
ਬੀਤੇ ਬੁੱਧਵਾਰ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿਚ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਜਵਾਨਾਂ ਨੇ 18 ਸਾਲ ਦੀ ਲੜਕੀ
ਰੋਹਤਕ, ਬੀਤੇ ਬੁੱਧਵਾਰ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿਚ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਜਵਾਨਾਂ ਨੇ 18 ਸਾਲ ਦੀ ਲੜਕੀ ਅਤੇ ਉਸਦੀ ਸੁਰੱਖਿਆ ਵਿਚ ਤਾਇਨਾਤ ਪੁਲਿਸ ਸਬ ਇੰਸਪੈਕਟਰ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ। ਰੋਹਤਕ ਦੇ ਐੱਸਪੀ ਜਸ਼ਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਾਮਲਾ ਆਨਰ ਕਿਲਿੰਗ ਦਾ ਪ੍ਰਤੀਤ ਹੁੰਦਾ ਹੈ। ਇਸ ਘਟਨਾ ਦੇ ਪਿੱਛੇ ਲੜਕੀ ਦੇ ਘਰਵਾਲਿਆਂ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਪਿਛਲੇ ਸਾਲ 24 ਅਗਸਤ ਨੂੰ ਇੱਕ ਉੱਚੀ ਜਾਤੀ ਦੀ ਲੜਕੀ ਦਲਿਤ ਨੌਜਵਾਨ ਦੇ ਨਾਲ ਭੱਜ ਗਈ ਸੀ।
Rohtak Girl and her PSO Shot Dead
ਇਸ ਮਾਮਲੇ ਵਿਚ ਲੜਕੇ ਦੇ ਪਰਿਵਾਰ ਵਾਲਿਆਂ ਨੇ ਸਿੰਘਪੁਰਾ ਪਿੰਡ ਦੇ ਇੱਕ ਲੜਕੇ ਦੇ ਖਿਲਾਫ ਆਪਣੀ ਧੀ ਦੇ ਅਗਵਾਹ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ FIR ਦਰਜ ਕਰਵਾਈ ਸੀ। ਪਰ ਉਨ੍ਹਾਂ ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਕੋਰਟ ਨੂੰ ਸੁਰੱਖਿਆ ਦੀ ਬੇਨਤੀ ਕੀਤੀ। ਹਾਲਾਂਕਿ, ਲੜਕੀ ਨੂੰ ਉਸ ਸਮੇਂ ਨਬਾਲਿਗ ਪਾਇਆ ਗਿਆ, ਇਸ ਵਜ੍ਹਾ ਨਾਲ ਪੁਲਿਸ ਨੇ ਨੌਜਵਾਨ ਨੂੰ ਗਿਰਫਤਾਰ ਕਰਕੇ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ। ਉਥੇ ਹੀ, ਲੜਕੀ ਵਾਪਸ ਆਪਣੇ ਮਾਤਾ- ਪਿਤਾ ਦੇ ਘਰ ਨਹੀਂ ਜਾਣਾ ਚਾਹੁੰਦੀ ਸੀ, ਇਸ ਲਈ ਉਸਨੂੰ ਕਰਨਾਲ ਸਥਿਤ 'ਨਾਰੀ ਨਿਕੇਤਨ' ਭੇਜ ਦਿੱਤਾ ਗਿਆ।
Rohtak Girl and her PSO Shot Dead
ਪੁਲਿਸ ਨੇ ਦੱਸਿਆ ਕਿ ਪਿਛਲੇ ਸਾਲ ਜਦੋਂ ਲੜਕੀ ਨੇ ਵਿਆਹ ਕਰਵਾ ਲਿਆ ਸੀ ਤਾਂ ਉਸ ਸਮੇਂ ਉਸਦੇ ਪਿਤਾ ਨੇ ਕਿਹਾ ਸੀ ਕਿ ਉਹ ਨਬਾਲਿਗ ਹੈ। ਉਨ੍ਹਾਂ ਦੱਸਿਆ ਕਿ ਆਪਣੇ ਆਪ ਨੂੰ ਬਾਲਗ ਦਿਖਾਉਣ ਲਈ ਫ਼ਰਜ਼ੀ ਦਸਤਾਵੇਜ਼ ਦਿਖਾ ਰਹੀ ਸੀ। ਦੱਸ ਦਈਏ ਕਿ ਬੁੱਧਵਾਰ ਨੂੰ ਅਪਣੀ ਜਨਮ ਮਿਤੀ ਨੂੰ ਲੈ ਕੇ ਲੜਕੀ ਰੋਹਤਕ ਕੋਰਟ ਦੇ ਸਾਹਮਣੇ ਪੇਸ਼ ਹੋਈ, ਜਿੱਥੇ ਇੱਕ ਪੁਲਿਸ ਸਬ ਇੰਸਪੈਕਟਰ ਨਰਿੰਦਰ ਕੁਮਾਰ ਅਤੇ ਇੱਕ ਮਹਿਲਾ ਪੁਲਿਸਕਰਮੀ ਉਸ ਦੇ ਨਾਲ ਸਨ।
ਜਦੋਂ ਉਹ ਦੁਪਹਿਰ ਤੋਂ ਬਾਅਦ ਵਾਪਸ ਪਰਤਣ ਲੱਗੇ, ਉਦੋਂ ਇੱਕ ਮੋਟਰਸਾਇਕਲ ਉੱਤੇ ਸਵਾਰ ਦੋ ਜਵਾਨਾਂ ਨੇ ਮਿਨੀ ਸਕੱਤਰੇਤ ਗੇਟ ਦੇ ਕੋਲ ਲੜਕੀ ਅਤੇ ਨਾਲ ਚੱਲ ਰਹੇ ਪੁਲਿਸ ਸਬ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ। ਮਹਿਲਾ ਸਿਪਾਹੀ ਬਾਲ - ਬਾਲ ਬਚ ਗਈ। ਦੋਵਾਂ ਨੂੰ ਤੁਰਤ ਰੋਹਤਕ ਦੇ ਹਸਪਤਾਲ ਵਿਚ ਲੈ ਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ 7 ਕਾਰਤੂਸ ਬਰਾਮਦ ਕੀਤੇ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਜਦੋਂ ਲੜਕੀ ਕੋਰਟ ਵਿਚ ਪੇਸ਼ੀ ਲਈ ਆਈ ਸੀ ਤਾਂ ਉਸ ਸਮੇਂ ਕੰਪਾਊਂਡ ਵਿਚ ਉਸਦੇ ਪਿਤਾ ਨੂੰ ਵੀ ਦੇਖਿਆ ਗਿਆ ਸੀ।
Rohtak Girl and her PSO Shot Dead
ਉਹ ਪਹਿਲਾਂ ਵੀ ਸੁਣਵਾਈ ਦੇ ਸਿਲਸਿਲੇ ਵਿਚ ਆਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ 'ਸਾਨੂੰ ਦੱਸਿਆ ਗਿਆ ਸੀ ਕਿ ਦੋ ਅਣਪਛਾਤੇ ਵਿਅਕਤੀ ਜੋ ਬਾਅਦ ਵਿਚ ਗੋਲੀਬਾਰੀ ਕਰ ਸਕਦੇ ਹਨ, ਇਸ ਇਲਾਕੇ ਵਿਚ ਦੇਖੇ ਗਏ ਹਨ। ਸੁਣਵਾਈ ਤੋਂ ਬਾਅਦ ਲੜਕੀ ਅਤੇ ਪੁਲਿਸ ਜਵਾਨ ਆਟੋਰਿਕਸ਼ਾ ਲੈ ਕੇ 'ਨਾਰੀ ਨਿਕੇਤਨ' ਵਾਪਸ ਪਰਤ ਰਹੇ ਸਨ। ਉਸ ਸਮੇਂ ਦੋ ਮੋਟਰਸਾਇਕਲ ਸਵਾਰਾਂ ਨੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਲੜਕੀ ਨੂੰ ਬਚਾਉਣ ਦੇ ਚੱਕਰ ਵਿਚ ਸਬ ਇੰਸਪੈਕਟਰ ਨੂੰ ਵੀ ਗੋਲੀ ਲੱਗ ਗਈ। ” ਇਸ ਮਾਮਲੇ ਵਿਚ ਲੜਕੀ ਦੇ ਪਿਤਾ ਅਤੇ ਅਣਪਛਾਤੇ ਲੋਕਾਂ ਦੇ ਖਿਲਾਫ FIR ਦਰਜ ਕਰ ਲਈ ਗਈ ਹੈ।