
ਰਾਹੁਲ ਗਾਂਧੀ ਨੇ ਦੇਸ਼ ਦੇ ਨੌਜਵਾਨਾਂ ਨੂੰ ਭਰੋਸਾ ਦਿਤਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭੁਲੇਖੇ ਵਿਚ ਨਾ ਆਉਣ ਅਤੇ ਕਾਂਗਰਸ ਨੂੰ ਵੋਟ ਦੇਣ
Rahul Gandhi : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੇਸ਼ ਦੇ ਨੌਜਵਾਨਾਂ ਨੂੰ ਭਰੋਸਾ ਦਿਤਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭੁਲੇਖੇ ਵਿਚ ਨਾ ਆਉਣ ਅਤੇ ਕਾਂਗਰਸ ਨੂੰ ਵੋਟ ਦੇਣ।
ਉਨ੍ਹਾਂ ਕਿਹਾ ਕਿ ਜੇਕਰ 4 ਜੂਨ ਨੂੰ ਲੋਕ ਸਭਾ ਚੋਣ ਨਤੀਜਿਆਂ ਅਨੁਸਾਰ ਕੇਂਦਰ ਵਿਚ ਇੰਡੀਆ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ 15 ਅਗਸਤ ਤਕ 30 ਲੱਖ ਸਰਕਾਰੀ ਅਸਾਮੀਆਂ ’ਤੇ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਜਾਵੇਗੀ।
ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਨੌਜਵਾਨ, ਭਾਰਤ ਵਿਚ 4 ਜੂਨ ਨੂੰ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਸਾਡੀ ਗਾਰੰਟੀ ਹੈ ਕਿ 15 ਅਗੱਸਤ ਤਕ 30 ਲੱਖ ਖ਼ਾਲੀ ਸਰਕਾਰੀ ਅਸਾਮੀਆਂ ’ਤੇ ਭਰਤੀ ਦਾ ਕੰਮ ਸ਼ੁਰੂ ਕਰ ਦਿਤਾ ਜਾਵੇਗਾ।
ਉਨ੍ਹਾਂ ਕਿਹਾ ,ਨਰਿੰਦਰ ਮੋਦੀ ਦੇ ਝੂਠੇ ਪ੍ਰਚਾਰ ਨਾਲ ਭਟਕ ਨਾ ਜਾਓ, ਅਪਣੇ ਮੁੱਦਿਆਂ ’ਤੇ ਡਟੇ ਰਹੋ। ਇੰਡੀਆ ਦੀ ਸੁਣੋ, ਨਫ਼ਰਤ ਨਾ ਕਰੋ, ਅਪਣੀ ਨੌਕਰੀ ਚੁਣੋ।