
ਜੰਮੂ - ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਮੁੱਦੇ 'ਤੇ ਪਾਕਿਸਤਾਨ ਬੌਖਲਾਇਆ ਹੋਇਆ ਹੈ। ਇਸ ਦੇ ਚਲਦੇ ਉਸ ਨੇ ਭਾਰਤ ਦੇ ਨਾਲ.....
ਸ੍ਰੀਨਗਰ : ਜੰਮੂ - ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਮੁੱਦੇ 'ਤੇ ਪਾਕਿਸਤਾਨ ਬੌਖਲਾਇਆ ਹੋਇਆ ਹੈ। ਇਸ ਦੇ ਚਲਦੇ ਉਸ ਨੇ ਭਾਰਤ ਦੇ ਨਾਲ ਦੋ ਪੱਖੀ ਵਪਾਰ ਨੂੰ ਸਸਪੈਂਡ ਕਰਨ ਦਾ ਫੈਸਲਾ ਲਿਆ ਹੈ। ਹੁਣ ਪਾਕਿਸਤਾਨ ਨਾ ਤਾਂ ਭਾਰਤ ਤੋਂ ਕੋਈ ਸਮਾਨ ਖਰੀਦੇਗਾ ਅਤੇ ਨਾ ਭਾਰਤ ਨੂੰ ਕੋਈ ਸਮਾਨ ਵੇਚੇਗਾ ਪਰ ਪਾਕਿਸਤਾਨ ਦਾ ਇਹ ਦਾਅ ਹੁਣ ਉਸੇ 'ਤੇ ਉਲਟ ਪੈ ਰਿਹਾ ਹੈ। ਦਰਅਸਲ ਰੋਜ ਦੀ ਜ਼ਰੂਰਤ ਦੀ ਤਮਾਮ ਚੀਜਾਂ ਦੇ ਮਾਮਲੇ ਵਿੱਚ ਪਾਕਿਸਤਾਨ 'ਤੇ ਭਾਰਤ ਦੀ ਨਿਰਭਰਤਾ ਘੱਟ ਹੈ, ਜਦੋਂ ਕਿ ਪਾਕਿਸਤਾਨ ਆਪਣੇ ਆਪ ਭਾਰਤ 'ਤੇ ਜ਼ਿਆਦਾ ਨਿਰਭਰ ਰਹਿੰਦਾ ਹੈ।
Imran Khan
ਪਾਕਿਸਤਾਨ ਪਿਆਜ ਅਤੇ ਟਮਾਟਰ ਵਰਗੀ ਚੀਜਾਂ ਭਾਰਤ ਤੋਂ ਹੀ ਮੰਗਵਾਉਂਦਾ ਹੈ। ਵਪਾਰ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਆਪਣੇ ਆਪ ਜ਼ਿਆਦਾ ਪ੍ਰਭਾਵਿਤ ਹੋਵੇਗਾ। ਪਾਕਿਸਤਾਨ 'ਚ ਟਮਾਟਰ ਅਤੇ ਪਿਆਜ ਦੀ ਕਮੀ ਹੋ ਜਾਵੇਗੀ। ਇਸ ਤੋਂ ਇਲਾਵਾ ਪਾਕਿਸਤਾਨ ਤਮਾਮ ਖੇਤੀਬਾੜੀ ਉਤਪਾਦਾਂ ਲਈ ਵੀ ਭਾਰਤ 'ਤੇ ਨਿਰਭਰ ਰਿਹਾ ਹੈ। ਹੁਣ ਨੁਕਸਾਨ ਇਹ ਹੋਵੇਗਾ ਕਿ ਪਾਕਿਸਤਾਨ 'ਚ ਟਮਾਟਰ ਅਤੇ ਪਿਆਜ ਦੇ ਲਾਲੇ ਪੈ ਜਾਣਗੇ। ਉਸਨੇ ਵੀਰਵਾਰ ਰਾਤ ਨੂੰ ਆਪਣੇ ਏਅਰ ਸਪੇਸ ਦੇ ਇੱਕ ਕਾਰੀਡੋਰ ਨੂੰ ਬੰਦ ਕਰ ਦਿੱਤਾ ਹੈ।
Imran Khan
ਦਰਅਸਲ ਇਮਰਾਨ ਖਾਨ ਨੇ ਕਸ਼ਮੀਰ 'ਤੇ ਭਾਰਤ ਦੇ ਫੈਸਲੇ ਤੋਂ ਬਾਅਦ ਉੱਥੇ ਹਾਲਾਤ 'ਤੇ ਚਰਚਾ ਕਰਨ ਲਈ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਇੱਕ ਬੈਠਕ ਕੀਤੀ ਅਤੇ ਕਈ ਫੈਸਲੇ ਲਏ। ਪਾਕਿਸਤਾਨ ਦੀ ਬੌਖਲਾਹਟ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਸ਼ਮੀਰ ਮੁੱਦੇ ਲਈ ਪਾਕਿਸਤਾਨ ਦੀ ਸੰਸਦ 'ਚ ਮੰਗਲਵਾਰ ਨੂੰ ਸੰਯੁਕਤ ਸੈਸ਼ਨ ਬੁਲਾਇਆ ਗਿਆ ਅਤੇ ਸੰਸਦ 'ਚ ਜਦੋਂ ਇਮਰਾਨ ਖਾਨ ਬੋਲ ਰਹੇ ਸਨ ਤਾਂ ਵਿਰੋਧੀ ਪੱਖ ਵਲੋਂ ਕਹਿ ਬੈਠੇ ਕਿ, ਕੀ ਅਸੀ ਹਿੰਦੁਸਤਾਨ 'ਤੇ ਹਮਲਾ ਕਰ ਦਈਏ?
Imran Khan
ਪਾਕਿਸਤਾਨ ਇਸ ਸਮੇਂ ਬਦਹਾਲੀ ਦੇ ਦੌਰ ਤੋਂ ਗੁਜਰ ਰਿਹਾ ਹੈ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੁਆਰਾ ਮੋਸਟ ਫੇਵਰਡ ਨੈਸ਼ਨ ਦਾ ਦਰਜਾ ਖੋਹੇ ਜਾਣ ਨਾਲ ਉਸਦਾ ਨਿਰਯਾਤ ਪਹਿਲਾਂ ਹੀ ਹੇਠਾਂ ਆ ਚੁੱਕਿਆ ਹੈ। ਦੱਸ ਦਸੀਏ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸੰਸਦ 'ਚ ਜੰਮੂ - ਕਸ਼ਮੀਰ ਦੇ ਪੁਨਰਗਠਨ ਅਤੇ ਧਾਰਾ 370 ਦੇ ਹਟਾਣ ਦਾ ਬਿਲ ਪਾਸ ਕੀਤਾ ਹੈ। ਇਸ ਤੋਂ ਬਾਅਦ ਹੀ ਪਾਕਿਸਤਾਨ ਇਸ ਮੁੱਦੇ ਦਾ ਵਿਰੋਧ ਕਰ ਰਿਹਾ ਹੈ।