Air India Express Crisis: ਏਅਰ ਇੰਡੀਆ ਐਕਸਪ੍ਰੈਸ ਨੇ ਚਾਲਕਾਂ ਦੀ ਕਮੀ ਕਾਰਨ ਰੱਦ ਕੀਤੀਆਂ 74 ਉਡਾਣਾਂ, 292 ਉਡਾਣਾਂ ਦਾ ਹੋਵੇਗਾ ਸੰਚਾਲਨ
Published : May 9, 2024, 2:43 pm IST
Updated : May 9, 2024, 2:43 pm IST
SHARE ARTICLE
Air India Express cancels 85 flights due to cabin crew shortage
Air India Express cancels 85 flights due to cabin crew shortage

ਚਾਲਕ ਦਲ ਦੀ ਘਾਟ ਕਾਰਨ ਮੰਗਲਵਾਰ ਰਾਤ ਤੋਂ 90 ਤੋਂ ਵੱਧ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਸਨ।

Air India Express Crisis: ਚਾਲਕ ਦਲ ਦੀ ਕਮੀ ਨਾਲ ਜੂਝ ਰਹੀ ਏਅਰ ਇੰਡੀਆ ਐਕਸਪ੍ਰੈਸ ਨੇ ਵੀਰਵਾਰ ਨੂੰ 74 ਉਡਾਣਾਂ ਰੱਦ ਕਰ ਦਿਤੀਆਂ ਅਤੇ ਕਿਹਾ ਕਿ ਰੁਕਾਵਟ ਨੂੰ ਘੱਟ ਕਰਨ ਲਈ ਏਅਰ ਇੰਡੀਆ ਉਨ੍ਹਾਂ ਦੇ 20 ਰੂਟਾਂ 'ਤੇ ਸੰਚਾਨਲ ਕਰੇਗੀ।

ਚਾਲਕ ਦਲ ਦੇ ਮੈਂਬਰਾਂ ਨੇ ਏਅਰਲਾਈਨ ਵਿਚ ਕਥਿਤ ਮਾੜੇ ਪ੍ਰਬੰਧਾਂ ਦੇ ਵਿਰੋਧ ਵਿਚ ਮੰਗਲਵਾਰ ਰਾਤ ਨੂੰ ਬੀਮਾਰ ਹੋਣ ਦੀ ਸੂਚਨਾ ਦੇਣੀ ਸ਼ੁਰੂ ਕਰ ਦਿਤੀ। ਚਾਲਕ ਦਲ ਦੀ ਘਾਟ ਕਾਰਨ ਮੰਗਲਵਾਰ ਰਾਤ ਤੋਂ 90 ਤੋਂ ਵੱਧ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਸਨ।

ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ, “ਅਸੀਂ ਅੱਜ 292 ਉਡਾਣਾਂ ਦਾ ਸੰਚਾਲਨ ਕਰਾਂਗੇ। ਅਸੀਂ ਸਾਰੇ ਸਰੋਤ ਇਕੱਠੇ ਕਰ ਲਏ ਹਨ ਅਤੇ ਏਅਰ ਇੰਡੀਆ ਸਾਡੇ 20 ਰੂਟਾਂ 'ਤੇ ਸੰਚਾਲਨ ਕਰਕੇ ਸਾਡੀ ਮਦਦ ਕਰੇਗੀ। ਕਿਉਂਕਿ ਸਾਡੇ ਕੋਲ 74 ਰੱਦ ਕੀਤੀਆਂ ਗਈਆਂ ਉਡਾਣਾਂ ਹਨ, ਅਸੀਂ ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਜਿਨ੍ਹਾਂ ਨੇ ਅਪਣੀ ਯਾਤਰਾ ਬੁੱਕ ਕੀਤੀ ਹੈ, ਉਹ ਹਵਾਈ ਅੱਡੇ 'ਤੇ ਪਹੁੰਚਣ ਤੋਂ ਪਹਿਲਾਂ ਇਹ ਜਾਂਚ ਕਰਨ ਕਿ ਕੀ ਉਨ੍ਹਾਂ ਦੀ ਉਡਾਣ ਪ੍ਰਭਾਵਿਤ ਹੋਈ ਹੈ ਜਾਂ ਨਹੀਂ। ’’

ਏਅਰਲਾਈਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਉਡਾਣ ਰੱਦ ਹੋ ਜਾਂਦੀ ਹੈ ਜਾਂ ਤਿੰਨ ਘੰਟੇ ਤੋਂ ਜ਼ਿਆਦਾ ਦੀ ਦੇਰੀ ਹੁੰਦੀ ਹੈ ਤਾਂ ਯਾਤਰੀ ਪੂਰਾ ਰਿਫੰਡ ਲੈ ਸਕਦੇ ਹਨ ਜਾਂ ਬਾਅਦ 'ਚ ਬੁਕਿੰਗ ਕਰ ਸਕਦੇ ਹਨ। ਇਸ ਤੋਂ ਪਹਿਲਾਂ ਏਅਰ ਇੰਡੀਆ ਐਕਸਪ੍ਰੈਸ ਨੇ ਬੀਮਾਰ ਹੋਣ ਦੀ ਸੂਚਨਾ ਦੇਣ ਵਾਲੇ ਚਾਲਕ ਦਲ ਦੇ ਘੱਟੋ-ਘੱਟ 25 ਮੈਂਬਰਾਂ ਨੂੰ ਬਰਖਾਸਤਗੀ ਪੱਤਰ ਜਾਰੀ ਕੀਤੇ ਸਨ।

ਏਅਰਲਾਈਨ ਨੇ ਚਾਲਕ ਦਲ ਦੇ ਹੋਰ ਮੈਂਬਰਾਂ ਨੂੰ ਵੀਰਵਾਰ ਸ਼ਾਮ 4 ਵਜੇ ਤਕ ਕੰਮ 'ਤੇ ਵਾਪਸ ਆਉਣ ਦਾ ਆਦੇਸ਼ ਦਿਤਾ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਵੀ ਬਰਖਾਸਤ ਕਰ ਦਿਤਾ ਜਾਵੇਗਾ। ਇਸ ਪਿਛੋਕੜ ਵਿਚ, ਏਅਰ ਇੰਡੀਆ ਐਕਸਪ੍ਰੈਸ ਨੇ ਕਿਹਾ ਕਿ ਉਹ ਕੁੱਝ ਵਿਅਕਤੀਆਂ ਵਿਰੁਧ ਉਚਿਤ ਕਾਰਵਾਈ ਕਰ ਰਹੀ ਹੈ। ਉਸ ਨੇ ਕਿਹਾ, “ਅਸੀਂ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਦੀ ਵਚਨਬੱਧਤਾ ਨਾਲ ਚਾਲਕ ਦਲ ਨਾਲ ਗੱਲਬਾਤ ਕਰ ਰਹੇ ਹਾਂ, ਅਸੀਂ ਕੁੱਝ ਵਿਅਕਤੀਆਂ ਵਿਰੁਧ ਉਚਿਤ ਕਦਮ ਚੁੱਕ ਰਹੇ ਹਾਂ ਕਿਉਂਕਿ ਉਨ੍ਹਾਂ ਦੀਆਂ ਕਾਰਵਾਈਆਂ ਨੇ ਸਾਡੇ ਹਜ਼ਾਰਾਂ ਯਾਤਰੀਆਂ ਨੂੰ ਗੰਭੀਰ ਅਸੁਵਿਧਾ ਦਿਤੀ ਹੈ”।

(For more Punjabi news apart from Air India Express cancels 85 flights due to cabin crew shortage, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement