
ਕਿਸ਼ੋਰੀ ਲਾਲ ਸ਼ਰਮਾ ਜਿੱਤ ਤੋਂ ਬਾਅਦ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਸਨ
KL Sharma's wife : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਅਮੇਠੀ ਲੋਕ ਸਭਾ ਸੀਟ ਤੋਂ ਸਮ੍ਰਿਤੀ ਇਰਾਨੀ ਨੂੰ ਹਰਾਉਣ ਵਾਲੇ ਕਿਸ਼ੋਰੀ ਲਾਲ ਸ਼ਰਮਾ, ਉਨ੍ਹਾਂ ਦੀ ਪਤਨੀ ,ਰਾਹੁਲ ਗਾਂਧੀ ,ਪ੍ਰਿਅੰਕਾ ਗਾਂਧੀ ਅਤੇ ਸੋਨੀਆ ਗਾਂਧੀ ਨਜ਼ਰ ਆ ਰਹੇ ਹਨ। ਦਰਅਸਲ ਕਿਸ਼ੋਰੀ ਲਾਲ ਸ਼ਰਮਾ ਜਿੱਤ ਤੋਂ ਬਾਅਦ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਸਨ। ਇਸ ਦੌਰਾਨ ਰਾਹੁਲ ਗਾਂਧੀ ਨੇ ਕੇਐਲ ਸ਼ਰਮਾ ਨੂੰ ਉਨ੍ਹਾਂ ਦੀ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਦਾ ਹਾਲ-ਚਾਲ ਵੀ ਪੁੱਛਿਆ। ਇਸ ਦੇ ਨਾਲ ਹੀ ਕੇਐਲ ਸ਼ਰਮਾ ਦੀ ਪਤਨੀ ਨੇ ਸੋਨੀਆ ਗਾਂਧੀ ਨੂੰ ਕਿਹਾ ਕਿ ਤੁਸੀਂ ਇੱਕ ਸ਼ੇਰ ਨੂੰ ਜਨਮ ਦਿੱਤਾ ਹੈ।
ਰਾਹੁਲ ਗਾਂਧੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਅਮੇਠੀ-ਰਾਏਬਰੇਲੀ ਨਾਲ ਕਾਂਗਰਸ ਅਤੇ ਸਾਡੇ ਪਰਿਵਾਰ ਦਾ ਇੱਕ ਅਟੁੱਟ ਰਿਸ਼ਤਾ ਹੈ, ਸੇਵਾ ਦਾ ਰਿਸ਼ਤਾ ਰਿਹਾ ਹੈ। ਕਿਸ਼ੋਰੀ ਲਾਲ ਜੀ 40 ਸਾਲਾਂ ਤੋਂ ਵੱਧ ਸਮੇਂ ਤੋਂ ਅਮੇਠੀ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਰਹੇ ਹਨ, ਉਨ੍ਹਾਂ ਦੀ ਸੇਵਾ 'ਚ ਸਮਰਪਿਤ ਰਹੇ ਹਨ ਅਤੇ ਜਨਤਾ ਨੇ ਉਨ੍ਹਾਂ ਨੂੰ ਆਪਣਾ ਸੰਸਦ ਮੈਂਬਰ ਚੁਣ ਕੇ ਸੰਵਿਧਾਨਕ ਤੌਰ 'ਤੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਇਸ ਇਤਿਹਾਸਕ ਜਿੱਤ ਤੋਂ ਬਾਅਦ ਕਿਸ਼ੋਰੀ ਜੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਦਿਲੋਂ ਵਧਾਈ ਦਿੱਤੀ।
ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਰਾਹੁਲ ਗਾਂਧੀ ਕਿਸ਼ੋਰੀ ਲਾਲ ਸ਼ਰਮਾ ਨੂੰ ਦੇਖਦੇ ਹੀ ਪੁੱਛਦੇ ਹਨ ਕਿ ਸਾਂਸਦ ਜੀ ਕਿਵੇਂ ਹੋ ਤੁਸੀਂ ? ਹੁਣ ਖੁਸ਼ ਹੈ ? ਨਾਲ ਹੀ ਰਾਹੁਲ ਨੇ ਪੁੱਛਿਆ ਕਿ ਕਿਹੋ ਜਿਹੀ ਸੀ ਚੋਣ ? ਇਸ 'ਤੇ ਕੇ.ਐੱਲ.ਸ਼ਰਮਾ ਨੇ ਕਿਹਾ ਕਿ ਚੋਣ ਚੰਗੀ ਸੀ ,ਪ੍ਰਿਅੰਕਾ ਗਾਂਧੀ ਨੇ ਜਿਵੇਂ ਨਿਰਦੇਸ਼ ਦਿੱਤੇ ਸੀ ,ਮੈਂ ਉਸ ਦਾ ਪਾਲਣਾ ਕੀਤਾ। ਸੋਨੀਆ ਜੀ ਨੇ ਵੀ ਮੈਸੇਜ ਦਿੱਤਾ, ਜਿਸ ਨਾਲ ਮੈਨੂੰ ਤਾਕਤ ਮਿਲੀ। ਉਨ੍ਹਾਂ ਕਿਹਾ ਕਿ ਅਮੇਠੀ ਦੀਆਂ ਭਾਵਨਾਵਾਂ ਗਾਂਧੀ ਪਰਿਵਾਰ ਨਾਲ ਜੁੜੀਆਂ ਹੋਈਆਂ ਹਨ।
ਰਾਹੁਲ ਗਾਂਧੀ ਕਹਿੰਦੇ ਹਨ ਕਿ ਤੁਹਾਡਾ ਅਮੇਠੀ ਨਾਲ ਬਹੁਤ ਪੁਰਾਣਾ ਰਿਸ਼ਤਾ ਰਿਹਾ ਹੈ, ਇਹ ਗੱਲ ਬੀਜੇਪੀ ਵਾਲਿਆਂ ਦੀ ਸਮਝ ਨਹੀਂ ਆਈ। ਗੱਲਬਾਤ ਦੌਰਾਨ ਕੇਐਲ ਸ਼ਰਮਾ ਦੀ ਪਤਨੀ ਨੇ ਸੋਨੀਆ ਗਾਂਧੀ ਨੂੰ ਕਿਹਾ ਕਿ ਤੁਸੀਂ ਇੱਕ ਸ਼ੇਰ ਨੂੰ ਜਨਮ ਦਿੱਤਾ ਹੈ। ਇਸ 'ਤੇ ਸੋਨੀਆ ਗਾਂਧੀ ਨੇ ਕਿਹਾ ਕਿ ਕਿਉਂਕਿ ਮੈਂ ਸ਼ੇਰਨੀ ਹਾਂ।