ਤਨਾਅ ਤੇ ਉਮਰ ਪ੍ਰਭਾਵ ਤੱਕ ਦੀ ਛੁੱਟੀ ਕਰ ਦਿੰਦਾ ਹੈ ਲੱਦਾਖ ਦਾ ਸੋਲੋ ਫੁੱਲ
Published : Aug 9, 2019, 1:12 pm IST
Updated : Aug 9, 2019, 1:12 pm IST
SHARE ARTICLE
Sanjeevani plant solo in Ladakh
Sanjeevani plant solo in Ladakh

ਜੰਮੂ - ਕਸ਼ਮੀਰ ਵੱਲੋਂ ਧਾਰਾ 370 ਹਟਾਉਣ ਤੋਂ ਬਾਅਦ ਵੀਰਵਾਰ ਨੂੰ ਪੀਐਮ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪੀਐਮ ਨੇ ਲੇਹ ....

ਨਵੀਂ ਦਿੱਲੀ : ਜੰਮੂ - ਕਸ਼ਮੀਰ ਵੱਲੋਂ  ਧਾਰਾ 370 ਹਟਾਉਣ ਤੋਂ ਬਾਅਦ ਵੀਰਵਾਰ ਨੂੰ ਪੀਐਮ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪੀਐਮ ਨੇ ਲੇਹ - ਲੱਦਾਖ ਨੂੰ ਪਵਿੱਤਰ ਧਰਤੀ ਦੱਸਦੇ ਹੋਏ ਇੱਥੇ ਪੈਦਾ ਹੋਣ ਵਾਲੀ ਇੱਕ ਸੰਜੀਵਨੀ ਸੋਲੋ ਫੁਲ ਦਾ ਵੀ ਜਿਕਰ ਕੀਤਾ। ਦਰਅਸਲ ਸੋਲੋ ਦਾ ਅਸਲੀ ਨਾਮ ਰੋਡੀਓਲਾ ਹੈ। ਜਿਸਨੂੰ ਲੱਦਾਖ ਵਿੱਚ ਸਥਾਨਕ ਲੋਕ ਸੋਲੋ ਦੇ ਨਾਂ ਤੋਂ ਜਾਣਦੇ ਹਨ।

Sanjeevani plant solo in Ladakh Sanjeevani plant solo in Ladakh

ਇਹ ਪੌਦਾ ਇੱਕ ਤਰ੍ਹਾਂ ਨਾਲ ਅਜਿਹੀ ਬੂਟੀ ਹੈ ਜੋ ਠੰਡੇ ਅਤੇ ਉੱਚੇ ਵਾਤਾਵਰਣ 'ਚ ਪਾਈ ਜਾਂਦੀ ਹੈ। ਲੇਹ ਸਥਿਤ ਡਿਫੈਂਸ ਇੰਸਟੀਚਿਊਟ ਆਫ ਹਾਈ ਏਲਟੀਟਿਊਡ ਰਿਸਰਚ ਨੇ ਇਸ ਦੀ ਖੋਜ ਕੀਤੀ ਸੀ। ਇਸ ਬੂਟੇ ਦੇ ਬਾਰੇ 'ਚ ਵਿਗਿਆਨੀ ਦਾਅਵਾ ਕਰ ਚੁੱਕੇ ਹਨ ਕਿ ਇਹ ਅਜਿਹੀ ਦਵਾਈ ਦੇ ਰੂਪ ਵਿੱਚ ਕੰਮ ਕਰਦਾ ਹੈ। ਆਓ ਜਾਣਦੇ ਹਾਂ ਕਿਵੇਂ ਸੋਲੋ ਫੁਲ ਤੁਹਾਡੀ ਖੂਬਸੂਰਤੀ ਦੇ ਨਾਲ ਤੁਹਾਡੇ ਤਨਾਅ ਦੀ ਵੀ ਛੁੱਟੀ ਕਰਨ ਦਾ ਦਮ ਰੱਖਦਾ ਹੈ। 

