ਮੁਜ਼ਫ਼ਰਪੁਰ: ਆਸ਼ਰਮ ਵਿਚ ਬੱਚੀਆਂ ਨਾਲ ਦਰਿੰਦਗੀ ਦੀ ਪੂਰੀ ਕਹਾਣੀ, ਬਿਹਾਰ ਸਿਆਸਤ ਗਰਮਾਈ
Published : Jul 24, 2018, 1:24 pm IST
Updated : Jul 24, 2018, 1:24 pm IST
SHARE ARTICLE
Bihar Shelter Where Girls Were Raped
Bihar Shelter Where Girls Were Raped

ਬਿਹਾਰ ਦੇ ਮੁਜ਼ਫ਼ਰਪੁਰ ਜ਼ਿਲ੍ਹੇ ਵਿਚ ਸਰਕਾਰੀ ਸਹਾਇਤਾ ਪ੍ਰਾਪਤ ਇੱਕ ਆਸ਼ਰਮ ਵਿਚ 16 ਬੱਚੀਆਂ ਦੇ ਨਾਲ ਲੰਮੇ ਸਮੇਂ ਤੱਕ ਬਲਾਤਕਾਰ

ਮੁਜ਼ਫ਼ਰਪੁਰ , ਬਿਹਾਰ ਦੇ ਮੁਜ਼ਫ਼ਰਪੁਰ ਜ਼ਿਲ੍ਹੇ ਵਿਚ ਸਰਕਾਰੀ ਸਹਾਇਤਾ ਪ੍ਰਾਪਤ ਇੱਕ ਆਸ਼ਰਮ ਵਿਚ 16 ਬੱਚੀਆਂ ਦੇ ਨਾਲ ਲੰਮੇ ਸਮੇਂ ਤੱਕ ਬਲਾਤਕਾਰ ਦੇ ਮਾਮਲੇ ਨੇ ਸੂਬੇ ਸਮੇਤ ਪੂਰੇ ਦੇਸ਼ ਨੂੰ ਹਿਲਾਕੇ ਰੱਖ ਦਿੱਤਾ ਹੈ। ਪੀੜਤ ਬੱਚੀਆਂ ਨੇ ਆਪਣੇ ਇੱਕ ਸਾਥਣ ਦਾ ਕਤਲ ਕਰਕੇ ਲਾਸ਼ ਨੂੰ ਇਮਾਰਤ ਵਿਚ ਦਫਨਾਉਣ ਦਾ ਇਲਜ਼ਾਮ ਲਗਾਇਆ ਹੈ। ਇਸ ਸ਼ਿਕਾਇਤ ਨੂੰ ਲੈ ਕੇ ਪਨਾਹ ਘਰ ਵਿਚ ਸੋਮਵਾਰ ਨੂੰ ਖੁਦਾਈ ਕੀਤੀ ਗਈ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਕਿਵੇਂ ਪ੍ਰਸ਼ਾਸਨ ਦੀਆਂ ਨਜ਼ਰਾਂ ਸਾਹਮਣੇ ਇਸ ਆਸ਼ਰਮ ਵਿਚ ਬੱਚੀਆਂ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਐਨੇ ਦਿਨਾਂ ਤੱਕ ਕਿਸੇ ਨੂੰ ਕੁੱਝ ਪਤਾ ਵੀ ਨਹੀਂ ਚੱਲਿਆ?

