PM Modi : ਜੰਮੂ ਦੇ ਜੌਹਰੀ ਰਿੰਕੂ ਚੌਹਾਨ ਨੇ PM ਲਈ ਬਣਾਇਆ ਅਨੋਖਾ ਤੋਹਫ਼ਾ

By : BALJINDERK

Published : Jun 9, 2024, 7:51 pm IST
Updated : Jun 9, 2024, 7:51 pm IST
SHARE ARTICLE
ਜੌਹਰੀ ਰਿੰਕੂ ਚੌਹਾਨ ਨੇ PM ਲਈ ਬਣਾਇਆ ਅਨੋਖਾ ਤੋਹਫ਼ਾ
ਜੌਹਰੀ ਰਿੰਕੂ ਚੌਹਾਨ ਨੇ PM ਲਈ ਬਣਾਇਆ ਅਨੋਖਾ ਤੋਹਫ਼ਾ

PM Modi : ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ’ਤੇ ਚਾਂਦੀ ਦਾ ‘‘ਕਮਲ’’ ਦਾ ਫੁੱਲ ਕੀਤਾ ਤਿਆਰ 

PM Modi : ਜੰਮੂ, 9 ਜੂਨ (ਭਾਸ਼ਾ) ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਜੁੜੇ ਜੰਮੂ ਦੇ ਇਕ ਜੌਹਰੀ ਨੇ ਐਤਵਾਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਸਮੇਂ ਨਰਿੰਦਰ ਮੋਦੀ ਲਈ ਚਾਂਦੀ ਦਾ ਬਣਿਆ ਤਿੰਨ ਕਿਲੋਗ੍ਰਾਮ ਕਮਲ ਦਾ ਫੁੱਲ ਤਿਆਰ ਕੀਤਾ ਹੈ। 'ਕਮਲ' ਭਾਜਪਾ ਦਾ ਚੋਣ ਨਿਸ਼ਾਨ ਹੈ। ਜੰਮੂ ਦੇ ਬਾਹਰਵਾਰ ਪਿੰਡ ਮੁਠੀ ਦੇ ਵਸਨੀਕ ਰਿੰਕੂ ਚੌਹਾਨ ਨੇ ਕਿਹਾ ਕਿ ਮੋਦੀ ਨੂੰ ਇਹ ਅਨੋਖਾ ਤੋਹਫ਼ਾ ਦੇਣ ਦਾ ਵਿਚਾਰ ਉਸ ਦੇ ਦਿਮਾਗ ਵਿਚ ਉਦੋਂ ਆਇਆ ਜਦੋਂ ਭਾਜਪਾ ਸਰਕਾਰ ਨੇ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਹਟਾਉਣ ਦਾ ਫੈਸਲਾ ਕੀਤਾ। ਜੰਮੂ-ਕਸ਼ਮੀਰ ਦਾ ਵਾਅਦਾ ਅਗਸਤ 2019 ’ਚ ਪੂਰਾ ਹੋਇਆ ਅਤੇ ਅਯੁੱਧਿਆ, ਉੱਤਰ ਪ੍ਰਦੇਸ਼ ’ਚ ਰਾਮ ਮੰਦਰ ਦਾ ਨਿਰਮਾਣ ਕੀਤਾ ਗਿਆ। ਪਾਰਟੀ ਦੇ ਯੁਵਾ ਵਿੰਗ ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਦੇ ਬੁਲਾਰੇ ਚੌਹਾਨ ਨੇ ਆਪਣੇ ਨਿਵਾਸ 'ਤੇ ਪੀਟੀਆਈ ਨੂੰ ਦੱਸਿਆ, "ਸਾਡੇ ਪਿਆਰੇ ਪ੍ਰਧਾਨ ਮੰਤਰੀ ਲਈ ਇਹ ਤੋਹਫ਼ਾ ਤਿਆਰ ਕਰਨ ’ਚ ਮੈਨੂੰ 15 ਤੋਂ 20 ਦਿਨ ਲੱਗ ਗਏ। ਮੈਂ ਖੁਦ ਚਾਂਦੀ ਦਾ ਬਣਿਆ ਕਮਲ ਦਾ ਫੁੱਲ ਤਿਆਰ ਕੀਤਾ ਹੈ ਅਤੇ ਉਸ ਨੂੰ ਭੇਟ ਕਰਨ ਦੀ ਉਡੀਕ ਕਰ ਰਿਹਾ ਹਾਂ।