Sanjeevani plant solo in Ladakh Sanjeevani plant solo in Ladakh

ਵੱਧਦੀ ਉਮਰ ਨੂੰ ਰੋਕਣ ਵਿੱਚ ਮਦਦਗਾਰ
ਇਸ ਪੌਦੇ ਦੇ ਗੁਣਾਂ ਦੀ ਜਾਂਚ ਕਰਨ ਵਾਲੇ ਸੁਨੀਲ ਹੋਤਾ ਦੀ ਮੰਨੀਏ ਤਾਂ ਇਹ ਜਾਦੂਈ ਪੌਦਾ ਵੱਧਦੀ ਉਮਰ ਦੇ ਇਫੈਕਟ ਨੂੰ ਵੀ ਰੋਕਣ ਵਿੱਚ ਕਾਫ਼ੀ ਮਦਦਗਾਰ ਹੈ। ਇਹ ਆਕਸੀਜਨ ਦੀ ਕਮੀ ਹੋਣ 'ਤੇ ਨਿਊਰਾਂਸ ਦੀ ਰੱਖਿਆ ਕਰਦਾ ਹੈ।

Sanjeevani plant solo in Ladakh Sanjeevani plant solo in Ladakh

ਸ਼ੂਗਰ ਨੂੰ ਕਰਦਾ ਹੈ ਕੰਟਰੋਲ - 
ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਤੱਦ ਹੁੰਦੀ ਹੈ ਜਦੋਂ ਤੁਹਾਡੇ ਸਰੀਰ ਵਿੱਚ ਇੰਸੁਲਿਨ ਬਨਣਾ ਘੱਟ ਹੋ ਜਾਂਦਾ ਹੈ। ਜਿਸ ਦੀ ਵਜ੍ਹਾ ਨਾਲ ਵਿਅਕਤੀ ਸ਼ੂਗਰ ਦਾ ਸ਼ਿਕਾਰ ਬਣਦਾ ਹੈ ਪਰ ਪਸ਼ੂਆਂ 'ਤੇ ਕੀਤੀ ਗਈ ਇੱਕ ਜਾਂਚ 'ਚ ਪਤਾ ਲੱਗਾ ਹੈ ਕਿ ਰੋਡੀਓਲਾ ਨਾਮ ਦਾ ਇਹ ਫੁਲ ਸ਼ੂਗਰ ਕਾਬੂ ਕਰਨ ਵਿੱਚ ਵੀ ਮਦਦ ਕਰਦਾ ਹੈ। 

Sanjeevani plant solo in Ladakh Sanjeevani plant solo in Ladakh

ਕਦੋਂ ਕਰੋ ਸੋਲੋ ਦਾ ਸੇਵਨ
ਬਿਹਤਰ ਸਿਹਤ ਨਤਿਜੀਆਂ ਲਈ ਰੋਡੀਓਲਾ ਦਾ ਸੇਵਨ ਖਾਲੀ ਪੇਟ ਕਰਨਾ ਚਾਹੀਦਾ ਹੈ। ਇਸਦਾ ਸੇਵਨ ਕਰਦੇ ਸਮੇਂ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਇਸ ਵਿੱਚ ਮੌਜੂਦ ਉਤੇਜਕ ਪ੍ਰਭਾਵ ਦੀ ਵਜ੍ਹਾ ਨਾਲ ਇਸਦਾ ਸੇਵਨ ਕਦੇ ਵੀ ਸੋਣ ਤੋਂ ਪਹਿਲਾਂ ਨਹੀਂ ਕਰਨਾ ਚਾਹੀਦਾ ਹੈ। ਤਨਾਅ, ਥਕਾਵਟ ਠੀਕ ਕਰਨ ਲਈ 400 - 600 ਮਿਲੀਗ੍ਰਾਮ ਰੋਡੀਓਲਾ ਦਾ ਪ੍ਰਤੀ ਦਿਨ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਕਸਰਤ ਨਾਲ ਇੱਕ ਜਾਂ ਦੋ ਘੰਟੇ ਪਹਿਲਾਂ 200-300 ਮਿਲੀਗ੍ਰਾਮ ਲੈਣ ਨਾਲ ਫਾਇਦਾ ਹੋਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement