰੇਟ ਵੀ ਵਧ ਰਿਹਾ ਹੈ। ਲੁਬਾਣਾ ਨੇ ਕਿਹਾ ਕਿ ਮੋਦੀ ਸਰਕਾਰ 2014 ਤੋਂ ਪਹਿਲਾਂ ਬੇਰੁਜ਼ਗਾਰੀ ਅਤੇ ਗਰੀਬੀ ਦੀ ਗੱਲ ਕਰਦੀ ਸੀ। ਹੁਣ ਸਰਕਾਰ ਦਾ ਧਿਆਨ ਦੰਗੇ ਕਰਵਾਉਣ ਵੱਲ ਹੈ। ਮਹਿੰਗਾਈ ਅਤੇ ਗਰੀਬੀ ਦੇ ਖਾਤਮੇ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਲੁਬਾਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦੇ ਹਾਲਾਤਾਂ ਵੱਲ ਧਿਆਨ ਦੇਣ ਦੀ ਲੋੜ ਹੈ।