ਇਹ ਵੀ ਪੜੋ:Maharashtra News : ਬੀਡ ਦੇ ਮਰਾਠਾ ਭਾਈਚਾਰੇ ਦੇ ਲੋਕਾਂ 'ਤੇ ਭਾਜਪਾ ਨੂੰ ਵੋਟ ਨਾ ਪਾਉਣ 'ਤੇ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ: ਮਨੋਜ ਜਾਰੰਗੇ 

ਰਿੰਕੂ ਚੌਹਾਨ ਨੂੰ ਆਪਣੀ ਪਤਨੀ ਦਾ ਸਮਰਥਨ ਕਰਨ ਲਈ 2018 ਵਿੱਚ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ, ਜਿਸ ਨੇ ਸ਼ਹਿਰੀ ਲੋਕਲ ਬਾਡੀ ਚੋਣਾਂ ਵਿਚ ਪਾਰਟੀ ਦੇ ਅਧਿਕਾਰਤ ਉਮੀਦਵਾਰ ਦੇ ਵਿਰੁੱਧ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ, ਪਰ ਉਸ ਦੀ ਬਰਖਾਸਤਗੀ ਹਫ਼ਤਿਆਂ ’ਚ ਰੱਦ ਕਰ ਦਿੱਤੀ ਗਈ ਸੀ।
ਪਿਛਲੇ ਦੋ ਦਹਾਕਿਆਂ ਤੋਂ ਭਾਜਪਾ ਨਾਲ ਜੁੜੇ ਚੌਹਾਨ ਨੇ ਕਿਹਾ, “ਧਾਰਾ 370 ਹਟਾਏ ਜਾਣ ਨਾਲ ਪੱਥਰਬਾਜ਼ੀ ਦੀਆਂ ਘਟਨਾਵਾਂ ਰੁਕ ਗਈਆਂ ਅਤੇ ਕਸ਼ਮੀਰ ’ਚ ਸ਼ਾਂਤੀ ਬਹਾਲ ਕਰਨ ’ਚ ਮਦਦ ਮਿਲੀ। ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਪਿਛਲੇ 500 ਸਾਲਾਂ ਤੋਂ ਲਟਕ ਰਿਹਾ ਸੀ। ਰਿੰਕੂ ਚੌਹਾਨ ਦੀ ਪਤਨੀ ਅੰਜਲੀ ਚੌਹਾਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਇਹ ਤੋਹਫਾ ਦੇਣ ਲਈ ਮਿਲਣ ਦੀ ਉਡੀਕ ਕਰ ਰਹੀ ਹੈ।

ਇਹ ਵੀ ਪੜੋ:World War II : ਦੂਜੇ ਵਿਸ਼ਵ ਯੁੱਧ ਦੇ ਸਾਬਕਾ ਫੌਜੀ ਨੇ 100 ਸਾਲ ਦੀ ਉਮਰ 'ਚ 96 ਸਾਲਾ ਪ੍ਰੇਮਿਕਾ ਨਾਲ ਕੀਤਾ ਵਿਆਹ 

ਇਸ ਦੌਰਾਨ, ਯੋਗਾ ਪ੍ਰਸ਼ੰਸਕਾਂ ਦੇ ਇੱਕ ਸਮੂਹ ਨੇ ਪੁਰਾਣੇ ਸ਼ਹਿਰ ਦੀ ਮੁਬਾਰਕ ਮੰਡੀ ’ਚ ਆਪਣੀ ਸਵੇਰ ਦੀ ਰੁਟੀਨ ਕਸਰਤ ਦੌਰਾਨ ਅਗਲੇ ਪੰਜ ਸਾਲਾਂ ’ਚ ਮੋਦੀ ਦੇ ਸਫ਼ਲ ਕਾਰਜਕਾਲ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ। ਇਸ ਸਮੂਹ ’ਚ ਸ਼ਾਮਲ ਸੋਨੀਆ ਟੰਡਨ ਨਾਮ ਦੀ ਇੱਕ ਔਰਤ ਨੇ ਪੀਟੀਆਈ ਨੂੰ ਕਿਹਾ, “ਕੋਈ ਵੀ ਮੋਦੀ ਦੀ ਥਾਂ ਨਹੀਂ ਲੈ ਸਕਦਾ ਅਤੇ ਮੈਨੂੰ ਖੁਸ਼ੀ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਵਾਪਸ ਆਉਣਗੇ। ਅਸੀਂ ਮੋਦੀ ਨੂੰ ਵੋਟ ਪਾਈ ਹੈ।

(For more news apart from Jeweler Rinku Chauhan of Jammu made a unique gift for PM News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement