
ਜਾਣੋ, ਜੀਰੇ ਦੇ ਲਾਭ
ਨਵੀਂ ਦਿੱਲੀ: ਜੀਰੇ ਦਾ ਇਸਤੇਮਾਲ ਬਹੁਤ ਕੁੱਝ ਬਣਾਉਣ ਲਈ ਕੀਤਾ ਜਾ ਸਕਦਾ ਹੈ। ਇਸ ਵਿਚ ਬਹੁਤ ਗੁਣਕਾਰੀ ਤੱਤ ਹੁੰਦੇ ਹਨ ਜੋ ਸਾਡੇ ਸ਼ਰੀਰ ਨੂੰ ਲਾਭ ਪਹੁੰਚਾਉਂਦੇ ਹਨ। ਜੀਰੇ ਦਾ ਪਾਣੀ ਭਾਰ ਤਾਂ ਘਟ ਕਰਦਾ ਹੀ ਹੈ ਨਾਲ ਹੀ ਇਹ ਸਿਹਤ ਲਈ ਵੀ ਸਹਾਇਕ ਸਿੱਧ ਹੁੰਦਾ ਹੈ। ਇਸ ਪਾਣੀ ਨੂੰ ਬਣਾਉਣਾ ਬਹੁਤ ਆਸਾਨ ਹੈ। ਇਕ ਗਿਲਾਸ ਪਾਣੀ ਵਿਚ ਦੋ ਚਮਚ ਜੀਰਾ ਪਾ ਕੇ ਉਸ ਨੂੰ 10 ਮਿੰਟ ਤਕ ਉਬਾਲ ਲਓ। ਇਸ ਤੋਂ ਬਾਅਦ ਨੂੰ ਠੰਡਾ ਕਰ ਕੇ ਪੀਣਾ ਚਾਹੀਦਾ ਹੈ।
Cumin
ਵਿਅਸਤ ਜ਼ਿੰਦਗੀ ਵਿਚ ਕਿਸੇ ਕੋਲ ਸਮਾਂ ਨਹੀਂ ਹੁੰਦਾ ਕਿ ਉਹ ਜਿਮ ਜਾ ਸਕੇ ਜਾਂ ਸੈਰ ਕਰ ਕੇ ਭਾਰ ਘਟ ਕਰ ਸਕੇ। ਇਸ ਲਈ ਇਹ ਸਭ ਤੋਂ ਸਸਤਾ ਤੇ ਆਸਾਨ ਤਰੀਕੇ ਹੈ ਭਾਰ ਘਟ ਕਰਨ ਦਾ। ਜੀਰੇ ਦਾ ਪਾਣੀ ਵਿਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਮਿਨਰਲ ਹੁੰਦੇ ਹਨ ਅਤੇ ਇਹ ਡਾਈਜੇਸ਼ਨ ਵਿਚ ਲਾਭਕਾਰੀ ਹੁੰਦੇ ਹਨ। ਇਹ ਡਾਈਜੇਸਟਿਵ ਸਿਸਟਮ ਯਾਨੀ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ।
Cumin
ਇਸ ਤੋਂ ਇਲਾਵਾ ਇਸ ਪਾਣੀ ਨਾਲ ਉਲਟੀ-ਦਸਤ, ਗੈਸ ਅਤੇ ਕਾਨਸਟਿਪੇਸ਼ਨ ਤੋਂ ਰਾਹਤ ਮਿਲਦੀ ਹੈ। ਜੀਰੇ ਦੇ ਪਾਣੀ ਨਾਲ ਸ਼ਰੀਰ ਵਿਚ ਅਜਿਹੇ ਇੰਜ਼ਾਈਮ ਬਣਦੇ ਹਨ ਜੋ ਕਾਰਬੋਹਾਈਡ੍ਰੇਟਸ, ਫੈਟ ਅਤੇ ਗਲੂਕੋਸ ਨੂੰ ਤੋੜ ਕੇ ਪਚਾਉਣ ਵਿਚ ਸਹਾਇਕ ਹੁੰਦੇ ਹਨ। ਜੀਰੇ ਵਿਚ ਭਰਪੂਰ ਮਾਤਰਾ ਵਿਚ ਐਂਟੀਆਕਸਾਈਡੈਂਟ ਹੁੰਦੇ ਹਨ ਜੋ ਸ਼ਰੀਰ ਵਿਚ ਇਕੱਠੇ ਹੋ ਰਹੇ ਜ਼ਹਿਰੀਲੇ ਪਦਾਰਥਾਂ ਨੂੰ ਬਾਰ ਕੱਢਣ ਦਾ ਕੰਮ ਕਰਦੇ ਹਨ।
ਇਸ ਨਾਲ ਸ਼ਰੀਰ ਦੇ ਅੰਦਰੂਨੀ ਅੰਗ ਬਿਹਤਰ ਤਰੀਕੇ ਨਾਲ ਕੰਮ ਕਰਦੇ ਹਨ। ਜੀਰੇ ਨੂੰ ਥੋੜੇ ਜਿਹੇ ਪਾਣੀ ਵਿਚ ਰਾਤ ਨੂੰ ਪਾ ਕੇ ਰੱਖ ਦਿਓ ਅਤੇ ਸਵੇਰੇ ਇਸ ਪਾਣੀ ਨੂੰ ਪੀਣ ਨਾਲ ਲਿਵਰ ਵਿਚ ਬਾਈਲ ਉਤਪਾਦਨ ਵਧਦਾ ਹੈ। ਜਿਸ ਨਾਲ ਐਸਡਿਟੀ ਅਤੇ ਗੈਸ ਤੋਂ ਰਾਹਤ ਮਿਲਦੀ ਹੈ। ਬਾਈਲ ਇਕ ਅਜਿਹਾ ਤਰਲ ਪਦਾਰਥ ਹੈ ਜਿਸ ਦਾ ਨਿਰਮਾਣ ਲਿਵਰ ਕਰਦਾ ਹੈ। ਇਹ ਫੈਟ ਨੂੰ ਪਚਾਉਣ ਦਾ ਕੰਮ ਕਰਦਾ ਹੈ। ਜੀਰੇ ਦਾ ਪਾਣੀ ਆਇਰਨ ਦਾ ਬਹੁਤ ਵਧੀਆ ਸ੍ਰੋਤ ਹੈ।
Cumin
ਆਇਰਨ ਦੀ ਮੌਜੂਦਗੀ ਵਿਚ ਹੀ ਇਮਯੂਨ ਸਿਸਟਮ ਸਹੀ ਤਰੀਕੇ ਨਾਲ ਕੰਮ ਕਰਦਾ ਹੈ। ਇਹੀ ਨਹੀਂ ਇਸ ਪਾਣੀ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਏ ਅਤੇ ਸੀ ਮੌਜੂਦ ਹੁੰਦੇ ਹਨ ਅਤੇ ਇਸ ਦੋਵਾਂ ਵਿਚ ਹੀ ਐਂਟੀਆਕਸੀਡੈਂਟ ਪ੍ਰਾਪਟੀਜ਼ ਹੁੰਦੀਆਂ ਹਨ। ਜੀਰੇ ਦੇ ਪਾਣੀ ਨੂੰ ਰੋਜ਼ਾਨਾ ਪੀਣ ਲਈ ਇਮਯੂਨਿਟੀ ਲੇਵਲ ਵਧਦਾ ਹੈ ਅਤੇ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਜੇਕਰ ਨੀਂਦ ਨਹੀਂ ਆਉਂਦੀ ਤਾਂ ਜੀਰੇ ਦਾ ਪਾਣੀ ਇਸ ਵਿਚ ਮਦਦ ਕਰ ਸਕਦਾ ਹੈ। ਜੀਰੇ ਦਾ ਪਾਣੀ ਰੋਜ਼ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਜੀਰੇ ਦੇ ਪਾਣੀ ਵਿਚ ਫਾਇਬਰ ਵੀ ਹੁੰਦਾ ਹੈ ਜੋ ਕਿ ਸ਼ਰੀਰ ਚੋਂ ਟਾਕਸੀਕ ਯਾਨੀ ਕਿ ਬੇਕਾਰ ਪਦਾਰਥ ਬਾਹਰ ਕੱਢਣ ਵਿਚ ਸਹਾਇਕ ਹੁੰਦਾ ਹੈ। ਇਸ ਨਾਲ ਸ਼ਰੀਰ ਵਿਚ ਸਫ਼ਾਈ ਰਹਿੰਦੀ ਹੈ।