
ਰਾਹੁਲ ਗਾਂਧੀ ਅੜੇ ਆਪਣੀ ਜਿੱਦ ਤੇ
ਨਵੀਂ ਦਿੱਲੀ- ਲੋਕ ਸਭਾ ਚੋਣਾਂ ਵਿਚ ਹਾਰਨ ਤੋਂ ਬਾਅਦ ਕਾਂਗਰਸ ਨੇਤਾ ਦੇ ਪਦ ਤੋਂ ਦੇਣ ਤੇ ਅੜੇ ਰਾਹੁਲ ਗਾਂਧੀ ਨੂੰ ਪਾਰਟੀ ਦੇ ਕਈ ਵੱਡੇ ਆਗੂ ਮੁਲਾਕਤ ਕਰਨ ਲਈ ਪਹੁੰਚੇ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ, ਰਣਦੀਪ ਸੁਰਜੇਵਾਲ ਅਤੇ ਰਾਜਸਥਾਨ ਦੇ ਡਿਪਟੀ ਸੀਐਮ ਸਚਿਨ ਪਾਇਲਟ ਵੀ ਉਹਨਾਂ ਨੂੰ ਮਿਲਣ ਲਈ ਪਹੁੰਚੇ। ਸੂਤਰਾਂ ਨੇ ਐਨਡੀਏ ਨੂੰ ਦੱਸਿਆ ਕਿ ਪਾਰਟੀ ਪ੍ਰਮੁੱਖ ਦੇ ਲਈ ਉਮੀਦਵਾਰ ਉੱਤੇ ਚਰਚਾ ਕਰਨ ਲਈ ਕਾਂਗਰਸ ਇਕ ਹੋਰ ਬੈਠਕ ਕਰਨ ਦੀ ਯੋਜਨਾ ਬਣਾ ਰਹੀ ਹੈ।
Congress workers Committee
ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਉਹ ਆਪਣਾ ਅਸਤੀਫ਼ਾ ਦੇਣ ਦਾ ਫੈਸਲਾ ਨਹੀਂ ਬਦਲਣਗੇ ਹਾਲਾਂਕਿ ਕਾਂਗਰਸ ਦੇ ਕਈ ਸੀਨੀਅਰ ਨੇਤਾ ਉਹਨਾਂ ਨੂੰ ਆਪਣਾ ਫੈਸਲਾ ਬਦਲਣ ਲਈ ਕਹਿ ਰਹੇ ਹਨ ਪਰ ਉਹ ਆਪਣੇ ਫੈਸਲੇ ਤੇ ਅੜੇ ਹੋਏ ਹਨ। ਚੋਣ ਨਤੀਜਿਆ ਤੋਂ ਬਾਅਦ ਹੋਈ ਕਾਂਗਰਸ ਵਰਕਰ ਕਮੇਟੀ ਦੀ ਬੈਠਕ ਵਿਚ ਰਾਹੁਲ ਗਾਂਧੀ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਸ਼ਪੱਸ਼ਟ ਰੂਪ ਵਿਚ ਸਾਰਿਆਂ ਦੇ ਸਾਹਮਣੇ ਆਪਣੇ ਫੈਸਲਾ ਸੁਣਾ ਦਿੱਤਾ ਸੀ ਕਿ ਉਹ ਆਪਣੇ ਫੈਸਲੇ ਨੂੰ ਨਹੀਂ ਬਦਲਣਗੇ।
Rahul Gandhi
ਅੱਜ ਹੋਣ ਵਾਲੀ ਬੈਠਕ ਵਿਚ ਰਾਹੁਲ ਗਾਂਧੀ ਨੂੰ ਆਖ਼ਰੀ ਵਾਰ ਆਪਣਾ ਫੈਸਲਾ ਬਦਲਣ ਲਈ ਕਿਹਾ ਜਾਵੇਗਾ। ਰਾਹੁਲ ਗਾਂਧੀ ਨੇ ਬੈਠਕ ਵਿਚ ਕਾਂਗਰਸ ਨੇਤਾ ਦੇ ਪਦ ਤੋਂ ਆਪਣੀ ਮਾਂ ਸੋਨੀਆ ਗਾਂਧੀ ਅਤੇ ਆਪਣੀ ਭੈਣ ਦਾ ਨਾਮ ਵੀ ਪਾਰਟੀ ਵਿਚ ਅੱਗੇ ਵਧਾਉਣ ਤੋਂ ਮਨਾ ਕਰ ਦਿੱਤਾ। ਬੈਠਕ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਕੇਸੀ ਵੇਣੁਗੋਪਾਲ ਅਤੇ ਅਹਿਮਦ ਪਟੇਲ ਨਾਲ ਵੀ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਮੇਰਾ ਬਦਲ ਲੱਭ ਲਵੋ ਮੈਂ ਆਪਣੇ ਫੈਸਲੇ ਨੂੰ ਨਹੀਂ ਬਦਲਾਗਾ। ਸੂਤਰਾਂ ਨੇ ਇਹ ਵੀ ਕਿਹਾ ਕਿ ਹਫ਼ਤਾ ਭਰ ਕਾਂਗਰਸ ਦੇ ਸੀਨੀਅਰ ਨੇਤਾ ਉਹਨਾਂ ਨੂੰ ਆਪਣਾ ਫੈਸਲਾ ਬਦਲਣ ਲਈ ਜੁਟੇ ਹੋਏ ਹਨ ਪਰ ਰਾਹੁਲ ਗਾਂਧੀ ਤੇ ਇਸ ਦਾ ਕੋਈ ਅਸਰ ਨਹੀਂ ਸੀ।