Bihar Shelter Where Girls Were RapedBihar Shelter Where Girls Were Rapedਦੱਸਣਯੋਗ ਹੈ ਕਿ ਇਸ ਸਾਲ ਮਈ ਵਿਚ ਟਾਟਾ ਇੰਸਟਿਟਿਊਟ ਆਫ ਸੋਸ਼ਲ ਸਾਇੰਸਜ਼ ਦੇ ਸੋਸ਼ਲ ਆਡਿਟ ਦੇ ਦੌਰਾਨ ਮਾਮਲੇ ਦਾ ਖੁਲਾਸਾ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਦੀ ਜਾਂਚ ਵਿਚ ਇਹ ਸਾਹਮਣੇ ਆਇਆ ਸੀ ਕਿ ਆਸ਼ਰਮ ਵਿਚੋਂ 6 ਲੜਕੀਆਂ ਅਚਾਨਕ ਲਾਪਤਾ ਹੋਈਆਂ ਹਨ। ਪੁਲਿਸ ਪੁਛਗਿਛ ਵਿੱਚ ਪੀੜ‍ਿਤਾਵਾਂ ਨੇ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸਾਲ 2013 ਤੋਂ 2018 ਦੇ ਵਿਚਕਾਰ ਇਹ ਲੜਕੀਆਂ ਗਾਇਬ ਹੋਈਆਂ ਸਨ। ਇਸ ਤੋਂ ਬਾਅਦ ਰਾਜ ਦੇ ਸਮਾਜ ਕਲਿਆਣ ਵਿਭਾਗ ਨੇ ਪਿਛਲੇ ਮਹੀਨੇ ਐਫ ਆਈ ਆਰ ਦਰਜ ਕਾਰਵਾਈ ਸੀ।

Bihar Shelter Where Girls Were RapedBihar Shelter Where Girls Were Rapedਦੱਸ ਦਈਏ ਕਿ ਇਸ ਮਾਮਲੇ ਵਿਚ 10 ਲੋਕਾਂ ਦੀ ਗਿਰਫਤਾਰੀ ਹੋਈ। ਸਮਾਜਕ ਸਰਵੇਖਣ ਵਿਚ ਇਹ ਸਾਹਮਣੇ ਆਇਆ ਸੀ ਕਿ ਸਾਲ 2013 ਤੋਂ 2018 ਦੇ ਵਿਚ ਆਸ਼ਰਮ ਤੋਂ 6 ਲੜਕੀਆਂ ਤਾਂ ਜ਼ਰੂਰ ਗਾਇਬ ਹੋਈਆਂ ਹਨ ਪਰ ਇਨ੍ਹਾਂ ਲੜਕੀਆਂ ਦੇ ਲਾਪਤਾ ਹੋਣ ਦਾ ਕੋਈ ਪੁਲਿਸ ਰਿਕਾਰਡ ਨਹੀਂ ਹੈ। ਉਥੇ ਹੀ,  ਪਨਾਹ ਘਰ ਦੇ ਰਿਕਾਰਡ ਵਿਚ ਪਰਬੰਧਨ ਨੇ ਇਨ੍ਹਾਂ ਲੜਕੀਆਂ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਮੁਜ਼ਫ਼ਰਪੁਰ ਦੀ ਐਸਐਸਪੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਅਜੇ ਤੱਕ ਖੁਦਾਈ ਵਿਚ ਫਿਲਹਾਲ ਕੁੱਝ ਵੀ ਸਾਹਮਣੇ ਨਹੀਂ ਆਇਆ ਹੈ।

Bihar Shelter Where Girls Were RapedBihar Shelter Where Girls Were Raped ਉਨ੍ਹਾਂ ਦੱਸਿਆ ਕਿ ਅਸੀ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿਚ 10 ਲੋਕਾਂ ਨੂੰ ਗਿਰਫਤਾਰ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਦੇ ਖਿਲਾਫ ਛੇਤੀ ਹੀ ਚਾਰਜਸ਼ੀਟ ਦਰਜ ਕੀਤੀ ਜਾਵੇਗੀ। ਕਿਸੇ ਵੀ ਲੜਕੀ ਨੇ ਇਹ ਨਹੀਂ ਕਿਹਾ ਕਿ ਉਨ੍ਹਾਂ ਨੂੰ ਕਦੇ ਆਸ਼ਰਮ ਤੋਂ ਬਾਹਰ ਲੈ ਜਾਇਆ ਗਿਆ ਹੈ। ਮੁਜ਼ਫ਼ਰਪੁਰ ਦੀ ਐਸਐਸਪੀ ਹਰਪ੍ਰੀਤ ਕੌਰ ਨੇ ਕਿਹਾ ਕਿ ਪੁਲਿਸ ਇੱਕ ਕੁੜੀ ਦੇ ਬਿਆਨ ਦੇ ਆਧਾਰ 'ਤੇ ਖੁਦਾਈ ਕਰ ਰਹੀ ਹੈ। ਦੱਸ ਦਈਏ ਕਿ ਜਗ੍ਹਾ ਦੀ ਪਛਾਣ ਉਸ ਲੜਕੀ ਵਲੋਂ ਹੀ ਕੀਤੀ ਗਈ ਸੀ।

