ਚਾਰ ਪਾਰਟੀਆਂ ਨਾਲੋ-ਨਾਲ ਚੋਣਾਂ ਦੇ ਹੱਕ ਵਿਚ, ਨੌਂ ਵਲੋਂ ਵਿਰੋਧ
Published : Jul 9, 2018, 12:44 pm IST
Updated : Jul 9, 2018, 12:44 pm IST
SHARE ARTICLE
Sitaram Yechury
Sitaram Yechury

ਰਾਜਨੀਤਕ ਪਾਰਟੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਨਾਲੋ-ਨਾਲ ਕਰਾਉਣ ਦੇ ਮੁੱਦੇ 'ਤੇ ਵੰਡੀਆਂ ਹੋਈਆਂ ਹਨ। ਚਾਰ ਪਾਰਟੀਆਂ ਇਸ ਵਿਚਾਰ ਦੇ ਹੱਕ ਵਿਚ ਹਨ ...

ਨਵੀਂ ਦਿੱਲੀ,  ਰਾਜਨੀਤਕ ਪਾਰਟੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਨਾਲੋ-ਨਾਲ ਕਰਾਉਣ ਦੇ ਮੁੱਦੇ 'ਤੇ ਵੰਡੀਆਂ ਹੋਈਆਂ ਹਨ। ਚਾਰ ਪਾਰਟੀਆਂ ਇਸ ਵਿਚਾਰ ਦੇ ਹੱਕ ਵਿਚ ਹਨ ਜਦਕਿ ਨੌਂ ਵਿਰੁਧ ਹਨ। ਸੱਤਾਧਾਰੀ ਭਾਜਪਾ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਇਸ ਵਿਸ਼ੇ ਬਾਰੇ ਹੋਈ ਸਲਾਹ ਪ੍ਰਕ੍ਰਿਆ ਵਿਚ ਹਿੱਸਾ ਨਹੀਂ ਲਿਆ।ਨਾਲੋ ਨਾਲ ਚੋਣਾਂ ਕਰਾਉਣ ਦੇ ਮਸਲੇ 'ਤੇ ਦੋ ਦਿਨਾ ਸਲਾਹ ਪ੍ਰਕ੍ਰਿਆ ਦੇ ਅਖ਼ੀਰ ਵਿਚ ਐਨਡੀਏ ਭਾਈਵਾਲ ਅਕਾਲੀ ਦਲ ਤੋਂ ਇਲਾਵਾ ਅੰਨਾਡੀਐਮਕੇ, ਸਮਾਜਵਾਦੀ ਪਾਰਟੀ ਅਤੇ ਟੀਆਰਐਸ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਹੈ।

Sukhbir Singh BadalSukhbir Singh Badal

ਭਾਜਪਾ ਦੀ ਭਾਈਵਾਲ ਗੋਆ ਫ਼ਾਰਵਰਡ ਪਾਰਟੀ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਜਦਕਿ ਤ੍ਰਿਣਮੂਲ ਕਾਂਗਰਸ, ਆਪ, ਟੀਆਰਐਸ, ਸੀਪੀਆਈ, ਸੀਪੀਐਮ, ਫ਼ਾਰਵਰਡ ਬਲਾਕ, ਜੇਡੀਐਸ ਨੇ ਇਸ ਦਾ ਵਿਰੋਧ ਕੀਤਾ। ਸਮਾਜਵਾਦੀ ਪਾਰਟੀ ਨੇ ਸਪੱਸ਼ਟ ਕੀਤਾ ਕਿ ਅਜਿਹੀ ਪਹਿਲੀ ਚੋਣ 2019 ਵਿਚ ਹੋਣੀ ਚਾਹੀਦੀ ਹੈ ਜਦ 16ਵੀਂ ਲੋਕ ਸਭਾ ਦਾ ਕਾਰਜਕਾਲ ਖ਼ਤਮ ਹੋਵੇਗਾ।ਜੇ ਚੋਣਾਂ ਇਕੱਠੀਆਂ ਹੁੰਦੀਆਂ ਹਨ ਤਾਂ ਯੂਪੀ ਸਰਕਾਰ ਦਾ ਕਾਰਜਕਾਲ ਛੋਟਾ ਹੋਵੇਗਾ। ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਆਯੋਗ ਨੂੰ ਪੱਤਰ ਲਿਖ ਕੇ ਤਜਵੀਜ਼ ਬਾਰੇ ਅਪਣੀ ਪਾਰਟੀ ਦਾ ਇਤਰਾਜ਼ ਦਰਜ ਕਰਾਇਆ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement