Bombay High Court News: ਜਦੋਂ ਔਰਤ ਕਹੇ ਨਾਂਹ ਤਾਂ ਇਸ ਦਾ ਮਤਲਬ ਨਾਂਹ ਹੀ ਹੁੰਦੈ : ਮੁੰਬਈ ਹਾਈ ਕੋਰਟ
Published : May 9, 2025, 5:48 am IST
Updated : May 9, 2025, 5:48 am IST
SHARE ARTICLE
When a woman says no, it means no Bombay High Court News in punjabi
When a woman says no, it means no Bombay High Court News in punjabi

ਅਦਾਲਤ ਨੇ ਸਮੂਹਕ ਬਲਾਤਕਾਰ ਮਾਮਲੇ ’ਚ ਤਿੰਨ ਦੋਸ਼ੀਆਂ ਦੀ ਸਜ਼ਾ ਰੱਖੀ ਬਰਕਰਾਰ

When a woman says no, it means no Bombay High Court News: ਬੰਬੇ ਹਾਈ ਕੋਰਟ ਨੇ ਇਕ ਸਾਥੀ ਕਰਮੀ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ ’ਚ ਤਿੰਨ ਵਿਅਕਤੀਆਂ ਦੀ ਸਜ਼ਾ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਜੇਕਰ ਕੋਈ ਔਰਤ ਨਾ ਕਹਿੰਦੀ ਹੈ, ਤਾਂ ਇਸਦਾ ਮਤਲਬ ਨਾ ਹੁੰਦਾ ਹੈ ਅਤੇ ਉਸਦੀਆਂ ਪਿਛਲੀਆਂ ਜਿਨਸੀ ਗਤੀਵਿਧੀਆਂ ਦੇ ਆਧਾਰ ’ਤੇ ਸਹਿਮਤੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਜਸਟਿਸ ਨਿਤਿਨ ਸੂਰਿਆਵੰਸ਼ੀ ਅਤੇ ਐਮ.ਡਬਲਯੂ. ਚਾਂਦਵਾਨੀ ਦੇ ਬੈਂਚ ਨੇ 6 ਮਈ ਦੇ ਅਪਣੇ ਫ਼ੈਸਲੇ ਵਿਚ ਕਿਹਾ, ‘‘ਨਾ ਦਾ ਮਤਲਬ ਨਾ ਹੀ ਹੁੰਦਾ ਹੈ’’।

ਬੈਂਚ ਨੇ ਦੋਸ਼ੀਆਂ ਵਲੋਂ ਪੀੜਤ ਦੀ ਨੈਤਿਕਤਾ ’ਤੇ ਸਵਾਲ ਉਠਾਉਣ ਦੀ ਕੋਸ਼ਿਸ਼ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿਤਾ। ਅਦਾਲਤ ਨੇ ਕਿਹਾ ਕਿ ਕਿਸੇ ਔਰਤ ਦੀ ਸਹਿਮਤੀ ਤੋਂ ਬਿਨਾਂ ਸਰੀਰਕ ਸਬੰਧ ਬਣਾਉਣਾ ਉਸ ਦੇ ਸਰੀਰ, ਮਨ ਅਤੇ ਨਿੱਜਤਾ ’ਤੇ ਹਮਲਾ ਹੈ। ਅਦਾਲਤ ਨੇ ਬਲਾਤਕਾਰ ਨੂੰ ਸਮਾਜ ਵਿਚ ਸਭ ਤੋਂ ਨੈਤਿਕ ਅਤੇ ਸਰੀਰਕ ਤੌਰ ’ਤੇ ਨਿੰਦਣਯੋਗ ਅਪਰਾਧ ਦਸਿਆ। ਅਦਾਲਤ ਨੇ ਤਿੰਨਾਂ ਵਿਅਕਤੀਆਂ ਦੀਆਂ ਸਜ਼ਾਵਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿਤਾ ਪਰ ਉਨ੍ਹਾਂ ਦੀ ਸਜ਼ਾ ਨੂੰ ਉਮਰ ਕੈਦ ਤੋਂ ਘਟਾ ਕੇ 20 ਸਾਲ ਕਰ ਦਿਤਾ।

ਪਟੀਸ਼ਨ ’ਚ ਤਿੰਨਾਂ ਵਿਅਕਤੀਆਂ ਨੇ ਦਾਅਵਾ ਕੀਤਾ ਸੀ ਕਿ ਔਰਤ ਸ਼ੁਰੂ ਵਿਚ ਉਨ੍ਹਾਂ ’ਚੋਂ ਇਕ ਨਾਲ ਰਿਸ਼ਤੇ ਵਿਚ ਸੀ ਪਰ ਬਾਅਦ ’ਚ ਇਕ ਹੋਰ ਵਿਅਕਤੀ ਨਾਲ ‘ਲਿਵ ਇਨ ਪਾਰਟਨਰ’ ਵਜੋਂ ਰਹਿਣ ਲੱਗ ਪਈ। ਨਵੰਬਰ 2014 ’ਚ ਤਿੰਨਾਂ ਨੇ ਪੀੜਤਾ ਦੇ ਘਰ ਵਿਚ ਦਾਖ਼ਲ ਹੋ ਕੇ ਉਸਦੇ ਪੁਰਸ਼ ਸਾਥੀ ’ਤੇ ਹਮਲਾ ਕਰ ਦਿਤਾ। ਮੁਲਜ਼ਮ ਔਰਤ ਨੂੰ ਜ਼ਬਰਦਸਤੀ ਨੇੜੇ ਦੀ ਇਕਾਂਤ ਜਗ੍ਹਾ ’ਤੇ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ। 

ਆਪਣੇ ਫੈਸਲੇ ਵਿੱਚ, ਬੈਂਚ ਨੇ ਕਿਹਾ ਕਿ ਭਾਵੇਂ ਕੋਈ ਔਰਤ ਆਪਣੇ ਪਤੀ ਤੋਂ ਤਲਾਕ ਲਏ ਬਿਨਾਂ ਵੱਖ ਹੋ ਕੇ ਕਿਸੇ ਹੋਰ ਮਰਦ ਨਾਲ ਰਹਿ ਰਹੀ ਹੈ, ਕੋਈ ਵੀ ਮਰਦ ਉਸਦੀ ਸਹਿਮਤੀ ਤੋਂ ਬਿਨਾਂ ਉਸਨੂੰ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਨਹੀਂ ਕਰ ਸਕਦਾ।     (ਏਜੰਸੀ)
 

 

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement