ਰਾਹੁਲ ਦੇ ਅਸਤੀਫ਼ੇ ਦੀ ਮੰਗ ਤੋਂ ਪਾਰਟੀ ਵਿਚ ਬਣਿਆ ਤਣਾਅ ਦਾ ਮਾਹੌਲ
Published : Jun 9, 2019, 10:48 am IST
Updated : Jun 9, 2019, 10:48 am IST
SHARE ARTICLE
Uncertainty over Rahul Gandhis future sparks infighting in Congress units
Uncertainty over Rahul Gandhis future sparks infighting in Congress units

ਸੀਨੀਅਰ ਆਗੂਆਂ ਵੱਲੋਂ ਜਤਾਈ ਜਾ ਰਹੀ ਹੈ ਨਿਰਾਸ਼ਾ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਚਿਵ ਸ਼ਿਰਕਤ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫ਼ੇ ਨੂੰ ਲੈ ਕੇ ਹੁਣ ਵੀ ਮਾਹੌਲ ਗਰਮਾਇਆ ਹੋਇਆ ਹੈ। ਇਸ ਦੇ ਚਲਦੇ ਪਾਰਟੀ ਦੀ ਸਟੇਟ ਯੂਨਿਟਸ ਵਿਚ ਆਪਸੀ ਅਣਬਣ ਦੀ ਸਥਿਤੀ ਪੈਦਾ ਹੋ ਗਈ ਹੈ। ਕੇਂਦਰੀ ਲਿਡਰਸ਼ਿਪ ਦੇ ਢਿੱਲੇਪਨ ਕਾਰਨ ਇਹ ਸਥਿਤੀ ਹੋਰ ਵੀ ਖ਼ਤਰਨਾਕ ਹੁੰਦੀ ਜਾ ਰਹੀ ਹੈ। ਪੰਜਾਬ ਤੋਂ ਲੈ ਕੇ ਕਰਨਾਟਕ ਪਾਰਟੀ ਦੇ ਅੰਤਰਗਤ ਸੰਘਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Congress Working Committee meeting todayCongress Party 

ਇਹੀ ਨਹੀਂ ਸੀਨੀਅਰ ਆਗੂਆਂ ਨੂੰ ਚਿੰਤਾ ਹੈ ਕਿ ਜੇਕਰ ਰਾਹੁਲ ਗਾਂਧੀ ਅਪਣਾ ਅਸਤੀਫ਼ਾ ਵਾਪਸ ਨਹੀਂ ਲੈਦੇਂ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ। ਦਿਗ਼ਜ ਕਾਂਗਰਸ ਆਗੂ ਵੀਰੱਪਾ ਮੋਹਲੀ ਨੇ ਸਰਵਜਨਕ ਰੂਪ ’ਤੇ ਕਿਹਾ ਹੈ ਕਿ ਪਾਰਟੀ ਦੇ ਉਹਨਾਂ ਸਾਥੀਆਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੂੰ ਅਪਣੇ ਅਸਤੀਫ਼ੇ ’ਤੇ ਸਬੰਧੀ ਮੰਗ ਨੂੰ ਰੱਦ ਕਰਨਾ ਚਾਹੀਦਾ ਹੈ।

Veerappa MoilyVeerappa Moily

ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਨੂੰ ਮਜਬੂਤੀ ਨਾਲ ਪ੍ਰਧਾਨਗੀ ਵਾਲੇ ਆਹੁਦੇ ’ਤੇ ਕੰਮ ਕਰਨਾ ਚਾਹੀਦਾ ਹੈ ਅਤੇ ਰਾਜ ਯੂਨਿਟਾਂ ਵਿਚ ਦਖਲ ਦੇ ਕੇ ਆਪਸੀ ਲੜਾਈ ਖ਼ਤਮ ਕਰਨੀ ਚਾਹੀਦੀ ਹੈ। ਮੋਹਲੀ ਨੇ ਕਿਹਾ ਕਿ ਰਾਹੁਲ ਗਾਂਧੀ ਪਾਰਟੀ ਨੂੰ ਸਹੀ ਹੱਥਾਂ ਵਿਚ ਦੇ ਕੇ ਆਹੁਦਾ ਛੱਡ ਸਕਦੇ ਹਨ। ਰਾਹੁਲ ਗਾਂਧੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇੰਦਰਾ ਗਾਂਧੀ ਨੂੰ ਵੀ 1977 ਵਿਚ ਅਜਿਹੇ ਵਕਤ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹਨਾਂ ਨੇ ਅੱਗੇ ਵਧਣ ਦਾ ਫ਼ੈਸਲਾ ਕੀਤਾ ਸੀ।

ਉਹਨਾਂ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਚਾਹੀਦੀ ਹੈ। ਰਾਜ ਦੀ ਯੂਨਿਟਾਂ ਦੇ ਵਿਵਾਦਾਂ ਦੇ ਨਿਪਟਾਰੇ ਕਰਦੇ ਹੋਏ ਸੰਗਠਨ ਦੀ ਦਿਸ਼ਾ ਤੈਅ ਕਰਨੀ ਚਾਹੀਦੀ ਹੈ। ਆਮ ਚੋਣਾਂ ਵਿਚ ਕਾਂਗਰਸ ਨੂੰ ਕੇਵਲ 52 ਸੀਟਾਂ ਹੀ ਮਿਲੀਆਂ ਹਨ ਜੋ ਕਿ 2014 ਦੇ ਮੁਕਾਬਲੇ ਸਿਰਫ 8 ਸੀਟਾਂ ਹੀ ਵੱਧ ਹਨ। ਪਾਰਟੀ ਦੀ ਇਸ ਕਰਾਰੀ ਹਾਰ ਦੇ ਚਲਦੇ ਉਸ ਦੀ ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਕਰਨਾਟਕ ਅਤੇ ਮਹਾਂਰਾਸ਼ਟਰ ਵਰਗੇ ਅਹਿਮ ਰਾਜਾਂ ਦੀਆਂ ਯੂਨਿਟਾਂ ਵਿਚ ਸੰਘਰਸ਼ ਦੀ ਸਥਿਤੀ ਹੈ।

 ਫਿਲਹਾਲ ਪਾਰਟੀ ਵਿਚ ਇਸ ਗਲ ’ਤੇ ਵੀ ਚਰਚਾ ਹੈ ਕਿ ਰਾਹੁਲ ਗਾਂਧੀ ਦੇ ਅਸਤੀਫ਼ੇ ਨੂੰ ਵਾਪਸ ਨਾ ਲੈਣ ’ਤੇ ਵਰਕਿੰਗ ਪ੍ਰੋਜੈਕਟਿੰਗ ਜਾਂ ਫਿਰ ਆਗੂਆਂ ਦੀ ਕਮੇਟੀ ਨੂੰ ਕੰਮ ਦੇ ਲਈ ਨਿਯੁਕਤ ਕੀਤਾ ਜਾ ਸਕਦਾ ਹੈ। ਦਸ ਦਈਏ ਕਿ 17 ਜੂਨ ਤੋਂ ਸੰਸਦ ਪੱਧਰ ਵੀ ਸ਼ੁਰੂ ਹੋ ਰਿਹਾ ਹੈ ਅਤੇ ਕਾਂਗਰਸ ਨੂੰ ਉਸ ਤੋਂ ਪਹਿਲਾਂ ਹੀ ਤੈਅ ਕਰਨਾ ਹੋਵੇਗਾ ਕਿ ਲੋਕ ਸਭਾ ਵਿਚ ਪਾਰਟੀ ਦੇ ਆਗੂ ਦੇ ਤੌਰ ’ਤੇ ਪ੍ਰਤੀਨਿਧਤਾ ਕੌਣ ਕਰੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement