ਚੋਰਾਂ ਦਾ ਕਾਰਨਾਮਾ! ਮੁੰਬਈ 'ਚ 90 ਫੁੱਟ ਲੰਬੇ ਲੋਹੇ ਦੇ ਪੁਲ 'ਤੇ ਕੀਤਾ ਹੱਥ ਸਾਫ਼

By : KOMALJEET

Published : Jul 9, 2023, 1:32 pm IST
Updated : Jul 9, 2023, 1:32 pm IST
SHARE ARTICLE
The iron-bridge stolen from the site has been recovered
The iron-bridge stolen from the site has been recovered

'ਅਡਾਨੀ ਇਲੈਕਟ੍ਰੀਸਿਟੀ' ਨੇ ਬਣਾਇਆ ਸੀ ਪੁਲ ਤੇ ਕੰਪਨੀ ਦੇ ਮੁਲਾਜ਼ਮ ਨੇ ਹੀ ਸਾਥੀਆਂ ਨਾਲ ਮਿਲ ਕੇ ਕੀਤਾ ਪੁਲ ਗਾਇਬ

ਪੁਲਿਸ ਨੇ ਮੁਸਤੈਦੀ ਨਾਲ ਚਾਰ ਚੋਰਾਂ ਨੂੰ ਕਾਬੂ ਕਰ ਕੇ ਬਰਾਮਦ ਕੀਤਾ ਚੋਰੀ ਹੋਇਆ ਸਮਾਨ

ਮੁੰਬਈ : ਮੁੰਬਈ 'ਚ ਚੋਰਾਂ ਨੇ 90 ਫੁੱਟ ਲੰਬੇ ਲੋਹੇ ਦੇ ਪੁਲ ਨੂੰ ਚੋਰੀ ਕਰ ਲਿਆ। ਇਸ ਪੁਲ ਦਾ ਭਾਰ 6 ਹਜ਼ਾਰ ਕਿਲੋ ਸੀ। ਚੋਰਾਂ ਨੇ ਪਹਿਲਾਂ ਇਸ ਪੁਲ ਨੂੰ ਗੈਸ ਕਟਰ ਨਾਲ ਕੱਟਿਆ ਅਤੇ ਫਿਰ ਇਸ ਨੂੰ ਟਰੱਕ ਵਿਚ ਲੱਦ ਕੇ ਲੈ ਗਏ। ਇਸ ਟਰੱਕ ਦਾ ਰਜਿਸਟ੍ਰੇਸ਼ਨ ਨੰਬਰ ਲੈ ਕੇ ਪੁਲਿਸ ਚੋਰਾਂ ਤਕ ਪਹੁੰਚ ਗਈ। ਪੁਲਿਸ ਨੇ ਇਸ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੁੰਬਈ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਹ ਪੁਲ ਅਡਾਨੀ ਇਲੈਕਟ੍ਰੀਸਿਟੀ ਕੰਪਨੀ ਦਾ ਸੀ। ਇਸ ਨੂੰ ਮੁੰਬਈ ਦੇ ਮਲਾਡ ਇਲਾਕੇ ਵਿਚ ਇਕ ਡਰੇਨ ਉਤੇ ਰਖਿਆ ਗਿਆ ਸੀ ਅਤੇ ਵੱਡੀਆਂ ਪਾਵਰ ਕੇਬਲਾਂ ਨੂੰ ਮੋੜਨ ਲਈ ਵਰਤਿਆ ਜਾਂਦਾ ਸੀ। ਬਾਅਦ ਵਿਚ ਜਦੋਂ ਡਰੇਨ ’ਤੇ ਪੱਕਾ ਪੁਲ ਬਣਾਇਆ ਗਿਆ ਤਾਂ ਲੋਹੇ ਦੇ ਪੁਲ ਨੂੰ ਕਿਸੇ ਹੋਰ ਥਾਂ ’ਤੇ ਤਬਦੀਲ ਕਰ ਦਿਤਾ ਗਿਆ।

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਪੁਲ ਨੂੰ ਆਖਰੀ ਵਾਰ 6 ਜੂਨ ਨੂੰ ਦੇਖਿਆ ਗਿਆ ਸੀ। ਮੌਕੇ 'ਤੇ ਸੀ.ਸੀ.ਟੀ.ਵੀ. ਕੈਮਰੇ ਨਹੀਂ ਸਨ। ਅਜਿਹੇ 'ਚ ਪੁਲਿਸ ਨੇ ਆਸਪਾਸ ਦੇ ਇਲਾਕਿਆਂ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖੀ ਜਿਸ ਵਿਚ ਸਾਹਮਣੇ ਆਇਆ ਕਿ 11 ਜੂਨ ਨੂੰ ਇਕ ਵੱਡਾ ਟਰੱਕ ਪੁਲ ਵੱਲ ਜਾ ਰਿਹਾ ਸੀ। ਪੁਲਿਸ ਨੇ ਟਰੱਕ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ 'ਤੇ ਉਸ ਦਾ ਪਤਾ ਲਗਾਇਆ। ਜਾਂਚ ਵਿਚ ਸਾਹਮਣੇ ਆਇਆ ਕਿ ਜਿਸ ਕੰਪਨੀ ਨੂੰ ਪੁਲ ਬਣਾਉਣ ਦਾ ਠੇਕਾ ਦਿਤਾ ਗਿਆ ਸੀ, ਉਸ ਦੇ ਇਕ ਮੁਲਾਜ਼ਮ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ ਹੈ। ਪੁਲਿਸ ਨੇ ਦੋਸ਼ੀ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲ ਦਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ।

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement