
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਰਾਜਘਾਟ ਨੇੜੇ ਮੌਜੂਦ 'ਰਾਸ਼ਟਰੀ ਸੱਵਛਤਾ ਕੇਂਦਰ' ਦਾ ਉਦਘਾਟਨ ਕੀਤਾ।
ਨਵੀਂ ਦਿੱਲੀ, 8 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਰਾਜਘਾਟ ਨੇੜੇ ਮੌਜੂਦ 'ਰਾਸ਼ਟਰੀ ਸੱਵਛਤਾ ਕੇਂਦਰ' ਦਾ ਉਦਘਾਟਨ ਕੀਤਾ। ਮਹਾਤਮਾ ਗਾਂਧੀ ਨੂੰ ਸਮਰਪਿਤ ਰਾਸ਼ਟਰੀ ਸੱਵਛਤਾ ਕੇਂਦਰ ਦਾ ਐਲਾਨ ਪਹਿਲਾਂ ਹੀ ਪੀਐਮ ਮੋਦੀ ਨੇ 10 ਅਪ੍ਰੈਲ 2017 ਨੂੰ ਕਰ ਦਿਤਾ ਸੀ। ਇਰ ਸੱਵਛ ਭਾਰਤ ਮਿਸ਼ਨ 'ਤੇ ਇਕ ਰਸਮੀ ਇੰਟਰੈਕਟਿਵ ਸੈਂਟਰ ਹੋਏਗਾ। ਆਰਐਸਕੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉੱਥੇ ਮੌਜੂਦ ਮਹਾਤਮਾ ਗਾਂਧੀ ਦੇ ਬੁੱਤ ਨੂੰ ਸ਼ਰਧਾਂਜਲੀ ਦਿਤੀ ਅਤੇ ਕੇਂਦਰ ਦਾ ਉਦਘਾਟਨ ਕੀਤਾ।
ਆਰਐਸਕੇ 'ਚ ਸਥਿਤ ਆਡੀਟੋਰਿਅਮ 'ਚ ਪ੍ਰਧਾਨ ਮੰਤਰੀ 'ਦਰਸ਼ਕ 360 ਡਿਗਰੀ' ਦਾ ਵਖਰਾ ਆਡੀਉ-ਵੀਡੀਉ ਪ੍ਰੋਗ੍ਰਾਮ ਵੇਖਿਆ, ਜਿਸ 'ਚ ਭਾਰਤ ਦੀ ਸੱਵਛਤਾ ਦੀ ਕਹਾਣੀ ਨੂੰ ਬਿਆਂਨ ਕੀਤਾ ਗਿਆ।
ਪੀਐਮ ਮੋਦੀ ਨੇ ਇਸ ਮੌਕੇ ਕਿਹਾ ਕਿ ਮਹਾਤਮਾ ਗਾਂਧੀ ਦੀ ਮੁੰਹਿਮ ਸੀ, ਅੰਗਰੇਜੋਂ ਭਾਰਤ ਛੱਡੋ, ਅਸੀਂ ਲੋਕ ਮੁੰਹਿਮ ਚਲਾ ਰਹੇ ਹਾਂ 'ਗੰਦਗੀ ਭਾਰਤ ਛੱਡੋ'। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਕੋਵਿਡ-19 ਦੇ ਲਾਗ ਨੂੰ ਕੰਟ੍ਰੋਲ ਕਰਨ ਲਈ ਅਸੀਂ ਇਥੇ ਸੌਜੂਦ ਬੱਚਿਆਂ ਸਣੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰ ਰਹੇ ਹਾਂ ਅਤੇ ਮਾਸਕ ਪਾ ਰਹੇ ਹਾਂ।''
ਅਪਣੇ ਸੰਬੋਧਨ 'ਚ ਪੀਐਮ ਨੇ ਕਿਹਾ, “ਪਿਛਲੇ ਸਾਲ ਦੇਸ਼ ਦੇ ਸਾਰੇ ਪਿੰਡਾਂ ਨੇ ਅਪਣੇ ਆਪ ਨੂੰ ਖੁਲ੍ਹੇ 'ਚ ਪਖਾਨਾ ਮੁਕਤ ਕਰਨ ਦਾ ਐਲਾਨ ਕੀਤਾ ਸੀ। ਇਸ ਕਾਮਯਾਬੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਜਿਹੇ ਸੱਵਛਤਾ ਚੈਂਪੀਅਨ ਵੱਡੀ ਭੂਮਿਕਾ ਨਿਭਾਉਣ ਵਾਲੇ ਹਨ। ਸ਼ਹਿਰ ਤੋਂ ਲੈ ਕੇ ਪਿੰਡਾਂ ਤਕ, ਸਕੂਲ ਤੋਂ ਲੈ ਕੇ ਘਰਾਂ ਤਕ ਤੁਸੀਂ ਹੀ ਵੱਡਿਆਂ ਨੂੰ ਰਾਹ ਦਿੱਖਾ ਸਕਦੇ ਹੋ ਕਿ ਉਹ ਸਾਫ-ਸਫਾਈ ਦਾ ਖ਼ਿਆਲ ਰਖਣ।'' (ਪੀਟੀਆਈ)
Modi inaugurates National Sanitation Center
ਮੋਦੀ ਅੱਜ ਸ਼ੁਰੂ ਕਰਨਗੇ 'ਖੇਤੀ ਬੁਨਿਆਦੀ ਢਾਂਚਾ ਫ਼ੰਡ' ਤਹਿਤ ਵਿੱਤਪੋਸ਼ਣ ਸੁਵਿਧਾ
ਨਵੀਂ ਦਿੱਲੀ, 8 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ''ਖੇਤੀ ਬੁਨਿਆਦੀ ਢਾਂਚਾ ਫ਼ੰਡ'' ਤਹਿਤ ਕਿਸਾਨਾਂ ਨੂੰ ਇਕ ਲੱਖ ਕਰੋੜ ਰੁਪਏ ਦੇ ਵਿੱਤ ਪੋਸ਼ਣ ਸੁਵਿਧਾ ਸ਼ੁਰੂ ਕਰਨਗੇ।
ਇਸ ਦੇ ਨਾਲ ਹੀ ਉਹ, ''ਪੀਐਮ ਕਿਸਾਨ ਯੋਜਨਾ'' ਦੇ ਤਹਿਤ 8.5 ਕਰੋੜ ਕਿਸਾਨਾਂ ਨੂੰ 17,000 ਕਰੋੜ ਰੁਪਏ ਦੀ ਰਕਮ ਦੀ ਛੇਵੀਂ ਕਿਸ਼ਤ ਵੀ ਜਾਰੀ ਕਰਨਗੇ। ਇਕ ਅਧਿਕਾਰਤ ਬਿਆਨ ਮੁਤਾਬਕ ਵੀਡੀਉ ਕਾਨਫਰੰਸ ਰਾਹੀਂ ਹੋਣ ਵਾਲੇ ਇਸ ਪ੍ਰੋਗਰਾਮ 'ਚ ਦੇਸ਼ ਭਰ ਦੇ ਲੱਖਾ ਕਿਸਾਨ, ਸਹਿਕਾਰੀ ਕੇਮਟੀਆਂ ਅਤੇ ਆਮ ਨਾਗਰਿਕ ਸ਼ਾਮਲ ਹੋਣਗੇ। ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਇਸ ਮੌਕੇ ਮੌਜੂਦ ਰਹਿਣਗੇ।
ਕੇਂਦਰੀ ਕੈਬਨਿਟ ਨੇ ਪਿਛਲੇ ਮਹੀਨੇ ਹਿਕ ਲੱਖ ਕਰੋੜ ਰੁਪਏ ਦਾ ''ਖੇਤੀ ਬੁਨਿਆਦੀ ਢਾਂਚਾ ਫ਼ੰਡ'' ਬਣਾਉਣ ਨੂੰ ਮਨਜ਼ੂਰੀ ਦਿਤੀ ਸੀ।
ਬਿਆਨ ਮੁਤਾਬਕ ਇਸ ਫ਼ੰਡ ਰਾਹੀਂ ਖੇਤੀ ਸਬੰਧੀ ਬੁਨਿਆਦੀ ਢਾਂਚੇ ਲਈ ਸਸਤੇ ਕਰਜ਼ ਦਿਤੇ ਜਾਣਗੇ, ਜਿਸ ਨਾਲ ਪੇਂਡੂ ਇਲਾਕਿਆ 'ਚ ਨਿਜੀ ਨਿਵੇਸ਼ ਨੂੰ ਉਤਸ਼ਾਹਤ ਕਰੇਗਾ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਖੇਤੀ ਬੁਨਿਆਦੀ ਫ਼ੰਡ ਪ੍ਰਧਾਨ ਮੰਤਰ ਦੇ 20 ਲੱਖ ਕਰੋੜ ਰੁਪਏ ਦੇ ਆਰਥਕ ਪੈਕੇਜ ਦਾ ਇਕ ਹਿੱਸਾ ਹੈ। (ਪੀਟੀਆਈ)