
ਕਿਹਾ, ਉਮੀਦ ਦੇ ਉਲਟ ਰਿਹਾ ਰੱਖਿਆ ਮੰਤਰੀ ਦਾ ਐਲਾਨ
ਨਵੀਂ ਦਿੱਲੀ : ਕਾਂਗਰਸ ਆਗੂ ਪੀ ਚਿਦੰਬਰਮ ਨੇ ਰਖਿਆ ਉਪਕਰਨਾਂ ਦੀ ਦਰਾਮਦ 'ਤੇ ਰੋਕ ਲਾਉਣ ਦੇ ਐਲਾਨ ਬਾਰੇ ਕਿਹਾ ਕਿ ਇਹ ਸਿਰਫ਼ ਸ਼ਬਦਜਾਲ ਹੈ ਕਿਉਂਕਿ ਇਨ੍ਹਾਂ ਉਪਕਰਨਾਂ ਦਾ ਇਕੋ ਇਕ ਦਰਾਮਦਕਾਰ ਰਖਿਆ ਮੰਤਰਾਲਾ ਹੈ। ਚਿਦੰਬਰਮ ਨੇ ਟਵਿਟਰ 'ਤੇ ਕਿਹਾ ਕਿ ਰਖਿਆ ਮੰਤਰੀ ਨੇ ਸਵੇਰੇ 'ਧਮਾਕਾ ਕਰਨ' ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦਾ ਐਲਾਨ ਉਮੀਦ ਤੋਂ ਉਲਟ ਰਿਹਾ।
P. Chidambaram
ਉਨ੍ਹਾਂ ਕਿਹਾ, 'ਰਖਿਆ ਉਪਕਰਨਾਂ ਦਾ ਇਕੋ ਇਕ ਦਰਾਮਦਕਾਰ ਰਖਿਆ ਮੰਤਰਾਲਾ ਹੈ। ਦਰਾਮਦ 'ਤੇ ਕੋਈ ਵੀ ਰੋਕ ਅਸਲ ਵਿਚ ਅਪਣੇ ਆਪ 'ਤੇ ਰੋਕ ਹੈ।'
P Chidambaram
ਸਾਬਕਾ ਗ੍ਰਹਿ ਮੰਤਰੀ ਨੇ ਕਿਹਾ ਕਿ ਰਖਿਆ ਮੰਤਰੀ ਨੇ ਅਪਣੇ ਕਥਿਤ ਇਤਿਹਾਸਕ ਐਲਾਨ ਵਿਚ ਜੋ ਕਿਹਾ, ਉਸ ਲਈ ਉਸ ਦੇ ਸਕੱਤਰਾਂ ਨੂੰ ਸਿਰਫ਼ ਮੰਤਰੀ ਦੇ ਦਫ਼ਤਰੀ ਹੁਕਮ ਦੀ ਲੋੜ ਸੀ।
P. Chidambaram
ਉਨ੍ਹਾਂ ਕਿਹਾ, 'ਇਹ ਰੋਕ ਮਹਿਜ਼ ਸ਼ਬਦਜਾਲ ਹੈ। ਇਸ ਦਾ ਅਰਥ ਇਹ ਹੈ ਕਿ ਅਸੀਂ ਦੋ ਤੋਂ ਚਾਰ ਸਾਲਾਂ ਵਿਚ ਉਨ੍ਹਾਂ ਚੀਜ਼ਾਂ ਜਿਨ੍ਹਾਂ ਦੀ ਅਸੀਂ ਅੱਜ ਦਰਾਮਦ ਕਰਦੇ ਹਾਂ, ਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਫਿਰ ਦਰਾਮਦ ਬੰਦ ਕਰ ਦਿਆਂਗੇ।'
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।