Wealthiest cities: ਵਾਸ਼ਿੰਗਟਨ ਡੀਸੀ ਨੂੰ ਪਛਾੜਦੇ ਹੋਏ ਮੁੰਬਈ ਅਤੇ ਦਿੱਲੀ ਦੁਨੀਆਂ ਦੇ ਚੋਟੀ ਦੇ 50 ਸਭ ਤੋਂ ਅਮੀਰ ਸ਼ਹਿਰਾਂ ’ਚ ਹੋਇਆ ਸ਼ਾਮਲ

By : BALJINDERK

Published : May 9, 2024, 11:03 am IST
Updated : May 9, 2024, 11:03 am IST
SHARE ARTICLE
Mumbai cities
Mumbai cities

Wealthiest cities: ਮੁੰਬਈ 24ਵਾਂ ਅਤੇ ਦਿੱਲੀ 37ਵੇਂ ਸਥਾਨ 'ਤੇ, ਭਾਰਤ ਦੀ ਆਰਥਿਕ ਤਰੱਕੀ - ਸ਼ਹਿਰੀ ਵਿਕਾਸ ਦਾ ਅਸਰ

Wealthiest cities: ਦਿੱਲੀ ਅਤੇ ਮੁੰਬਈ ਨੇ ਵਾਸ਼ਿੰਗਟਨ ਡੀਸੀ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਦੁਨੀਆਂ ਦੇ ਚੋਟੀ ਦੇ 50 ਸਭ ਤੋਂ ਅਮੀਰ ਸ਼ਹਿਰਾਂ ’ਚ ਸ਼ਾਮਲ ਹੋ ਗਏ ਹਨ। ਹੈਨਲੇ ਐਂਡ ਪਾਰਟਨਰਜ਼ ਦੁਆਰਾ ਜਾਰੀ ਕੀਤੀ ਗਈ ਇਹ ਦਰਜਾਬੰਦੀ ਭਾਰਤ ਦੀ ਆਰਥਿਕ ਤਰੱਕੀ ਅਤੇ ਸ਼ਹਿਰੀ ਵਿਕਾਸ ਨੂੰ ਰੇਖਾਂਕਿਤ ਕਰਦੀ ਹੈ।
ਇਨ੍ਹਾਂ ਦੋਵਾਂ ਸ਼ਹਿਰਾਂ ’ਚ ਉੱਚ ਜਾਇਦਾਦ ਵਾਲੇ ਅਮੀਰਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਰਿਪੋਰਟ ਮੁਤਾਬਕ ਸਭ ਤੋਂ ਅਮੀਰ ਸ਼ਹਿਰਾਂ ਦੀ ਸੂਚੀ 'ਚ ਨਿਊਯਾਰਕ ਸਭ ਤੋਂ ਉੱਪਰ ਹੈ। ਇਸਦੀ ਕੁੱਲ ਜਾਇਦਾਦ 3 ਟ੍ਰਿਲੀਅਨ ਡਾਲਰ ਤੋਂ ਵੱਧ ਹੈ। ਇਸ ਸ਼ਹਿਰ ਵਿੱਚ 3,49,500 ਕਰੋੜਪਤੀ ਹਨ, ਜਿਨ੍ਹਾਂ ਵਿਚ 744 ਦਸ ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਅਤੇ 60 ਅਰਬਪਤੀ ਹਨ।

ਇਹ ਵੀ ਪੜੋ:Punjab News : ਇਕ ਮਹੀਨਾ ਪਹਿਲਾਂ ਇਟਲੀ ਗਏ ਨੌਜਵਾਨ ਦੀ ਹੋਈ ਮੌਤ 

ਇਹ Air BnB, Apple ਅਤੇ Netflix ਵਰਗੀਆਂ ਤਕਨੀਕੀ ਦਿੱਗਜਾਂ ਦਾ ਸ਼ਹਿਰ ਹੈ। ਸੂਚੀ ’ਚ ਮੁੰਬਈ ਅਤੇ ਦਿੱਲੀ ਕ੍ਰਮਵਾਰ 24ਵੇਂ ਅਤੇ 37ਵੇਂ ਸਥਾਨ 'ਤੇ ਹਨ। ਪਿਛਲੇ ਸਾਲ ਦਿੱਲੀ ਅਤੇ ਮੁੰਬਈ ਦੇ ਨਾਲ-ਨਾਲ ਬੰਗਲੌਰ, ਕੋਲਕਾਤਾ ਅਤੇ ਹੈਦਰਾਬਾਦ ਨੂੰ ਵੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਵਾਰ ਸੂਚੀ ਵਿਚ ਅਮਰੀਕਾ ਦਾ ਦ ਬੇ ਏਰੀਆ ਦੂਜੇ ਸਥਾਨ 'ਤੇ, ਜਾਪਾਨ ਦਾ ਟੋਕੀਓ ਤੀਜੇ ਸਥਾਨ 'ਤੇ, ਸਿੰਗਾਪੁਰ ਚੌਥੇ ਸਥਾਨ 'ਤੇ ਅਤੇ ਬ੍ਰਿਟੇਨ ਦਾ ਲੰਡਨ ਪੰਜਵੇਂ ਸਥਾਨ 'ਤੇ ਹੈ।

(For more news apart from Mumbai and Delhi are among top 50 richest cities in world News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪਹਿਲੀ ਵਾਰ ਕੈਮਰੇ 'ਤੇ Sukhjinder Randhawa ਆਪਣੀ ਪਤਨੀ ਨਾਲ, Exclusive Interview 'ਚ ਦਿਲ ਖੋਲ੍ਹ ਕੇ ਕੀਤੀ...

31 May 2024 12:48 PM

ਭਾਜਪਾ ਉਮੀਦਵਾਰ ਰਾਣਾ ਸੋਢੀ ਦਾ ਬੇਬਾਕ Interview ਦਿੱਲੀ ਵਾਲੀਆਂ ਲੋਟੂ ਪਾਰਟੀਆਂ ਵਾਲੇ ਸੁਖਬੀਰ ਦੇ ਬਿਆਨ 'ਤੇ ਕਸਿਆ

31 May 2024 12:26 PM

" ਨੌਜਵਾਨਾਂ ਲਈ ਇਹ ਸਭ ਤੋਂ ਵੱਡਾ ਮੌਕਾ ਹੁੰਦਾ ਹੈ ਜਦ ਉਹ ਆਪਣੀ ਵੋਟ ਜ਼ਰੀਏ ਆਪਣਾ ਨੇਤਾ ਚੁਣ

31 May 2024 12:18 PM

Punjab 'ਚ ਤੂਫਾਨ ਤੇ ਮੀਂਹ ਦਾ ਹੋ ਗਿਆ ALERT, ਦੇਖੋ ਕਿੱਥੇ ਕਿੱਥੇ ਮਿਲੇਗੀ ਰਾਹਤ, ਵੇਖੋ LIVE

31 May 2024 11:23 AM

Sanjay Singh Exclusive Interview- 'ਆਪ' ਦਾ 13-0 ਵਾਲਾ ਦਾਅਵਾ ਹਕੀਕਤ ਦੇ ਕਿੰਨਾ ਨੇੜੇ ?

31 May 2024 10:28 AM
Advertisement