Bihar Shelter Where Girls Were RapedBihar Shelter Where Girls Were Rapedਉਨ੍ਹਾਂ ਨੇ ਕਿਹਾ ਕਿ ਇਸ ਨਾਰੀ ਨਿਕੇਤਨ ਵਿਚ 40 ਤੋਂ ਜ਼ਿਆਦਾ ਲੜਕੀਆਂ ਹਨ ਅਤੇ ਮੈਡੀਕਲ ਰਿਪੋਰਟ ਦੱਸਦੀ ਹੈ ਕਿ ਉਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਦੇ ਨਾਲ ਕਦੇ ਨਾ ਕਦੇ ਸ਼ਰੀਰਕ ਸਬੰਧ ਬਣਾਏ ਗਏ ਹਨ। ਮੈਡੀਕਲ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਦੇ ਨਾਲ ਬਲਾਤਕਾਰ ਅਤੇ ਮਾਰ ਕੁੱਟ ਵੀ ਹੋਈ ਹੈ। ਜਾਂਚ ਵਿੱਚ ਇਹ ਵੀ ਪਤਾ ਲੱਗਿਆ ਕਿ ਨਸ਼ੇ ਦਾ ਇੰਜੈਕਸ਼ਨ ਦੇਕੇ ਜਾਂ ਨਸ਼ੀਲੀਆਂ ਦਵਾਈਆਂ ਦਾ ਇਸਤੇਮਾਲ ਕਰਕੇ ਦੋਸ਼ੀ ਬੱਚੀਆਂ ਨਾਲ ਜਬਰ ਜਨਾਹ ਕਰਦੇ ਸਨ। ਦੱਸਣਯੋਗ ਹੈ ਕਿ ਕਈ ਲੜਕੀਆਂ ਦੇ ਸ਼ਰੀਰ ਉੱਤੇ ਜਲਾਏ ਜਾਣ ਦੇ ਨਿਸ਼ਾਨ ਵੀ ਹਨ।

Bihar Shelter Where Girls Were RapedBihar Shelter Where Girls Were Rapedਆਸ਼ਰਮ ਦੀ ਹੀ ਇੱਕ ਲੜਕੀ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਦੀ ਇੱਕ ਸਾਥੀ ਦੀ ਬੇਰਹਿਮੀ ਨਾਲ ਕੁੱਟ - ਕੁੱਟ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਸਨੂੰ ਆਸ਼ਰਮ ਦੇ ਇਕ ਹਿੱਸੇ ਵਿਚ ਹੀ ਦਫਨ ਕਰ ਦਿੱਤਾ ਗਿਆ ਅਤੇ ਨਾਲ ਹੀ ਕਈਆਂ ਦੇ ਨਾਲ ਬਲਾਤਕਾਰ ਵੀ ਕੀਤਾ ਗਿਆ। ਇਸ ਆਸ਼ਰਮ ਦਾ ਨਾਮ 'ਬਾਲਿਕਾ ਗ੍ਰਹਿ' ਘਰ ਹੈ, ਜੋ ਕਿ ਇੱਕ ਐਨਜੀਓ ਸੇਵਾ ਸੰਕਲਪ ਅਤੇ ਵਿਕਾਸ ਕਮੇਟੀ ਵਲੋਂ ਚਲਾਇਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਨਾਹ ਘਰ ਨੂੰ ਸਰਕਾਰੀ ਸਹਾਇਤਾ ਪ੍ਰਾਪਤ ਹੈ।

Bihar Shelter Where Girls Were RapedBihar Shelter Where Girls Were Rapedਇਸ ਵਿਚ 42 ਲੜਕੀਆਂ ਰਹਿ ਰਹੀਆਂ ਸਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਸਾਰੀਆਂ ਲੜਕੀਆਂ ਨੂੰ ਕਿਸੇ ਵੱਖਰੇ ਆਸ਼ਰਮ ਵਿਚ ਰੱਖਿਆ ਗਿਆ ਹੈ। ਉੱਧਰ, ਵਿਰੋਧੀ ਪੱਖ ਵੀ ਇਸ ਮਾਮਲੇ ਨੂੰ ਲੈ ਕੇ ਨਿਤੀਸ਼ ਸਰਕਾਰ ਉੱਤੇ ਲਗਾਤਾਰ ਨਿਸ਼ਾਨੇ ਸਾਧ ਰਿਹਾ ਹੈ। ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਇਸ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਸ ਦੌਰਾਨ ਰਾਬੜੀ ਨੇ ਦੋਸ਼ੀਆਂ ਦੇ ਸੱਤਾਧਾਰੀ ਜੇਡੀਯੂ ਅਤੇ ਸਰਕਾਰੀ ਅਫਸਰਾਂ ਦੇ ਨਾਲ ਸਬੰਧ ਦੇ ਵੀ ਇਲਜ਼ਾਮ ਲਗਾਏ ਹਨ।

Bihar Shelter Where Girls Were RapedBihar Shelter Where Girls Were Rapedਉੱਧਰ, ਮਾਨਵ ਅਧਿਕਾਰ ਪਾਰਟੀ ਦੇ ਰੱਖਿਅਕ ਅਤੇ ਸੰਸਦ ਪੱਪੂ ਯਾਦਵ ਨੇ ਇਸ ਮਾਮਲੇ ਨੂੰ ਲੋਕ ਸਭਾ ਵਿਚ ਚੁੱਕਦੇ ਹੋਏ ਸੀਬੀਆਈ ਜਾਂਚ ਦੀ ਮੰਗ ਕੀਤੀ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਪੱਖ ਨੇ ਨਿਤੀਸ਼ ਸਰਕਾਰ ਉੱਤੇ ਜਮਕੇ ਹਮਲਾ ਬੋਲਿਆ ਹੈ। ਦੱਸ ਦਈਏ ਕਿ ਆਰ ਜੇ ਡੀ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਵੱਲੋਂ ਵੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ।

Bihar Shelter Where Girls Were RapedBihar Shelter Where Girls Were Rapedਉੱਧਰ, ਉਨ੍ਹਾਂ ਦੇ ਬੇਟੇ ਅਤੇ ਬਿਹਾਰ ਵਿਚ ਵਿਰੋਧੀ ਪੱਖ ਦੇ ਨੇਤਾ ਤੇਜਸਵੀ ਯਾਦਵ ਨੇ ਇਲਜ਼ਾਮ ਲਗਾਇਆ ਹੈ ਕਿ ਐਨਜੀਓ ਦੇ ਮਾਲਿਕ ਨਿਤੀਸ਼ ਦੇ ਨਜ਼ਦੀਕੀ ਹਨ ਅਤੇ ਉਨ੍ਹਾਂ ਨੇ ਨਿਇਸ਼ ਸਰਕਾਰ ਲਈ ਚੋਣ ਪ੍ਰਚਾਰ ਵੀ ਕੀਤਾ ਹੈ। ਰਾਬੜੀ ਨੇ ਵੀ ਇਲਜ਼ਾਮ ਲਗਾਇਆ ਕਿ ਦੋਸ਼ੀਆਂ ਦੇ ਜੇਡੀਯੂ ਅਤੇ ਸਰਕਾਰ ਦੇ ਅਫਸਰਾਂ ਦੇ ਨਾਲ ਚੰਗੇ ਸਬੰਧ ਹਨ। ਫਿਲਹਾਲ ਇਹ ਸਾਰਾ ਮਾਮਲਾ ਜਾਂਚ ਅਧੀਨ ਹੈ ਅਤੇ ਪੁਲਿਸ ਇਸਦੀ ਜਾਂਚ ਪੂਰੀ ਡੂੰਘਾਈ ਨਾਲ ਕਰ ਰਹੀ ਹੈ। 

Location: India, Bihar, Muzaffarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement