Hyderabad : 2 ਰੇਪ ਪੀੜਤ ਲੜਕੀਆਂ ਨੇ 10ਵੀਂ ਜਮਾਤ 'ਚ ਚੰਗੇ ਅੰਕ ਹਾਸਲ ਕਰਕੇ ਪੇਸ਼ ਕੀਤੀ ਮਿਸਾਲ
Published : May 9, 2024, 10:37 pm IST
Updated : May 9, 2024, 10:37 pm IST
SHARE ARTICLE
 Two Rape victims
Two Rape victims

ਦੋਵੇਂ ਲੜਕੀਆਂ ਹੁਣ ਪੁਲਿਸ ਅਧਿਕਾਰੀ ਬਣਨ ਦੀ ਇੱਛਾ ਰੱਖਦੀਆਂ ਹਨ

Hyderabad : ਤੇਲੰਗਾਨਾ ਵਿਚ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਵਿਚ ਦੋ ਅਜਿਹੀਆਂ ਲੜਕੀਆਂ ਵੀ ਸ਼ਾਮਲ ਹਨ ,ਜਿਨ੍ਹਾਂ ਨੇ ਅਪਣੇ ਹੀ ਕਰੀਬੀ ਰਿਸ਼ਤੇਦਾਰਾਂ ਦੇ ਹੱਥੋਂ ਜਬਰ ਜਨਾਹ ਦਾ ਦਰਦ ਝੱਲਿਆ ਪਰ ਇਸ ਮਾਨਸਿਕ ਸਦਮੇ ’ਤੇ ਕਾਬੂ ਪਾ ਕੇ ਅਪਣੀ ਮਜਬੂਤੀ ਇੱਛਾ ਸ਼ਕਤੀ ਦੀ ਬਦੌਲਤ ਸਫ਼ਲਤਾ ਦੀ ਕਹਾਣੀ ਲਿਖੀ। 

ਪੁਲਿਸ ਅਧਿਕਾਰੀ ਐਮ ਮਹਿੰਦਰ ਰੈੱਡੀ ਨੇ ਦਸਿਆ ਕਿ ਪੀੜਤਾਂ ਵਿਚੋਂ ਇਕ ਪੀੜਤਾ (15 ਸਾਲ) ਨਾਲ 2023 ਵਿਚ ਉਸਦੇ ਪਿਤਾ ਨੇ ਬਲਾਤਕਾਰ ਕੀਤਾ ਸੀ ਅਤੇ ਇਹ ਅਣਮਨੁੱਖੀ ਕਾਰਾ ਉਸ ਦੇ ਗਰਭਵਤੀ ਹੋਣ ਤੋਂ ਬਾਅਦ ਸਾਹਮਣੇ ਆਇਆ ਸੀ। 

ਰੈਡੀ ਨੇ ਦਸਿਆ ਕਿ ਪੀੜਤਾ ਦੇ ਪੇਟ ’ਚ ਦਰਦ ਹੋਣ ਤੋਂ ਬਾਅਦ ਉਸ ਦੀ ਦਾਦੀ ਉਸ ਨੂੰ ਹਸਪਤਾਲ ਲੈ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਦਸਿਆ ਕਿ ਉਹ ਗਰਭਵਤੀ ਹੈ ਅਤੇ ਉਸ ਨੂੰ ਗਰਭਵਤੀ ਹੋਏ ਕਾਫੀ ਸਮਾਂ ਹੋ ਗਿਆ ਹੈ, ਇਸ ਲਈ ਗਰਭਪਾਤ ਸੰਭਵ ਨਹੀਂ ਸੀ। 

ਉਨ੍ਹਾਂ ਦਸਿਆ ਕਿ ਪੀੜਤਾ ਨੇ ਹਾਲ ਹੀ ਵਿਚ ਇਕ ਬੱਚੇ ਨੂੰ ਜਨਮ ਦਿਤਾ, ਜਿਸ ਨੂੰ ਅਨਾਥ ਆਸ਼ਰਮ ’ਚ ਭੇਜਿਆ ਗਿਆ ਅਤੇ ਪੀੜਤਾ ਨੇ ਅਪਣੀ ਪੜ੍ਹਾਈ ਜਾਰੀ ਰੱਖੀ। ਇਸ ਸਦਮੇ ਦੇ ਬਾਵਜੂਦ ਪੀੜਤਾ ਨੇ 10ਵੀਂ ਜਮਾਤ ਦੀ ਪ੍ਰੀਖਿਆ ਵਿਚ ਚੰਗੇ ਅੰਕ ਹਾਸਲ ਕੀਤੇ।ਰੈਡੀ ਨੇ ਕਿਹਾ ਕਿ ਅਦਾਲਤ ਨੇ ਇਸ ਮਾਮਲੇ ’ਚ ਦੋਸ਼ੀ ਪਿਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਪੀੜਤ ਨੂੰ 15 ਲੱਖ ਰੁਪਏ ਦਾ ਮੁਆਵਜ਼ਾ ਦਿਤਾ ਹੈ।

ਉਸ ਨੇ ਦਸਿਆ ਕਿ ਦੂਜੀ ਪੀੜਤ (16 ਸਾਲ) ਨਾਲ ਵੀ ਇਕ ਨਜ਼ਦੀਕੀ ਰਿਸ਼ਤੇਦਾਰ ਨੇ ਬਲਾਤਕਾਰ ਕੀਤਾ ਸੀ ਅਤੇ ਇਸ ਘਟਨਾ ਤੋਂ ਬਾਅਦ ਲੜਕੀ ਦੇ ਹੋਰ ਰਿਸ਼ਤੇਦਾਰਾਂ ਨੇ ਵੀ ਉਸ ਦੇ ਪ੍ਰਵਾਰ ਤੋਂ ਕਿਨਾਰਾ ਕਰ ਲਿਆ ਪਰ ਜਦੋਂ ਪੀੜਤਾ ਨੇ ਚੰਗੇ ਅੰਕ (9.3 ਜੀਪੀਏ) ਪ੍ਰਾਪਤ ਕੀਤੇ ਤਾਂ ਉਨ੍ਹਾਂ ਨੇ ਉਸ ਨੂੰ ਵਧਾਈ ਦਿਤੀ। ਰੈਡੀ ਨੇ ਕਿਹਾ ਕਿ ਦੋਵੇਂ ਲੜਕੀਆਂ ਹੁਣ ਪੁਲਿਸ ਅਧਿਕਾਰੀ ਬਣਨ ਦੀ ਇੱਛਾ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਪੀੜਤਾਂ ਦੀ ਸਦਮੇ ਨੂੰ ਦੂਰ ਕਰਨ ਵਿਚ ਮਦਦ ਕੀਤੀ ਅਤੇ ਉਨ੍ਹਾਂ ਨੂੰ ਅਪਣੀ ਪੜ੍ਹਾਈ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। 

Location: India, Telangana, Hyderabad

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement