
ਸੱਤ ਲੋਕ ਗੰਭੀਰ ਜ਼ਖ਼ਮੀ
ਉਦੈਪੁਰ : ਉਦੈਪੁਰ ਦੀ ਖੇਤੀ ਮੰਡੀ 'ਚ ਵੱਡਾ ਹਾਦਸਾ ਵਾਪਰਿਆ ਹੈ। ਇਕ ਦੁਕਾਨ ਦੀ ਛੱਤ ਡਿੱਗਣ ਨਾਲ 10 ਲੋਕ ਦੱਬੇ ਗਏ। ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਸੱਤ ਲੋਕ ਜ਼ਖਮੀ ਹੋ ਗਏ। ਸੀਐਮ ਅਸ਼ੋਕ ਗਹਿਲੋਤ ਨੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਮ੍ਰਿਤਕਾਂ ਲਈ ਦੋ-ਦੋ ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
PHOTO
ਜਾਣਕਾਰੀ ਅਨੁਸਾਰ ਇਹ ਹਾਦਸਾ ਬੁੱਧਵਾਰ ਸ਼ਾਮ ਨੂੰ ਵਾਪਰਿਆ। ਕ੍ਰਿਸ਼ੀ ਮੰਡੀ ਦੀ ਦੁਕਾਨ ਨੰਬਰ 10 ਦਾ ਮਾਲਕ ਵਿਨੈ ਕਾਂਤ ਸ਼ਾਮ 5.45 ਵਜੇ ਆਪਣੇ ਸਟਾਫ਼ ਨਾਲ ਬੈਠਾ ਸੀ। ਦੁਕਾਨ 'ਤੇ ਗਾਹਕ ਅਤੇ ਮਜ਼ਦੂਰ ਵੀ ਸਨ। ਦੁਕਾਨ ਦੇ ਅੱਗੇ ਨਵੀਂ ਦੁਕਾਨ ਦੀ ਨੀਂਹ ਪੁੱਟੀ ਜਾ ਰਹੀ ਸੀ। ਇਸ ਦੌਰਾਨ ਵਿਨੈ ਕਾਂਤ ਦੀ ਦੁਕਾਨ ਦੀ ਕੰਧ ਅਤੇ ਛੱਤ ਡਿੱਗ ਗਈ। ਜਿਸ ਵਿੱਚ ਦੁਕਾਨ ਮਾਲਕ ਸਮੇਤ 10 ਲੋਕ ਦੱਬ ਗਏ।
इस दुर्घटना में घायल हुए श्रमिकों की उदयपुर में महाराणा भूपाल अस्पताल पहुंचकर कुशलक्षेम जानी और चिकित्सकों से उनके स्वास्थ्य एवं उपचार के बारे में जानकारी ली। घायल श्रमिकों के शीघ्र स्वास्थ्य लाभ की कामना करता हूँ। pic.twitter.com/k3D6cDjRlk
— Ashok Gehlot (@ashokgehlot51) June 8, 2022
ਹਾਦਸੇ ਤੋਂ ਬਾਅਦ ਮੌਕੇ 'ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਮਲਬੇ 'ਚੋਂ ਲੋਕਾਂ ਨੂੰ ਕੱਢਣ ਲਈ ਸਥਾਨਕ ਲੋਕ ਇਕੱਠੇ ਹੋ ਗਏ। ਸੂਚਨਾ 'ਤੇ SDRF ਦੀ ਟੀਮ ਵੀ ਪਹੁੰਚ ਗਈ। ਟੀਮ ਨੇ ਮਲਬੇ 'ਚੋਂ ਲੋਕਾਂ ਨੂੰ ਬਾਹਰ ਕੱਢਿਆ। ਜਿਸ ਵਿੱਚ ਤਿੰਨ ਲਾਸ਼ਾਂ ਵੀ ਕੱਢੀਆਂ ਗਈਆਂ। ਮਰਨ ਵਾਲਿਆਂ ਵਿੱਚ ਨੀਲੇਸ਼ ਮੇਨਾਰੀਆ (33), ਭਾਵੇਸ਼ ਤੰਬੋਲੀ (28) ਅਤੇ ਜੈਪਾਲ ਸਿੰਘ (24) ਸ਼ਾਮਲ ਹਨ।
PHOTO