
ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਵਿਚ ਇਕ ਦੁਖਦਾਈ ਦੁਰਘਟਨਾ ਵੀਰਵਾਰ ਨੂੰ ਵਾਪਰ ਗਈ। ਜਿਲ੍ਹੇ ਦੇ ਬਨਕਟਵਾ ਬਲਾਕ ਦੇ ਜੀਤਪੁਰ ਪਿੰਡ 'ਚ ਟਾਇਲਟ ਦੀ ਨਿਰਮਾਣ ਅਧੀਨ ਟੰਕੀ...
ਮੋਤੀਹਾਰੀ : ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਵਿਚ ਇਕ ਦੁਖਦਾਈ ਦੁਰਘਟਨਾ ਵੀਰਵਾਰ ਨੂੰ ਵਾਪਰ ਗਈ। ਜਿਲ੍ਹੇ ਦੇ ਬਨਕਟਵਾ ਬਲਾਕ ਦੇ ਜੀਤਪੁਰ ਪਿੰਡ 'ਚ ਟਾਇਲਟ ਦੀ ਨਿਰਮਾਣ ਅਧੀਨ ਟੰਕੀ ਵਿਚ ਉਤਰੇ ਇਕ ਹੀ ਪਰਵਾਰ ਦੇ ਛੇ ਲੋਕਾਂ ਦੀ ਮੌਤ ਹੋ ਗਈ। ਘਟਨਾ ਵੀਰਵਾਰ ਸਵੇਰੇ ਦੀ ਹੈ। ਦੱਸਿਆ ਜਾਂਦਾ ਹੈ ਕਿ ਪਖਾਨੇ ਦੀ ਟੰਕੀ ਵਿਚ ਡਿੱਗੇ ਇਕ ਬੱਚੇ ਨੂੰ ਕੱਢਣ ਲਈ ਲੋਕ ਟੰਕੀ ਵਿਚ ਇੱਕ - ਇੱਕ ਕਰ ਉਤਰੇ ਸਨ।
Death of children
ਜਾਣਕਾਰੀ ਦੇ ਮੁਤਾਬਕ, ਜਿਲ੍ਹੇ ਦੇ ਬਨਕਟਵਾ ਬਲਾਕ ਦੇ ਜੀਤਪੁਰ ਪਿੰਡ ਵਿਚ ਪਖਾਨੇ ਦੀ ਨਿਰਮਾਣ ਅਧੀਨ ਟੰਕੀ ਵਿਚ ਵੀਰਵਾਰ ਦੀ ਸਵੇਰੇ ਇਕ ਹੀ ਪਰਵਾਰ ਦੇ ਛੇ ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਇਲਾਜ ਲਈ ਭੇਜੇ ਗਏ ਜਿਥੇ ਸਾਰਿਆਂ ਨੂੰ ਮ੍ਰਿਤਕ ਐਲਾਨ ਕਰ ਦਿਤਾ ਗਿਆ।
Death of children
ਮਰਨ ਵਾਲਿਆਂ ਵਿਚ ਜੀਤਪੁਰ ਵਾਰਡ ਨੰਬਰ - 13 ਦੇ ਦਿਨੇਸ਼ ਮਹਤੋ, ਉਨ੍ਹਾਂ ਦੀ ਪਤਨੀ ਬਚਨੀ ਦੇਵੀ, ਪੁੱਤ ਮੋਹਨ ਮਹਤੋ, ਧੋਨੀ ਮਹਤੋ ਤੋਂ ਇਲਾਵਾ ਪੰਨਾਲਾਲ ਮਹਤੋ ਦਾ ਪੁੱਤ ਸਚਿਨ ਮਹਤੋ ਅਤੇ ਚੋਕਟ ਮੁਖੀ ਦਾ ਪੁੱਤ ਪਦਮ ਮੁਖੀ ਸ਼ਾਮਿਲ ਹਨ। ਜਦਯੂ ਬਲਾਕ ਪ੍ਰਧਾਨ ਅਤੇ ਜੀਤਪੁਰ ਨਿਵਾਸੀ ਮਹਾਰਾਜਾ ਪ੍ਰਸਾਦ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦਿਨੇਸ਼ ਮਹਤੋ ਦੇ ਪਖਾਨੇ ਦੀ ਨਿਰਮਾਣ ਅਧੀਨ ਟੰਕੀ ਵਿਚ ਉਸ ਦਾ 16 ਸਾਲ ਦਾ ਪੁਤਰ ਧੋਨੀ ਡਿੱਗ ਗਿਆ।
Death of children
ਉਸ ਨੂੰ ਬਚਾਉਣ ਲਈ ਇਕ - ਇਕ ਕਰ ਪਖਾਨੇ ਦੀ ਟੰਕੀ ਵਿਚ ਗਏ ਸਾਰੇ ਲੋਕ ਟੰਕੀ ਵਿਚ ਉਤਰਦੇ ਗਏ ਅਤੇ ਦਮ ਘੁਟਣ ਦੇ ਕਾਰਨ ਸਾਰੇ ਛੇ ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸਾਰੇ ਪਿੰਡ ਵਿਚ ਮਾਤਮ ਦਾ ਮਾਹੌਲ ਬਣ ਗਿਆ ਹੈ। ਘਟਨਾ ਦੀ ਖਬਰ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਗਈਆਂ। ਪਖਾਨੇ ਦੀ ਟੈਂਕੀ ਵਿਚੋਂ ਲਾਸ਼ਾਂ ਨੂੰ ਕਢੱਣ ਸਮੇਂ ਦੋ ਲੋਕ ਜ਼ਖਮੀ ਵੀ ਹੋਏ ਹਨ।
Death of children
ਜ਼ਖਮੀ ਵਿਅਕਤੀਆਂ ਨੂੰ ਵੀ ਇਲਾਜ ਲਈ ਹਸਪਤਾਲ ਭੇਜਿਆ ਗਿਆ। ਇਸ ਘਟਨਾ ਤੋਂ ਬਾਅਦ ਪਰਵਾਰ ਦੇ ਬਾਕੀ ਬਚੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਬੱਚਿਆਂ ਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ ਜਿਸ 'ਚ ਕਦੇ ਸੜਕਾਂ ਦੇ ਸੀਵਰਾਂ 'ਚ ਅਤੇ ਕਦੇ ਪਾਣੀ ਦੀ ਟੈਂਕੀ 'ਚ।